Quran Apps in many lanuages:

Surah Al-Baqara Ayahs #286 Translated in Punjabi

وَإِنْ كُنْتُمْ عَلَىٰ سَفَرٍ وَلَمْ تَجِدُوا كَاتِبًا فَرِهَانٌ مَقْبُوضَةٌ ۖ فَإِنْ أَمِنَ بَعْضُكُمْ بَعْضًا فَلْيُؤَدِّ الَّذِي اؤْتُمِنَ أَمَانَتَهُ وَلْيَتَّقِ اللَّهَ رَبَّهُ ۗ وَلَا تَكْتُمُوا الشَّهَادَةَ ۚ وَمَنْ يَكْتُمْهَا فَإِنَّهُ آثِمٌ قَلْبُهُ ۗ وَاللَّهُ بِمَا تَعْمَلُونَ عَلِيمٌ
ਅਤੇ ਜੇਕਰ ਤੁਸੀਂ ਯਾਤਰਾ ਤੇ ਹੋ ਤਾਂ ਕੋਈ ਲਿਖਣ ਵਾਲਾ ਨਾ ਮਿਲੇ ਤਾਂ ਗਹਿਣੇ ਰੱਖਣ ਦੀਆਂ ਚੀਜ਼ਾਂ ਗਹਿਣੇ ਰੱਖ ਕੇ ਮਾਮਲਾ ਕੀਤਾ ਜਾਏ। ਜੇਕਰ ਇੱਕ ਬੰਦਾ ਦੂਸਰੇ ਬੰਦੇ ਤੇ ਵਿਸ਼ਵਾਸ਼ ਕਰਦਾ ਹੋਵੇ ਤਾਂ ਚਾਹੀਦਾ ਹੈ ਜਿਸ ਉੱਪਰ ਵਿਸ਼ਵਾਸ਼ ਕੀਤਾ ਹੋਵੇ, ਉਹ ਵਿਸ਼ਵਾਸ਼ ਨੂੰ ਪੂਰਾ ਕਰੇ। ਅੱਲਾਹ ਤੋਂ ਡਰੇ ਜੋ ਉਸ ਦਾ ਪਾਲਣਹਾਰ ਹੈ ਅਤੇ ਗਵਾਹੀ ਨੂੰ ਨਾ ਛੂੰਪਾਉ। ਜਿਹੜਾ ਬੰਦਾ ਛੁਪਾਏਗਾ ਉਹ ਦਿਲ ਦਾ ਅਪਰਾਧੀ ਹੋ ਜਾਵੇਗਾ। ਜੋ ਕੁਝ ਤੁਸੀਂ ਕਰਦੇ ਹੋ ਅੱਲਾਹ ਉਸ ਨੂੰ ਜਾਣਨ ਵਾਲਾ ਹੈ।
لِلَّهِ مَا فِي السَّمَاوَاتِ وَمَا فِي الْأَرْضِ ۗ وَإِنْ تُبْدُوا مَا فِي أَنْفُسِكُمْ أَوْ تُخْفُوهُ يُحَاسِبْكُمْ بِهِ اللَّهُ ۖ فَيَغْفِرُ لِمَنْ يَشَاءُ وَيُعَذِّبُ مَنْ يَشَاءُ ۗ وَاللَّهُ عَلَىٰ كُلِّ شَيْءٍ قَدِيرٌ
ਅੱਲਾਹ ਦਾ ਹੀ ਹੈ, ਜੋ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ। ਜੇ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਨੂੰ ਪ੍ਰਗਟ ਕਰੋ ਜਾਂ ਛੂਪਾ ਲਵੋਂ ਅੱਲਾਹ ਤੁਹਾਡੇ ਤੋਂ ਉਸ ਦਾ ਪੂਰਾ ਬਿਊਰਾ ਲਵੇਗਾ। ਫਿਰ ਉਹ ਜਿਸ ਨੂੰ ਚਾਹੇਗਾ ਮੁਆਫ਼ ਕਰੇਗਾ ਅਤੇ ਜਿਸ ਨੂੰ ਚਾਹੇਗਾ ਸਜ਼ਾ ਦੇਵੇਗਾ। ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।
آمَنَ الرَّسُولُ بِمَا أُنْزِلَ إِلَيْهِ مِنْ رَبِّهِ وَالْمُؤْمِنُونَ ۚ كُلٌّ آمَنَ بِاللَّهِ وَمَلَائِكَتِهِ وَكُتُبِهِ وَرُسُلِهِ لَا نُفَرِّقُ بَيْنَ أَحَدٍ مِنْ رُسُلِهِ ۚ وَقَالُوا سَمِعْنَا وَأَطَعْنَا ۖ غُفْرَانَكَ رَبَّنَا وَإِلَيْكَ الْمَصِيرُ
ਰਸੂਲ ਈਮਾਨ ਲਿਆਇਆ ਹੈ, ਉਸ ਉੱਪਰ ਜੋ ਉਸ ਦੇ ਪਾਲਣਹਾਰ ਦੇ ਵੱਲੋਂ ਉਸ ਉੱਪਰ ਨਾਜ਼ਿਲ ਹੋਇਆ ਹੈ। ਅਤੇ ਮੁਸਲਮਾਨ ਵੀ ਉਸ ਉੱਪਰ ਈਮਾਨ ਲਿਆਏ ਹਨ। ਸਭ ਈਮਾਨ ਲਿਆਏ ਹਨ ਅੱਲਾਹ ਉੱਪਰ , ਉਸ ਦੇ ਫ਼ਰਿਸ਼ਤਿਆਂ ਉੱਪਰ , ਉਸ ਦੀਆਂ ਕਿਤਾਬਾਂ ਉੱਪਰ ਅਤੇ ਉਸ ਦੇ ਰਸੂਲਾਂ ਉੱਪਰ। ਅਸੀਂ ਉਨ੍ਹਾਂ ਦੇ ਰਸੂਲਾਂ ਵਿਚੋਂ ਕਿਸੇ ਵਿਚ ਫਰਕ ਨਹੀਂ ਕਰਦੇ ਅਤੇ ਉਹ ਕਹਿੰਦੇ ਹਨ ਕਿ ਅਸੀਂ ਸੁਣਿਆ ਅਤੇ ਮੰਨਿਆ। ਅਸੀਂ ਤੁਹਾਡੇ ਤੋਂ ਮੁਆਫ਼ੀ ਚਾਹੁੰਦੇ ਹਾਂ, ਹੇ ਸਾਡੇ ਪਾਲਣਹਾਰ! ਤੇਰੀ ਹੀ ਤਰਫ਼ ਅਸੀਂ ਮੁੜਨਾ ਹੈ।
لَا يُكَلِّفُ اللَّهُ نَفْسًا إِلَّا وُسْعَهَا ۚ لَهَا مَا كَسَبَتْ وَعَلَيْهَا مَا اكْتَسَبَتْ ۗ رَبَّنَا لَا تُؤَاخِذْنَا إِنْ نَسِينَا أَوْ أَخْطَأْنَا ۚ رَبَّنَا وَلَا تَحْمِلْ عَلَيْنَا إِصْرًا كَمَا حَمَلْتَهُ عَلَى الَّذِينَ مِنْ قَبْلِنَا ۚ رَبَّنَا وَلَا تُحَمِّلْنَا مَا لَا طَاقَةَ لَنَا بِهِ ۖ وَاعْفُ عَنَّا وَاغْفِرْ لَنَا وَارْحَمْنَا ۚ أَنْتَ مَوْلَانَا فَانْصُرْنَا عَلَى الْقَوْمِ الْكَافِرِينَ
ਅੱਲਾਹ ਕਿਸੇ ਉੱਪਰ ਜ਼ਿੰਮੇਵਾਰੀ ਦਾ ਭਾਰ ਨਹੀਂ ਪਾਉਂਦਾ। ਪਰੰਤੂ ਉਸਦੀ ਸਹਿਣਸ਼ਕਤੀ ਦੇ ਅਨੁਸਾਰ (ਹੀ ਪਾਉਂਦਾ ਹੈ)। ਉਸ ਨੂੰ ਉਹ ਹੀ ਮਿਲੇਗਾ ਜਿਹੜਾ ਉਸ ਨੇ ਕਮਾਇਆ ਅਤੇ ਉਸ ਉੱਪਰ ਪਵੇਗਾ ਜੋ ਉਸ ਨੇ ਕੀਤਾ। ਹੇ ਸਾਡੇ ਪਾਲਣਹਾਰ! ਜੇਕਰ ਅਸੀਂ ਭੂਲੀਏ ਜਾਂ ਅਸੀਂ ਗਲਤੀ ਕਰ ਜਾਈਏ ਤਾਂ ਸਾਨੂੰ ਨਾ ਫੜ੍ਹੀਂ। ਹੇ ਸਾਡੇ ਪਾਲਣਹਾਰ! ਸਾਡੇ ਉੱਪਰ ਭਾਰ ਨਾ ਪਾ ਜਿਹੋ ਜਿਹਾ ਤੁਸੀਂ ਪਹਿਲਾਂ ਹੋ ਚ਼ੁਕਿਆਂ ਉੱਪਰ ਭਾਰ ਪਾਇਆ। ਹੇ ਸਾਡੇ ਪਾਲਣਹਾਰ! ਸਾਡੇ ਤੋਂ ਉਹ ਨਾ ਚੁੱਕਵਾ ਜਿਸ ਨੂੰ ਚੁੱਕਣ ਦੀ ਸਮਰੱਥਾ ਸਾਡੇ ਵਿਚ ਨਹੀਂ। ਸਾਨੂੰ ਮੁਆਫ਼ ਕਰ ਦੇ ਅਤੇ ਸਾਡੇ ਉੱਪਰ ਰਹਿਮ ਕਰ। ਤੂੰ ਸਾਡਾ ਕੰਮ ਬਣਾਉਣ ਵਾਲਾ ਹੈਂ। ਫਿਰ ਅਵੱਗਿਆਕਾਰੀਆਂ ਦੇ ਮੁਕਾਬਲੇ ਸਾਡੀ ਸਹਾਇਤਾ ਕਰ।

Choose other languages: