Quran Apps in many lanuages:

Surah Al-Hadid Ayahs #24 Translated in Punjabi

اعْلَمُوا أَنَّمَا الْحَيَاةُ الدُّنْيَا لَعِبٌ وَلَهْوٌ وَزِينَةٌ وَتَفَاخُرٌ بَيْنَكُمْ وَتَكَاثُرٌ فِي الْأَمْوَالِ وَالْأَوْلَادِ ۖ كَمَثَلِ غَيْثٍ أَعْجَبَ الْكُفَّارَ نَبَاتُهُ ثُمَّ يَهِيجُ فَتَرَاهُ مُصْفَرًّا ثُمَّ يَكُونُ حُطَامًا ۖ وَفِي الْآخِرَةِ عَذَابٌ شَدِيدٌ وَمَغْفِرَةٌ مِنَ اللَّهِ وَرِضْوَانٌ ۚ وَمَا الْحَيَاةُ الدُّنْيَا إِلَّا مَتَاعُ الْغُرُورِ
ਸਮਝ ਲਵੋ ਕਿ ਦੁਨਿਆਵੀ ਜੀਵਨ ਸਿਰਫ਼ ਖੇਡ ਤਮਾਸ਼ਾ ਅਤੇ (ਨਕਲੀ) ਸੁੰਦਰਤਾ ਅਤੇ ਤੁਹਾਡੇ ਆਪਸ ਵਿਚ ਇੱਕ ਦੂਸਰੇ ਤੇ ਮਾਣ ਜਿਤਾਉਣਾ ਅਤੇ ਜਾਇਦਾਦ ਅਤੇ ਔਲਾਦ ਦੀ ਇੱਕ ਦੂਜੇ ਨਾਲੋਂ ਅੱਗੇ ਵਧਣ ਦਾ ਯਤਨ ਹੈ, ਜਿਵੇਂ ਸੀਂਹ (ਜਿਸ ਨਾਲ ਫਸਲਾਂ ਪੈਦਾ ਹੁੰਦੀਆਂ ਹਨ) ਕਿ ਉਸ ਦੀ ਪੈਦਾਵਾਰ ਕਿਸਾਨਾਂ ਨੂੰ ਚੰਗੀ ਲੱਗਦੀ ਹੈ ਫਿਰ ਉਹ ਸੁੱਕ ਜਾਂਦੀ ਹੈ, ਫਿਰ ਤੂੰ ਉਸ ਨੂੰ ਪੀਲਾ ਦੇਖਦਾ ਹੈ’ ਫਿਰ ਉਹ ਤੀਲਾ ਤੀਲਾ ਹੋ ਜਾਂਦੀ ਹੈ। ਅਤੇ ਪ੍ਰਲੋਕ ਵਿਚ ਅੱਲਾਹ ਵੱਲੋਂ ਕਠੋਰ ਸਜ਼ਾ ਵੀ ਹੈ ਅਤੇ ਮੁਆਫ਼ੀ ਅਤੇ ਪ੍ਰਸੰਨਤਾ ਵੀ। ਸੰਸਾਰ ਦਾ ਜੀਵਨ ਧੋਖੇ ਦੀ ਦੌਲਤ ਤੋਂ ਬਿਨ੍ਹਾਂ ਕੁਝ ਨਹੀਂ।
سَابِقُوا إِلَىٰ مَغْفِرَةٍ مِنْ رَبِّكُمْ وَجَنَّةٍ عَرْضُهَا كَعَرْضِ السَّمَاءِ وَالْأَرْضِ أُعِدَّتْ لِلَّذِينَ آمَنُوا بِاللَّهِ وَرُسُلِهِ ۚ ذَٰلِكَ فَضْلُ اللَّهِ يُؤْتِيهِ مَنْ يَشَاءُ ۚ وَاللَّهُ ذُو الْفَضْلِ الْعَظِيمِ
ਭੱਜੋਂ ਆਪਣੇ ਰੱਬ ਮੁਆਫ਼ੀ ਵੱਲ ਅਤੇ ਅਜਿਹੀ ਜੰਨਤ ਵੱਲ ਜਿਸ ਦੀ ਵਿਆਪਕਤਾ ਆਕਾਸ਼ ਅਤੇ ਧਰਤੀ ਵਰਗੀ ਹੈ। ਉਹ ਉਨ੍ਹਾਂ ਲੋਕਾਂ ਲਈ ਤਿਆਰ ਕੀਤੀ ਗਈ ਹੈ ਜਿਹੜੇ ਅੱਲਾਹ ਅਤੇ ਉਸ ਦੇ ਰਸੂਲਾਂ ਤੇ ਈਮਾਨ ਲਿਆਏ। ਇਹ ਅੱਲਾਹ ਦੀ ਕਿਰਪਾ ਹੈ। ਉਹ ਉਸ ਨੂੰ ਦਿੰਦਾ ਹੈ ਜਿਸ ਨੂੰ ਚਾਹੁੰਦਾ ਹੈ। ਅੱਲਾਹ ਅਤਿਅੰਤ ਬਖਸ਼ਿਸ਼ਾਂ ਦਾ ਮਾਲਕ ਹੈ।
مَا أَصَابَ مِنْ مُصِيبَةٍ فِي الْأَرْضِ وَلَا فِي أَنْفُسِكُمْ إِلَّا فِي كِتَابٍ مِنْ قَبْلِ أَنْ نَبْرَأَهَا ۚ إِنَّ ذَٰلِكَ عَلَى اللَّهِ يَسِيرٌ
ਕੋਈ ਬਿਪਤਾ ਨਾ ਧਰਤੀ ਤੇ ਆਉਂਦੀ ਹੈ ਅਤੇ ਨਾ ਤੁਹਾਡੇ ਜਿੰਦਗੀ ਵਿਚ ਪਰੰਤੂ ਉਹ ਇੱਕ ਕਿਤਾਬ ਵਿਚ ਲਿਖੀ ਹੋਈ ਹੈ। ਇਸ ਤੋਂ ਪਹਿਲਾਂ ਕਿ ਅਸੀਂ ਉਸ ਨੂੰ ਪੈਦਾ ਕਰੀਏ, ਬੇਸ਼ੱਕ ਇਹ ਅੱਲਾਹ ਲਈ ਸੌਖਾ ਹੈ।
لِكَيْلَا تَأْسَوْا عَلَىٰ مَا فَاتَكُمْ وَلَا تَفْرَحُوا بِمَا آتَاكُمْ ۗ وَاللَّهُ لَا يُحِبُّ كُلَّ مُخْتَالٍ فَخُورٍ
ਤਾਂ ਜੋ ਤੁਸੀਂ ਉਸ ਲਈ ਚਿੰਤਾ ਨਾ ਕਰੋ ਜਿਹੜਾ ਤੁਹਾਡੇ ਤੋਂ ਗਵਾਚ ਗਿਆ ਹੈ। ਅਤੇ ਨਾ ਉਸ ਚੀਜ਼ ਤੇ ਹੰਕਾਰ ਕਰੋ ਜਿਹੜਾ ਉਸ (ਅੱਲਾਹ) ਨੇ ਤੁਹਾਨੂੰ ਦਿੱਤਾ। ਅਤੇ ਅੱਲਾਹ ਗੱਪਾਂ ਮਾਰਨ ਵਾਲੇ ਅਤੇ ਹੰਕਾਰ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।
الَّذِينَ يَبْخَلُونَ وَيَأْمُرُونَ النَّاسَ بِالْبُخْلِ ۗ وَمَنْ يَتَوَلَّ فَإِنَّ اللَّهَ هُوَ الْغَنِيُّ الْحَمِيدُ
ਜਿਹੜੇ ਖੂਦ ਵੀ ਕੰਜੂਸੀ ਕਰਦੇ ਹਨ ਅਤੇ ਦੂਸਰਿਆਂ ਨੂੰ ਵੀ ਕੰਜੂਸੀ ਦਾ ਸਬਕ ਦਿੰਦੇ ਹਨ। ਅਤੇ ਜਿਹੜਾ ਬੰਦਾ ਮੂੰਹ ਮੌੜੇਗਾ ਤਾਂ ਅੱਲਾਹ ਬੇਪਰਵਾਰ ਅਤੇ ਸਲਾਹੁਣ ਯੋਗ ਹੈ।

Choose other languages: