Quran Apps in many lanuages:

Surah Al-Isra Ayahs #111 Translated in Punjabi

قُلْ آمِنُوا بِهِ أَوْ لَا تُؤْمِنُوا ۚ إِنَّ الَّذِينَ أُوتُوا الْعِلْمَ مِنْ قَبْلِهِ إِذَا يُتْلَىٰ عَلَيْهِمْ يَخِرُّونَ لِلْأَذْقَانِ سُجَّدًا
ਆਖੋ, ਕਿ ਤੁਸੀਂ ਇਸ ਉੱਪਰ ਈਮਾਨ ਲਿਆਉ ਜਾਂ ਨਾ ਲਿਆਉ। ਉਹ ਲੋਕ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਗਿਆਨ ਦਿੱਤਾ ਗਿਆ ਸੀ। ਜਦੋਂ ਇਹ ਉਨ੍ਹਾਂ ਦੇ ਸਾਹਮਣੇ ਪੜ੍ਹਿਆ ਜਾਂਦਾ ਹੈ ਤਾਂ ਉਹ ਠੌਡੀਆਂ ਦੇ ਆਸਰੇ ਸਿਜਦੇ ਲਈ ਡਿੱਗ ਪੈਂਦੇ ਹਨ।
وَيَقُولُونَ سُبْحَانَ رَبِّنَا إِنْ كَانَ وَعْدُ رَبِّنَا لَمَفْعُولًا
ਅਤੇ ਕਹਿੰਦੇ ਹਨ ਕਿ ਸਾਡਾ ਰੱਬ ਪਵਿੱਤਰ ਹੈ। ਬੇਸ਼ੱਕ ਸਾਡੇ ਰੱਬ ਦਾ ਵਾਅਦਾ ਪੂਰਾ ਜ਼ਰੂਰ ਹੁੰਦਾ ਹੈ।
وَيَخِرُّونَ لِلْأَذْقَانِ يَبْكُونَ وَيَزِيدُهُمْ خُشُوعًا ۩
ਅਤੇ ਉਹ ਠੌਡੀਆਂ ਦੇ ਭਾਰ ਰੋਂਦੇ ਹੋਏ ਡਿੱਗਦੇ ਹਨ। ` ਅਤੇ ਕੁਰਆਨ ਉਨ੍ਹਾਂ ਦੇ ਸ਼ੋਕ (ਬੈਰਾਗ) ਨੂੰ ਵਧਾ ਦਿੰਦਾ ਹੈ।
قُلِ ادْعُوا اللَّهَ أَوِ ادْعُوا الرَّحْمَٰنَ ۖ أَيًّا مَا تَدْعُوا فَلَهُ الْأَسْمَاءُ الْحُسْنَىٰ ۚ وَلَا تَجْهَرْ بِصَلَاتِكَ وَلَا تُخَافِتْ بِهَا وَابْتَغِ بَيْنَ ذَٰلِكَ سَبِيلًا
ਆਖੋ, ਚਾਹੇ ਅੱਲਾਹ ਕਹਿ ਕੇ ਪੁਕਾਰੋ ਜਾਂ ਰਹਿਮਾਨ ਆਖ ਕੇ ਪੁਕਾਰੋਂ, ਜਿਸ ਨਾਮ ਨਾਲ ਵੀ ਪੁਕਾਰੋ ਉਸ ਲਈ ਸਾਰੇ ਚੰਗੇ ਨਾਮ ਹਨ। ਅਤੇ ਤੁਸੀਂ ਆਪਣੀ ਨਮਾਜ਼ ਨਾ ਬਹੁਤ ਉੱਚੀ ਪੜ੍ਹੋ ਅਤੇ ਨਾਂ ਬਿਲਕੁਲ ਹੌਲੀ-ਹੌਲੀ ਅਤੇ ਦੋਵਾਂ ਦੇ ਵਿਚਕਾਰ ਵਾਲੀ ਚਾਲ ਅਪਨਾਉ।
وَقُلِ الْحَمْدُ لِلَّهِ الَّذِي لَمْ يَتَّخِذْ وَلَدًا وَلَمْ يَكُنْ لَهُ شَرِيكٌ فِي الْمُلْكِ وَلَمْ يَكُنْ لَهُ وَلِيٌّ مِنَ الذُّلِّ ۖ وَكَبِّرْهُ تَكْبِيرًا
ਅਤੇ ਆਖੋ ਕਿ ਸਾਰੀ ਪ੍ਰਸੰਸਾ ਉਸ ਅੱਲਾਹ ਲਈ ਹੈ, ਜਿਹੜਾ ਨਾ ਔਲਾਦ ਰੱਖਦਾ ਹੈ ਅਤੇ ਨਾ ਸੱਤਾ ਵਿਚ ਇਸ ਦਾ ਕੋਈ ਭਾਗੀਦਾਰ ਹੈ। ਅਤੇ ਨਾ ਤਾਕਤ ਦੀ ਕਮੀ ਦੇ ਕਾਰਨ ਉਸ ਦਾ ਮਦਦਗਾਰ ਹੈ। ਅਤੇ ਤੁਸੀਂ ਚੰਗੀ ਤਰ੍ਹਾਂ ਉਸ ਦੀ ਵਡਿਆਈ ਬਿਆਨ ਕਰੋ।

Choose other languages: