Quran Apps in many lanuages:

Surah Al-Fath Ayahs #12 Translated in Punjabi

إِنَّا أَرْسَلْنَاكَ شَاهِدًا وَمُبَشِّرًا وَنَذِيرًا
ਬੇਸ਼ੱਕ ਅਸੀਂ ਤੁਹਾਨੂੰ ਗਵਾਹੀ ਦੇਣ ਵਾਲਾ, ਖੁਸ਼ਖ਼ਬਰੀ ਦੇਣ ਵਾਲਾ ਅਤੇ ਨਸੀਹਤ ਕਰਨ ਵਾਲਾ ਬਣਾ ਕੇ ਭੇਜਿਆ ਹੈ
لِتُؤْمِنُوا بِاللَّهِ وَرَسُولِهِ وَتُعَزِّرُوهُ وَتُوَقِّرُوهُ وَتُسَبِّحُوهُ بُكْرَةً وَأَصِيلًا
ਤਾਂ ਕਿ ਤੁਸੀਂ ਲੋਕ ਅੱਲਾਹ ਅਤੇ ਉਸਦੇ ਰਸੂਲ ਉੱਤੇ ਈਮਾਨ ਲਿਆਉ ਅਤੇ ਉਸਦੀ ਸਹਾਇਤਾ ਕਰੋ। ਉਸ ਦੀ ਇੱਜ਼ਤ ਕਰੋ ਅਤੇ ਤੁਸੀਂ` ਸਵੇਰੇ ਸ਼ਾਮ ਅੱਲਾਹ ਦੀ ਸਿਫ਼ਤ ਸਲਾਹ ਕਰੋਂ।
إِنَّ الَّذِينَ يُبَايِعُونَكَ إِنَّمَا يُبَايِعُونَ اللَّهَ يَدُ اللَّهِ فَوْقَ أَيْدِيهِمْ ۚ فَمَنْ نَكَثَ فَإِنَّمَا يَنْكُثُ عَلَىٰ نَفْسِهِ ۖ وَمَنْ أَوْفَىٰ بِمَا عَاهَدَ عَلَيْهُ اللَّهَ فَسَيُؤْتِيهِ أَجْرًا عَظِيمًا
ਜਿਹੜੇ ਲੋਕ ਤੁਹਾਡੇ ਨਾਲ ਬੈਅਤ (ਪ੍ਰਤਿਗਿਆ) ਕਰਦੇ ਹਨ ਉਹ ਅਸਲ ਵਿਚ ਅੱਲਾਹ ਨਾਲ ਪ੍ਰਤਿਗਿਆ ਕਰਦੇ ਹਨ। ਅੱਲਾਹ ਦਾ ਹੱਥ ਉਨ੍ਹਾਂ ਦੇ ਹੱਥਾਂ ਤੋਂ ਉੱਪਰ ਹੈ। ਫਿਰ ਜਿਹੜਾ ਬੰਦਾ ਇਸ (ਵਾਅਦੇ) ਨੂੰ ਤੌੜੇਗਾ ਤਾਂ ਵਾਅਦਾ ਤੋੜਨ ਦਾ ਨੁਕਸਾਨ ਉਸੇ ਨੂੰ ਹੈ ਅਤੇ ਜਿਹੜਾ ਬੰਦਾ ਉਸ ਵਾਅਦੇ ਨੂੰ ਪੂਰਾ ਕਰੇਗਾ ਜਿਹੜਾ ਉਸ ਨੇ ਅੱਲਾਹ ਨਾਲ ਕੀਤਾ ਹੈ ਤਾਂ ਅੱਲਾਹ ਇਸ ਨੂੰ ਵੱਡਾ ਫ਼ਲ ਬਖਸ਼ੇਗਾ।
سَيَقُولُ لَكَ الْمُخَلَّفُونَ مِنَ الْأَعْرَابِ شَغَلَتْنَا أَمْوَالُنَا وَأَهْلُونَا فَاسْتَغْفِرْ لَنَا ۚ يَقُولُونَ بِأَلْسِنَتِهِمْ مَا لَيْسَ فِي قُلُوبِهِمْ ۚ قُلْ فَمَنْ يَمْلِكُ لَكُمْ مِنَ اللَّهِ شَيْئًا إِنْ أَرَادَ بِكُمْ ضَرًّا أَوْ أَرَادَ بِكُمْ نَفْعًا ۚ بَلْ كَانَ اللَّهُ بِمَا تَعْمَلُونَ خَبِيرًا
ਜਿਹੜੇ ਪੇਂਡੂ ਪਿੱਛੇ ਰਹਿ ਗਏ ਉਹ ਹੁਣ ਤੁਹਾਨੂੰ ਕਹਿਣਗੇ ਕਿ ਸਾਨੂੰ ਸਾਡੀ ਜਾਇਦਾਦ ਅਤੇ ਸਾਡੇ ਬਾਲ ਬੱਚਿਆਂ ਨੇ ਉਲਝਾਈ ਰੱਖਿਆ। ਸੋ ਤੁਸੀ’ ਸਾਡੇ ਲਈ ਮੁਆਫ਼ੀ ਵਾਸਤੇ ਅਰਦਾਸ ਕਰੋ। ਇਹ ਆਪਣੇ ਮੂੰਹ ਤੋਂ ਉਹ ਗੱਲ ਕਹਿੰਦੇ ਹਨ ਜਿਹੜੀ ਇਨ੍ਹਾਂ ਦੇ ਦਿਲਾਂ ਵਿਚ ਨਹੀਂ’ ਹੈ। ਤੁਸੀਂ ਆਖੋ, ਕਿ ਕਿਹੜਾ ਹੈ ਜਿਹੜਾ ਅੱਲਾਹ ਦੇ ਸਾਹਮਣੇ ਤੁਹਾਡੇ ਲਈ ਕੋਈ ਅਧਿਕਾਰ ਰੱਖਦਾ ਹੋਵੇ ਜਾਂ (ਅੱਲਾਹ ਤੋਂ ਬਿਨ੍ਹਾਂ? ਤੁਹਾਨੂੰ ਕੋਈ ਲਾਭ ਜਾਂ ਨੁਕਸਾਨ ਪਹੁੰਚਾਉਂਦਾ ਹੋਵੇ। ਸਗੋਂ ਅੱਲਾਹ ਉਸ ਨੂੰ ਜਾਣਦਾ ਹੈ ਜੌ ਤੁਸੀਂ ਕਰ ਰਹੇ ਹੋ।)
بَلْ ظَنَنْتُمْ أَنْ لَنْ يَنْقَلِبَ الرَّسُولُ وَالْمُؤْمِنُونَ إِلَىٰ أَهْلِيهِمْ أَبَدًا وَزُيِّنَ ذَٰلِكَ فِي قُلُوبِكُمْ وَظَنَنْتُمْ ظَنَّ السَّوْءِ وَكُنْتُمْ قَوْمًا بُورًا
ਸਗੋਂ ਤੁਸੀਂ ਇਹ ਸਮਝਿਆ ਕਿ ਰਸੂਲ ਅਤੇ ਮੌਮਿਨ ਕਦੇ ਆਪਣੇ ਘਰ ਵਾਲਿਆਂ ਵੱਲ ਵਾਪਿਸ ਨਹੀਂ ਆਉਣਗੇ ਅਤੇ ਇਹ ਵਿਚਾਰ ਤੁਹਾਡੇ ਦਿਲਾਂ ਨੂੰ ਬਹੁਤ ਭਲਾ ਦਿਖਾਈ ਦਿੱਤਾ ਅਤੇ ਤੁਸੀਂ ਬਹੁਤ ਬੁਰੇ ਵਿਚਾਰ ਰੱਖੋ ਅਤੇ ਤੁਸੀਂ ਨਾਸ਼ ਹੋਣ ਵਾਲੇ ਲੋਕ ਹੋਂ ਗਏ।

Choose other languages: