Quran Apps in many lanuages:

Surah Al-Baqara Ayahs #116 Translated in Punjabi

بَلَىٰ مَنْ أَسْلَمَ وَجْهَهُ لِلَّهِ وَهُوَ مُحْسِنٌ فَلَهُ أَجْرُهُ عِنْدَ رَبِّهِ وَلَا خَوْفٌ عَلَيْهِمْ وَلَا هُمْ يَحْزَنُونَ
ਸਗੋਂ ਜਿਸ ਨੇ ਆਪਣੇ ਆਪ ਨੂੰ ਅੱਲਾਹ ਦੀ ਆਗਿਆ ਪਾਲਣ ਲਈ ਸਮਰਪਿਤ ਕਰ ਦਿੱਤਾ ਅਤੇ ਉਹ ਪਵਿੱਤਰ ਹਿਰਦੇ ਵਾਲਾ ਵੀ ਹੈ ਤਾਂ ਏਸੇ ਬੰਦੇ ਲਈ, ਉਸ ਦੇ ਰੱਬ ਦੇ ਕੋਲ ਚੰਗਾ ਬਦਲਾ ਹੈ, ਉਸ ਲਈ ਨਾ ਕੋਈ ਡਰ ਹੈ ਅਤੇ ਨਾ ਹੀ ਕੋਈ ਦੁੱਖ।
وَقَالَتِ الْيَهُودُ لَيْسَتِ النَّصَارَىٰ عَلَىٰ شَيْءٍ وَقَالَتِ النَّصَارَىٰ لَيْسَتِ الْيَهُودُ عَلَىٰ شَيْءٍ وَهُمْ يَتْلُونَ الْكِتَابَ ۗ كَذَٰلِكَ قَالَ الَّذِينَ لَا يَعْلَمُونَ مِثْلَ قَوْلِهِمْ ۚ فَاللَّهُ يَحْكُمُ بَيْنَهُمْ يَوْمَ الْقِيَامَةِ فِيمَا كَانُوا فِيهِ يَخْتَلِفُونَ
ਅਤੇ ਯਹੂਦੀਆਂ ਨੇ ਕਿਹਾ ਕਿ ਨਸਾਰਾ (ਈਸਾਈ) ਕਿਸੇ ਚੀਜ਼ ਉੱਪਰ ਨਹੀਂ ਅਤੇ ਨਸਾਰਾ ਨੇ ਕਿਹਾ ਕਿ ਯਹੂਦੀ ਕਿਸੇ ਚੀਜ਼ ਉੱਪਰ ਨਹੀਂ। ਅਤੇ ਉਹ ਸਭ ਨਹੀਂ, ਉਨ੍ਹਾਂ ਦਾ ਹੀ ਕਥਨ ਸੀ। ਅੰਤ ਅੱਲਾਹ ਕਿਆਮਤ ਦੇ ਦਿਨ ਉਨ੍ਹਾਂ ਦੇ ਵਿਚਕਾਰ ਉਸ ਗੱਲ ਦਾ ਨਿਰਣਾ ਕਰੇਗਾ ਜਿਸ ਲਈ ਉਹ ਝਗੜ ਰਹੇ ਸਨ।
وَمَنْ أَظْلَمُ مِمَّنْ مَنَعَ مَسَاجِدَ اللَّهِ أَنْ يُذْكَرَ فِيهَا اسْمُهُ وَسَعَىٰ فِي خَرَابِهَا ۚ أُولَٰئِكَ مَا كَانَ لَهُمْ أَنْ يَدْخُلُوهَا إِلَّا خَائِفِينَ ۚ لَهُمْ فِي الدُّنْيَا خِزْيٌ وَلَهُمْ فِي الْآخِرَةِ عَذَابٌ عَظِيمٌ
ਅਤੇ ਉਸ ਤੋਂ ਵੱਧ ਕੇ ਜ਼ਾਲਿਮ ਹੋਰ ਕੌਣ ਹੋਵੇਗਾ ਜੋ ਅੱਲਾਹ ਦੀਆ ਮਸਜਿਦਾਂ ਵਿਚ ਅੱਲਾਹ ਦੇ ਨਾਮ ਦਾ ਜਾਪ ਕੀਤੇ ਜਾਣ ਤੋਂ’ ਰੋਕੇ ਅਤੇ ਉਹ ਉਨ੍ਹਾਂ ਨੂੰ ਉਜਾੜਣ ਦੀ ਕੋਸ਼ਿਸ਼ ਕਰੇ। ਉਨ੍ਹਾਂ ਦਾ ਹਾਲ ਤਾਂ ਇਹ ਹੋਣਾ ਚਾਹੀਦਾ ਹੈ ਕਿ ਉਹ ਮਸਜਿਦਾਂ ਵਿਚ ਅੱਲਾਹ ਤੋਂ ਡਰਦੇ ਹੋਏ ਦਾਖ਼ਿਲ ਹੁੰਦੇ। ਉਨ੍ਹਾਂ ਦੇ ਲਈ ਸੰਸਾਰ ਵਿਚ ਅਪਮਾਨ ਹੈ ਅਤੇ ਪ੍ਰਲੋਕ ਵਿਚ ਉਨ੍ਹਾਂ ਲਈ ਵੱਡਾ ਦਰਦ ।
وَلِلَّهِ الْمَشْرِقُ وَالْمَغْرِبُ ۚ فَأَيْنَمَا تُوَلُّوا فَثَمَّ وَجْهُ اللَّهِ ۚ إِنَّ اللَّهَ وَاسِعٌ عَلِيمٌ
ਅਤੇ ਪੂਰਬ-ਪੱਛਮ ਅੱਲਾਹ ਦੇ ਹੀ ਲਈ ਹੈ, ਤੁਸੀਂ ਜਿੱਧਰ ਮੂੰਹ ਕਰੋਗੇ ਉਸ ਵੱਲ ਹੀ ਅੱਲਾਹ ਹੈ, ਨਿਸ਼ਚਤ ਤੌਰ ਤੇ ਅੱਲਾਹ ਵਿਆਪਕਤਾ ਵਾਲਾ ਹੈ। ਗਿਆਨ ਵਾਲਾ ਹੈ।
وَقَالُوا اتَّخَذَ اللَّهُ وَلَدًا ۗ سُبْحَانَهُ ۖ بَلْ لَهُ مَا فِي السَّمَاوَاتِ وَالْأَرْضِ ۖ كُلٌّ لَهُ قَانِتُونَ
ਅਤੇ ਉਹ ਕਹਿੰਦੇ ਹਨ ਕਿ ਅੱਲਾਹ ਨੇ ਪੁੱਤਰ ਬਣਾਇਆ ਹੈ। ਅੱਲਾਹ ਇਸ ਤੋਂ ਪਾਕ ਹੈ। ਸਗੋਂ ਆਕਾਸ਼ ਅਤੇ ਧਰਤੀ ਵਿਚ ਜੋ ਵੀ ਹੈ, ਸਭ ਉਸੇ ਦਾ ਹੀ ਹੈ, ਉਸੇ ਦੇ ਸਾਰੇ ਅਗਿਆਕਾਰੀ ਹਨ।

Choose other languages: