Quran Apps in many lanuages:

Surah Al-Baqara Ayahs #275 Translated in Punjabi

إِنْ تُبْدُوا الصَّدَقَاتِ فَنِعِمَّا هِيَ ۖ وَإِنْ تُخْفُوهَا وَتُؤْتُوهَا الْفُقَرَاءَ فَهُوَ خَيْرٌ لَكُمْ ۚ وَيُكَفِّرُ عَنْكُمْ مِنْ سَيِّئَاتِكُمْ ۗ وَاللَّهُ بِمَا تَعْمَلُونَ خَبِيرٌ
ਜੇਕਰ ਤੁਸੀਂ ਆਪਣੇ ਦਾਨ ਪ੍ਰਗਟ ਰੂਪ ਵਿਚ ਦੇਵੋ ਤਾਂ ਵੀ ਚੰਗਾ ਹੈ ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਗੁਪਤ ਰੂਪ ਵਿਚ ਗਰੀਬ ਲੋਕਾਂ ਨੂੰ ਦੇਵੇਂ ਤਾਂ ਇਹ ਤੁਹਾਡੇ ਲਈ ਜ਼ਿਆਵਾ ਵਧੀਆ ਹੈ। ਅੱਲਾਹ ਤੁਹਾਡੇ ਪਾਪਾਂ ਨੂੰ ਦੂਰ ਕਰ ਦੇਵੇਗਾ ਅਤੇ ਅੱਲਾਹ ਤੁਹਾਡੇ ਕਰਮਾਂ ਨੂੰ ਜਾਣਦਾ ਹੈ।
لَيْسَ عَلَيْكَ هُدَاهُمْ وَلَٰكِنَّ اللَّهَ يَهْدِي مَنْ يَشَاءُ ۗ وَمَا تُنْفِقُوا مِنْ خَيْرٍ فَلِأَنْفُسِكُمْ ۚ وَمَا تُنْفِقُونَ إِلَّا ابْتِغَاءَ وَجْهِ اللَّهِ ۚ وَمَا تُنْفِقُوا مِنْ خَيْرٍ يُوَفَّ إِلَيْكُمْ وَأَنْتُمْ لَا تُظْلَمُونَ
ਉਨ੍ਹਾਂ ਨੂੰ ਚੰਗੇ ਰਾਹ ਉੱਪਰ ਲਿਆਉਣਾ ਤੁਹਾਡੀ ਹੀ ਜ਼ਿੰਮੇਵਾਰੀ ਨਹੀਂ ਸਗੋਂ ਅੱਲਾਹ ਜਿਸ ਨੂੰ ਚਾਹੁੰਦਾ ਹੈ ਚੰਗਾ ਰਾਹ ਪ੍ਰਦਾਨ ਕਰਦਾ ਹੈ। ਅਤੇ ਤੁਸੀਂ ਜਿਹੜਾ ਧਨ ਖਰਚ ਕਰੋਗੇ ਆਪਣੇ ਲਈ ਹੀ ਖਰਚ ਕਰੌਗੇ। ਤੁਸੀਂ ਨਾ ਖਰਚ ਕਰੋ। ਪਰ ਅੱਲਾਹ ਦੀ ਪ੍ਰਸੰਨਤਾ ਲਈ ਤੁਸੀਂ ਜਿਹੜਾ ਧਨ ਖਰਚ ਕਰੋਗੇ। ਉਹ ਤੁਹਾਨੂੰ ਪੂਰਾ ਕਰ ਦਿੱਤਾ ਜਾਵੇਗਾ ਅਤੇ ਤੁਹਾਡੇ ਲਈ ਉਸ ਵਿਚ ਕਦੇ ਕਮੀ ਨਹੀਂ ਕੀਤੀ ਜਾਵੇਗੀ।
لِلْفُقَرَاءِ الَّذِينَ أُحْصِرُوا فِي سَبِيلِ اللَّهِ لَا يَسْتَطِيعُونَ ضَرْبًا فِي الْأَرْضِ يَحْسَبُهُمُ الْجَاهِلُ أَغْنِيَاءَ مِنَ التَّعَفُّفِ تَعْرِفُهُمْ بِسِيمَاهُمْ لَا يَسْأَلُونَ النَّاسَ إِلْحَافًا ۗ وَمَا تُنْفِقُوا مِنْ خَيْرٍ فَإِنَّ اللَّهَ بِهِ عَلِيمٌ
ਦਾਨ ਉਨ੍ਹਾਂ ਜ਼ਰੂਰਤ ਮੰਦਾਂ ਲਈ ਹੈ, ਜੋ ਅੱਲਾਹ ਦੇ ਰਾਹ ਵਿਚ ਘਿਰ ਗਏ ਹੋਣ ਕਿ ਆਪਣੀ ਵਿਅਕਤੀਗਤ ਜੀਵਕਾ ਦੇ ਲਈ ਧਰਤੀ ਤੋਂ ਚੌੜ-ਭੱਜ ਨਹੀਂ ਕਰ ਸਕਦੇ। ਅਣਜਾਣ ਬੰਦਾ ਉਸ ਨੂੰ ਧਨਵਾਨ ਸਮਝਦਾ ਹੈ, ਉਨ੍ਹਾਂ ਦੇ ਨਾ ਮੰਗਣ ਦੇ ਕਾਰਨ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਰੂਪ ਵਿਚ ਪਛਾਣ ਸਕਦੇ ਹੋ। ਉਹ ਲੋਕਾਂ ਨਾਲ ਲਿਪਟ ਕੇ ਨਹੀਂ ਮੰਗਦੇ। ਜਿਹੜਾ ਧਨ ਤੁਸੀਂ ਖਰਚ ਕਰੋਗੇ ਉਹ ਅੱਲਾਹ ਨੂੰ ਪਤਾ ਹੈ।
الَّذِينَ يُنْفِقُونَ أَمْوَالَهُمْ بِاللَّيْلِ وَالنَّهَارِ سِرًّا وَعَلَانِيَةً فَلَهُمْ أَجْرُهُمْ عِنْدَ رَبِّهِمْ وَلَا خَوْفٌ عَلَيْهِمْ وَلَا هُمْ يَحْزَنُونَ
ਜਿਹੜੇ ਲੋਕ ਆਪਣੀ ਪੂੰਜੀ ਨੂੰ ਰਾਤ ਅਤੇ ਦਿਨ ਛਿਪੇ ਅਤੇ ਖੁੱਲ੍ਹੇ ਵਿਚ ਖਰਜ਼ਦੇ ਹਨ ਉਨ੍ਹਾਂ ਲਈ ਉਨ੍ਹਾਂ ਦੇ ਰੱਬ ਦੇ ਕੋਲ ਬਦਲਾ ਹੈ। ਉਨ੍ਹਾਂ ਲਈ ਨਾ ਡਰ ਹੈ ਤੇ ਨਾ ਹੀ ਉਹ ਦੁਖੀ ਹੋਣਗੇ।
الَّذِينَ يَأْكُلُونَ الرِّبَا لَا يَقُومُونَ إِلَّا كَمَا يَقُومُ الَّذِي يَتَخَبَّطُهُ الشَّيْطَانُ مِنَ الْمَسِّ ۚ ذَٰلِكَ بِأَنَّهُمْ قَالُوا إِنَّمَا الْبَيْعُ مِثْلُ الرِّبَا ۗ وَأَحَلَّ اللَّهُ الْبَيْعَ وَحَرَّمَ الرِّبَا ۚ فَمَنْ جَاءَهُ مَوْعِظَةٌ مِنْ رَبِّهِ فَانْتَهَىٰ فَلَهُ مَا سَلَفَ وَأَمْرُهُ إِلَى اللَّهِ ۖ وَمَنْ عَادَ فَأُولَٰئِكَ أَصْحَابُ النَّارِ ۖ هُمْ فِيهَا خَالِدُونَ
ਜਿਹੜੇ ਲੋਕ ਵਿਆਜ ਖਾਂਦੇ ਹਨ। ਉਹ ਕਿਆਮਤ ਵਿਚ ਨਹੀਂ ਉਠਣਗੇ ਪਰੰਤੂ ਉਸ ਬੰਦੇ ਦੀ ਤਰ੍ਹਾਂ ਜਿਸ ਨੂੰ ਸ਼ੈਤਾਨ ਨੇ ਛੂਹ ਕੇ ਕਮਲਾ ਬਣਾ ਦਿੱਤਾ ਹੋਵੇ ਇਹ ਇਸ ਲਈ ਕਿ ਉਨ੍ਹਾਂ ਨੇ ਕਿਹਾ, ਕਿ ਵਪਾਰ ਕਰਨਾ ਵੀ ਅਜਿਹਾ ਹੀ ਹੈ। ਜਿਵੇਂ ਵਿਆਜ ਲੈਣਾ ਜਦੋਂ ਕਿ ਅੱਲਾਹ ਨੇ ਵਪਾਰ ਨੂੰ ਹਲਾਲ (ਜਾਇਜ਼) ਠਹਿਰਾਇਆ ਹੈ ਅਤੇ ਵਿਆਜ ਨੂੰ ਹਰਾਮ (ਨਜਾਇਜ਼)? ਠਹਿਰਾਇਆ ਹੈ ਫਿਰ ਜਿਸ ਬੰਦੇ ਦੇ ਕੋਲ ਉਸ ਦੇ ਰੱਬ ਵੱਲੋਂ ਨਸੀਹਤ ਪਹੁੰਚੀ ਅਤੇ ਉਹ ਰੁੱਕ ਗਿਆ ਤਾਂ ਜੋ ਕੁਝ ਉਹ ਲੈ ਜ਼ੁੱਕਾ ਉਹ ਉਸ ਦੇ ਲਈ ਹੀ ਹੈ। ਉਸ ਦਾ ਮਾਮਲਾ ਅੱਲਾਹ ਦੇ ਹਵਾਲੇ ਹੈ ਅਤੇ ਜਿਹੜਾ ਬੰਦਾ ਫਿਰ ਉਹੀ ਕਰੇ ਤਾਂ ਉਹ ਨਰਕ ਵਾਲੇ ਹਨ। ਉਹ ਉਸ ਵਿਚ ਹਮੇਸ਼ਾ ਰਹਿਣਗੇ।

Choose other languages: