Quran Apps in many lanuages:

Surah Al-Furqan Ayahs #15 Translated in Punjabi

بَلْ كَذَّبُوا بِالسَّاعَةِ ۖ وَأَعْتَدْنَا لِمَنْ كَذَّبَ بِالسَّاعَةِ سَعِيرًا
ਸਗੋਂ ਉਨ੍ਹਾਂ ਨੇ ਕਿਆਮਤ ਨੂੰ ਝੂਠਲਾ ਦਿੱਤਾ ਹੈ। ਅਤੇ ਅਸੀਂ ਅਜਿਹੇ ਬੰਦਿਆਂ ਲਈ ਜਿਹੜੇ ਕਿਆਮਤ ਨੂੰ ਝੁਠਲਾਉਣ, ਉਨ੍ਹਾਂ ਲਈ ਨਰਕ ਤਿਆਰ ਕਰ ਰੱਖਿਆ ਹੈ।
إِذَا رَأَتْهُمْ مِنْ مَكَانٍ بَعِيدٍ سَمِعُوا لَهَا تَغَيُّظًا وَزَفِيرًا
ਜਦੋਂ ਉਹ ਉਨ੍ਹਾਂ ਨੂੰ ਦੂਰ ਤੋਂ ਵੇਖੇਗਾ ਤਾਂ ਉਹ ਉਸ ਦੇ ਗੁੱਸੇ ਦਾ ਜੋਸ਼ ਅਤੇ ਢਹਾੜ ਸੁਨਣਗੇ।
وَإِذَا أُلْقُوا مِنْهَا مَكَانًا ضَيِّقًا مُقَرَّنِينَ دَعَوْا هُنَالِكَ ثُبُورًا
ਤੈ ਜਦੋਂ ਇਹ ਉਸ (ਨਰਕ) ਦੇ ਕਿਸੇ ਭੀੜੇ ਥਾਂ ਤੇ ਬੰਨ੍ਹ ਕੇ ਸੁੱਟ ਦਿੱਤੇ ਜਾਣਗੇ “ਤਾਂ ਉਹ ਉੱਤੇ ਮੌਤ ਨੂੰ ਹਾਕਾਂ ਮਾਰਨਗੇ।
لَا تَدْعُوا الْيَوْمَ ثُبُورًا وَاحِدًا وَادْعُوا ثُبُورًا كَثِيرًا
ਅੱਜ ਇਕ ਮੌਤ ਨੂੰ ਨਾ ਹਾਕਾਂ ਮਾਰੋ ਸਗੋਂ ਅਨੇਕਾਂ ਮੌਤਾਂ ਨੂੰ ਪੁਕਾਰੋ।
قُلْ أَذَٰلِكَ خَيْرٌ أَمْ جَنَّةُ الْخُلْدِ الَّتِي وُعِدَ الْمُتَّقُونَ ۚ كَانَتْ لَهُمْ جَزَاءً وَمَصِيرًا
ਆਖੋ, ਕੀ ਇਹ ਬਿਹਤਰ ਹੈ ਜਾਂ ਹਮੇਸ਼ਾ ਰਹਿਣ ਵਾਲੀ ਜੰਨਤ, ਜਿਸ ਦਾ ਵਾਅਦਾ ਅੱਲਾਹ ਨੇ ਪ੍ਰਹੇਜ਼ਗਾਰਾਂ ਲਈ ਕੀਤਾ ਹੈ। ਇਹ ਉਨ੍ਹਾਂ ਲਈ ਅਮਲਾਂ ਦਾ ਫ਼ਲ ਅਤੇ ਟਿਕਾਣਾ ਹੋਵੇਗੀ।

Choose other languages: