Quran Apps in many lanuages:

Surah Al-Hadid Ayahs #29 Translated in Punjabi

وَلَقَدْ أَرْسَلْنَا نُوحًا وَإِبْرَاهِيمَ وَجَعَلْنَا فِي ذُرِّيَّتِهِمَا النُّبُوَّةَ وَالْكِتَابَ ۖ فَمِنْهُمْ مُهْتَدٍ ۖ وَكَثِيرٌ مِنْهُمْ فَاسِقُونَ
ਅਤੇ ਅਸੀਂ ਨੂਹ ਨੂੰ ਅਤੇ ਇਬਰਾਹੀਮ ਨੂੰ ਭੇਜਿਆ ਅਤੇ ਉਸ ਦੀ ਸੰਤਾਨ ਵਿਚ ਅਸੀਂ ਹੈਗ਼ੰਬਰੀ ਅਤੇ ਕਿਤਾਬ ਰੱਖ ਦਿੱਤੀ। ਫਿਰ ਉਨ੍ਹਾਂ ਵਿਚੋਂ ਕੋਈ ਸੱਚੇ ਰਾਹ ਤੇ ਹੈ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਇਨਕਾਰੀ ਹਨ।
ثُمَّ قَفَّيْنَا عَلَىٰ آثَارِهِمْ بِرُسُلِنَا وَقَفَّيْنَا بِعِيسَى ابْنِ مَرْيَمَ وَآتَيْنَاهُ الْإِنْجِيلَ وَجَعَلْنَا فِي قُلُوبِ الَّذِينَ اتَّبَعُوهُ رَأْفَةً وَرَحْمَةً وَرَهْبَانِيَّةً ابْتَدَعُوهَا مَا كَتَبْنَاهَا عَلَيْهِمْ إِلَّا ابْتِغَاءَ رِضْوَانِ اللَّهِ فَمَا رَعَوْهَا حَقَّ رِعَايَتِهَا ۖ فَآتَيْنَا الَّذِينَ آمَنُوا مِنْهُمْ أَجْرَهُمْ ۖ وَكَثِيرٌ مِنْهُمْ فَاسِقُونَ
ਫਿਰ ਉਨ੍ਹਾਂ ਦੇ ਨਕਸ਼ੇ- -ਕਦਮਾਂ ਤੇ ਅਸੀਂ ਆਪਣੇ ਰਸੂਲ ਭੇਜੇ ਅਤੇ ਉਨ੍ਹਾਂ ਦੇ ਹੀ ਨਕਸ਼ੇ- -ਕਦਮਾਂ ਤੇ ਮਰੀਅਮ ਦੇ ਪੁੱਤਰ ਈਸਾ ਨੂੰ ਭੇਜਿਆ। ਅਤੇ ਅਸੀਂ ਉਸ ਨੂੰ ਇੰਜੀਲ ਦਿੱਤੀ ਅਤੇ ਜਿਨ੍ਹਾਂ ਲੋਕਾਂ ਨੇ ਉਸ ਦਾ ਪਾਲਣ ਕੀਤਾ ਅਸੀਂ ਉਨ੍ਹਾਂ ਦੇ ਦਿਲਾਂ ਵਿਚ ਮੁਹੱਬਤ ਅਤੇ ਰਹਿਮਤ ਰੱਖ ਦਿੱਤੀ। ਅਤੇ ਸੰਨਿਆਸ ਨੂੰ ਉਨ੍ਹਾਂ ਨੇ ਖ਼ੁਦ ਘੜ ਲਿਆ ਅਸੀਂ ਇਸ ਨੂੰ ਉਨ੍ਹਾਂ ਲਈ ਜ਼ਰੂਰੀ ਨਹੀਂ ਕੀਤਾ ਸੀ। ਪਰੰਤੂ ਉਨ੍ਹਾਂ ਨੇ ਅੱਲਾਹ ਦੀ ਪ੍ਰਸੰਨਤਾਂ ਲਈ ਉਸ ਨੂੰ ਖ਼ੁਦ ਅਪਣਾ ਲਿਆ, ਫਿਰ ਉਨ੍ਹਾਂ ਨੇ ਉਸ ਦਾ ਪੂਰਾ ਧਿਆਨ ਨਾ ਰੱਖਿਆ। ਸੋ ਉਨ੍ਹਾਂ ਵਿਚੋਂ ਜਿਹੜੇ ਲੋਕ ਈਮਾਨ ਲਿਆਏ ਉਨ੍ਹਾਂ ਨੂੰ ਅਸੀਂ ਉਨ੍ਹਾਂ ਦਾ ਫ਼ਲ ਦਿੱਤਾ ਅਤੇ ਉਨ੍ਹਾਂ ਵਿਚ ਜ਼ਿਆਦਾਤਰ ਲੋਕ ਇਨਕਾਰੀ ਹਨ।
يَا أَيُّهَا الَّذِينَ آمَنُوا اتَّقُوا اللَّهَ وَآمِنُوا بِرَسُولِهِ يُؤْتِكُمْ كِفْلَيْنِ مِنْ رَحْمَتِهِ وَيَجْعَلْ لَكُمْ نُورًا تَمْشُونَ بِهِ وَيَغْفِرْ لَكُمْ ۚ وَاللَّهُ غَفُورٌ رَحِيمٌ
ਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋਂ ਅਤੇ ਉਸ ਦੇ ਰਸੂਲ ਤੇ ਈਮਾਨ ਲਿਆਉਂ। ਅੱਲਾਹ ਤੁਹਾਨੂੰ ਆਪਣੀ ਰਹਿਮਤ ਨਾਲ ਦੁੱਗਣਾ ਦੇਵੇਗਾ ਅਤੇ ਤੁਹਾਨੂੰ ਪ੍ਰਕਾਸ਼ ਦੇਵੇਗਾ ਜਿਸ ਨੂੰ ਲੈ ਕੇ ਤੁਸੀਂ ਚੱਲੋਗੇ ਅਤੇ ਤੁਹਾਨੂੰ ਮੁਆਫ਼ ਕਰ ਦੇਵੇਗਾ। ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
لِئَلَّا يَعْلَمَ أَهْلُ الْكِتَابِ أَلَّا يَقْدِرُونَ عَلَىٰ شَيْءٍ مِنْ فَضْلِ اللَّهِ ۙ وَأَنَّ الْفَضْلَ بِيَدِ اللَّهِ يُؤْتِيهِ مَنْ يَشَاءُ ۚ وَاللَّهُ ذُو الْفَضْلِ الْعَظِيمِ
ਤਾਂ ਕਿ ਕਿਤਾਬ ਵਾਲੇ ਸਮਝ ਲੈਣ ਕਿ ਉਹ ਅੱਲਾਹ ਦੀ ਕਿਰਪਾ ਵਿੱਚੋਂ ਕਿਸੇ ਚੀਜ਼ ਤੇ ਅਧਿਕਾਰ ਨਹੀਂ ਰੱਖਦੇ ਅਤੇ ਇਹ ਕਿ ਕਿਰਪਾ ਅੱਲਾਹ ਦੇ ਹੱਥ ਹੈ। ਉਹ ਜਿਸ ਨੂੰ ਚਾਹੁੰਦਾ ਹੈ ਬਖਸ਼ ਦਿੰਦਾ ਹੈ। ਅਤੇ ਅੱਲਾਹ ਬਹੁਤ ਕਿਰਪਾਲੂ ਹੈ।

Choose other languages: