Quran Apps in many lanuages:

Surah Al-Hashr Ayahs #24 Translated in Punjabi

لَا يَسْتَوِي أَصْحَابُ النَّارِ وَأَصْحَابُ الْجَنَّةِ ۚ أَصْحَابُ الْجَنَّةِ هُمُ الْفَائِزُونَ
ਨਰਕ ਵਾਲੇ ਅਤੇ ਸਵਰਗ ਵਾਲੇ ਕਦੇ ਬਰਾਬਰ ਨਹੀਂ ਹੋ ਸਕਦੇ, ਸਵਰਗ ਵਾਲੇ ਹੀ ਅਸਲ ਵਿਚ ਸਫ਼ਲ ਹਨ।
لَوْ أَنْزَلْنَا هَٰذَا الْقُرْآنَ عَلَىٰ جَبَلٍ لَرَأَيْتَهُ خَاشِعًا مُتَصَدِّعًا مِنْ خَشْيَةِ اللَّهِ ۚ وَتِلْكَ الْأَمْثَالُ نَضْرِبُهَا لِلنَّاسِ لَعَلَّهُمْ يَتَفَكَّرُونَ
ਜੇਕਰ ਅਸੀਂ ਇਸ ਕੁਰਆਨ ਨੂੰ ਪਹਾੜ ਤੇ ਉਤਾਰਦੇ ਤਾਂ ਤੁਸੀਂ ਦੇਖਦੇ ਕਿ ਉਹ ਅੱਲਾਹ ਦੇ ਡਰ ਨਾਲ ਦੱਬ ਜਾਂਦਾ ਅਤੇ ਪਾਟ ਜਾਂਦਾ ਅਤੇ ਇਨ੍ਹਾਂ ਮਿਸਾਲਾਂ ਨੂੰ ਅਸੀਂ ਲੋਕਾਂ ਲਈ ਵਰਨਣ ਕਰਦੇ ਹਾਂ ਤਾਂ ਕਿ ਉਹ ਚਿੰਤਨ ਕਰਨ।
هُوَ اللَّهُ الَّذِي لَا إِلَٰهَ إِلَّا هُوَ ۖ عَالِمُ الْغَيْبِ وَالشَّهَادَةِ ۖ هُوَ الرَّحْمَٰنُ الرَّحِيمُ
ਉਹ ਅੱਲਾਹ ਹੈ ਜਿਸ ਤੋਂ’ ਬਿਨ੍ਹਾਂ ਕੋਈ ਪੂਜਨੀਕ ਨਹੀਂ, ਗੁਪਤ ਅਤੇ ਪ੍ਰਗਟ ਨੂੰ ਜਾਨਣ ਵਾਲਾ, ਉਹ ਬੜਾ ਕਿਰਪਾਲੂ ਹੈ ਅਤੇ ਬਹੁਤ ਰਹਿਮਤ ਕਰਨ ਵਾਲਾ ਹੈ।
هُوَ اللَّهُ الَّذِي لَا إِلَٰهَ إِلَّا هُوَ الْمَلِكُ الْقُدُّوسُ السَّلَامُ الْمُؤْمِنُ الْمُهَيْمِنُ الْعَزِيزُ الْجَبَّارُ الْمُتَكَبِّرُ ۚ سُبْحَانَ اللَّهِ عَمَّا يُشْرِكُونَ
ਉਹ ਅੱਲਾਹ ਹੈ ਜਿਸ ਤੋਂ ਬਿਨ੍ਹਾਂ ਕੋਈ ਪੂਜਨੀਕ ਨਹੀਂ, ਪਾਤਸ਼ਾਹ ਹੈ ਸਾਰੇ ਦੋਸ਼ਾਂ ਤੋਂ ਮੁਕਤ ਪੂਰਨ ਸਲਾਮਤੀ ਅਤੇ ਸ਼ਾਂਤੀ ਦੇਣ ਵਾਲਾ, ਰੱਖਿਅਕ, ਤਾਕਤਵਰ ਸ਼ਕਤੀਸ਼ਾਲੀ ਅਤੇ ਮਹਾਨਤਾਂ ਵਾਲਾ ਹੈ, ਅੱਲਾਹ ਉਸ ਸ਼ਿਰਕ (ਬਰਾਬਰ ਠਹਿਰਾਏ ਸ਼ਰੀਕ) ਤੋਂ ਪਵਿੱਤਰ ਹੈ, ਜਿਹੜੇ ਲੋਕ (ਸ਼ਿਰਕ) ਕਰ ਰਹੇ ਹਨ।
هُوَ اللَّهُ الْخَالِقُ الْبَارِئُ الْمُصَوِّرُ ۖ لَهُ الْأَسْمَاءُ الْحُسْنَىٰ ۚ يُسَبِّحُ لَهُ مَا فِي السَّمَاوَاتِ وَالْأَرْضِ ۖ وَهُوَ الْعَزِيزُ الْحَكِيمُ
ਉਹੀ ਅੱਲਾਹ ਪੈਦਾ ਕਰਨ ਵਾਲਾ ਹੈ, ਹੋਂਦ ਵਿਚ ਲਿਆਉਣ ਵਾਲਾ ਹੈ, ਰੂਪ ਬਖਸ਼ਣ ਵਾਲਾ ਹੈ ਸਾਰੇ ਚੰਗੇ ਨਾਮ ਉਸ ਲਈ ਹੀ ਹਨ। ਹਰ ਚੀਜ਼ ਜਿਹੜੀ ਅਸਮਾਨਾਂ ਅਤੇ ਧਰਤੀ ਵਿਚ ਹੈ ਉਸ ਦੀ ਸਿਫ਼ਤ ਸਲਾਹ ਕਰ ਰਹੀ ਹੈ ਅਤੇ ਉਹ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ।

Choose other languages: