Quran Apps in many lanuages:

Surah Al-Kahf Ayahs #46 Translated in Punjabi

وَأُحِيطَ بِثَمَرِهِ فَأَصْبَحَ يُقَلِّبُ كَفَّيْهِ عَلَىٰ مَا أَنْفَقَ فِيهَا وَهِيَ خَاوِيَةٌ عَلَىٰ عُرُوشِهَا وَيَقُولُ يَا لَيْتَنِي لَمْ أُشْرِكْ بِرَبِّي أَحَدًا
ਅਤੇ ਉਸ ਦੇ ਫ਼ਲ ਉੱਪਰ ਬਿਪਤਾ ਪਈ, ਤਾਂ ਜਿਹੜਾ ਉਸ ਨੇ ਉਸ ਉੱਪਰ ਖਰਚ ਕੀਤਾ ਸੀ, ਉਸ ਉੱਪਰ ਉਹ ਹੱਥ ਮਲਦਾ ਰਹਿ ਗਿਆ ਅਤੇ ਉਹ ਬਾਗ਼ ਆਪਣੀ (ਸਹਾਰੇ ਵਾਲੀ) ਫੱਟੀਆਂ ਉੱਪਰ ਡਿੱਗਿਆ ਪਿਆ ਸੀ। ਉਹ ਕਹਿਣ ਲੱਗਾ ਕਿ ਕਾਸ਼! ਮੈਂ ਆਪਣੇ ਰੱਬ ਦੇ ਬਰਾਬਰ ਕਿਸੇ ਨੂੰ ਸ਼ਰੀਕ ਨਹੀ’ ਠਹਿਰਾਉਂਦਾ।
وَلَمْ تَكُنْ لَهُ فِئَةٌ يَنْصُرُونَهُ مِنْ دُونِ اللَّهِ وَمَا كَانَ مُنْتَصِرًا
ਉਸ ਦੇ ਪਾਸ ਕੋਈ ਜੱਥਾ ਵੀ ਨਹੀਂ ਸੀ ਜਿਹੜਾ ਅੱਲਾਹ ਤੋਂ’ ਬਿਨ੍ਹਾਂ ਉਸ ਦੀ ਮਦਦ ਕਰ ਸਕਦਾ। ਅਤੇ ਨਾ ਉਹ ਖੁਦ ਫ਼ਲ ਲੈਣ ਵਾਲਾ ਬਣ ਸਕਿਆ
هُنَالِكَ الْوَلَايَةُ لِلَّهِ الْحَقِّ ۚ هُوَ خَيْرٌ ثَوَابًا وَخَيْرٌ عُقْبًا
ਇਥੇ ਸਾਰਾ ਅਧਿਕਾਰ ਕੇਵਲ ਪਰਮ ਸੱਤਾ ਅੱਲਾਹ ਨੂੰ ਹੀ ਪ੍ਰਾਪਤ ਹੈ। ਉਹ ਸਭ ਤੋਂ ਚੰਗਾ ਫ਼ਲ ਦੇਣ ਵਾਲਾ ਅਤੇ ਚੰਗਾ ਨਤੀਜਾ ਦੇਣ ਵਾਲਾ ਹੈ।
وَاضْرِبْ لَهُمْ مَثَلَ الْحَيَاةِ الدُّنْيَا كَمَاءٍ أَنْزَلْنَاهُ مِنَ السَّمَاءِ فَاخْتَلَطَ بِهِ نَبَاتُ الْأَرْضِ فَأَصْبَحَ هَشِيمًا تَذْرُوهُ الرِّيَاحُ ۗ وَكَانَ اللَّهُ عَلَىٰ كُلِّ شَيْءٍ مُقْتَدِرًا
ਅਤੇ ਉਨ੍ਹਾਂ ਨੂੰ ਸੰਸਾਰ ਦੇ ਜੀਵਨ ਦੀ ਮਿਸਾਲ ਦੇਵੋਂ। ਜਿਵੇਂ ਪਾਣੀ ਜਿਸ ਨੂੰ ਅਸੀਂ ਆਕਾਸ਼ ਵਿਚੋਂ ਉਤਾਰਿਆ। ਫਿਰ ਉਸ ਵਿਚੋਂ ਧਰਤੀ ਦੀ ਬਨਸਪਤੀ ਚੰਗੀ ਤਰ੍ਹਾਂ ਸੰਘਣੀ ਹੋ ਗਈ, ਫਿਰ ਉਹ ਚੂਰਾ-ਚੂਰਾ ਹੋਂ ਗਈ। ਜਿਸ ਨੂੰ ਹਵਾਵਾਂ ’ਖਿਲਾਰਦੀਆਂ ਫਿਰਦੀਆਂ ਹਨ ਅਤੇ ਅੱਲਾਹ ਹਰ ਚੀਜ਼ ਉੱਪਰ ਸਮੱਰਥਾ ਰੱਖਣ ਵਾਲਾ ਹੈ।
الْمَالُ وَالْبَنُونَ زِينَةُ الْحَيَاةِ الدُّنْيَا ۖ وَالْبَاقِيَاتُ الصَّالِحَاتُ خَيْرٌ عِنْدَ رَبِّكَ ثَوَابًا وَخَيْرٌ أَمَلًا
ਸੰਪਤੀ ਅਤੇ ਔਲਾਦ ਸੰਸਾਰਿਕ ਜੀਵਨ ਦੀ ਸੁੰਦਰਤਾ ਹਨ ਅਤੇ ਬਾਕੀ ਰਹਿਣ ਵਾਲੇ ਚੰਗੇ ਕਰਮ ਤੁਹਾਡੇ ਰੱਬ ਦੇ ਨੇੜੇ ਪੁੰਨ ਦੇ ਅਨੁਸਾਰ ਬਿਹਤਰ ਹਨ।

Choose other languages: