Quran Apps in many lanuages:

Surah Al-Araf Ayahs #87 Translated in Punjabi

فَأَنْجَيْنَاهُ وَأَهْلَهُ إِلَّا امْرَأَتَهُ كَانَتْ مِنَ الْغَابِرِينَ
ਫਿਰ ਅਸੀਂ ਲੂਤ ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ ਬਚਾ ਲਿਆ, ਬਿਨਾਂ ਉਸਦੀ ਪਤਨੀ ਦੇ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ “ਚ ਸੀ।
وَأَمْطَرْنَا عَلَيْهِمْ مَطَرًا ۖ فَانْظُرْ كَيْفَ كَانَ عَاقِبَةُ الْمُجْرِمِينَ
ਅਤੇ ਅਸੀਂ ਉਨ੍ਹਾਂ ਉੱਪਰ ਪੱਥਰਾਂ ਦਾ ਮੀਂਹ ਪਾਇਆ ਫਿਰ ਪਾਪੀਆਂ ਦਾ ਦੇਖੋ ਕਿਹੋਂ ਜਿਹਾ ਹਸ਼ਰ ਹੋਇਆ।
وَإِلَىٰ مَدْيَنَ أَخَاهُمْ شُعَيْبًا ۗ قَالَ يَا قَوْمِ اعْبُدُوا اللَّهَ مَا لَكُمْ مِنْ إِلَٰهٍ غَيْرُهُ ۖ قَدْ جَاءَتْكُمْ بَيِّنَةٌ مِنْ رَبِّكُمْ ۖ فَأَوْفُوا الْكَيْلَ وَالْمِيزَانَ وَلَا تَبْخَسُوا النَّاسَ أَشْيَاءَهُمْ وَلَا تُفْسِدُوا فِي الْأَرْضِ بَعْدَ إِصْلَاحِهَا ۚ ذَٰلِكُمْ خَيْرٌ لَكُمْ إِنْ كُنْتُمْ مُؤْمِنِينَ
ਅਤੇ ਮਦਯਨ ਦੇ ਵੱਲ ਅਸੀਂ ਉਸ ਦੇ ਭਰਾ ਸ਼ੁਐਬ ਨੂੰ ਭੇਜਿਆ। ਉਸ ਨੇ ਕਿਹਾ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋਂ। ਉਸ ਤੋਂ ਬਿਨਾਂ ਤੁਹਾਡਾ ਕੋਈ ਪੂਜਣਯੌਗ ਨਹੀਂ। ਤੁਹਾਡੇ ਕੌਲ ਤੁਹਾਡੇ ਰੱਬ ਵੱਲੋਂ ਪ੍ਰਮਾਣ ਪਹੁੰਚ ਚੁੱਕਿਆ ਹੈ। ਇਸ ਲਈ ਨਾਪ-ਤੌਲ ਪੂਰੀ ਕਰੋਂ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਵਸਤੂਆਂ ਘੱਟ ਤੌਲ ਕੇ ਨਾ ਦੇਵੋ ਅਤੇ ਧਰਤੀ ਉੱਪਰ ਸੁਧਾਰ ਦੇ ਬਾਅਦ ਵਿਗਾੜ ਨਾ ਪਾਉਂ ਇਹ ਤੁਹਾਡੇ ਲਈ ਚੰਗਾ ਹੈ, ਜੇਕਰ ਤੁਸੀਂ ਸ਼ਰਧਾਵਾਨ ਹੋ।
وَلَا تَقْعُدُوا بِكُلِّ صِرَاطٍ تُوعِدُونَ وَتَصُدُّونَ عَنْ سَبِيلِ اللَّهِ مَنْ آمَنَ بِهِ وَتَبْغُونَهَا عِوَجًا ۚ وَاذْكُرُوا إِذْ كُنْتُمْ قَلِيلًا فَكَثَّرَكُمْ ۖ وَانْظُرُوا كَيْفَ كَانَ عَاقِبَةُ الْمُفْسِدِينَ
ਅਤੇ ਰਾਹਾਂ ਵਿਚ ਨਾ ਬੈਠੋ। ਅੱਲਾਹ ਦੇ ਰਾਹ ਵਿਚ ਡਰਾਵੋਂ। ਉਨ੍ਹਾਂ ਲੋਕਾਂ ਨੂੰ ਨਾ ਰੋਕੋ, ਜਿਹੜੇ ਈਮਾਨ ਲਿਆ ਚੁੱਕੇ ਹਨ ਅਤੇ ਉਸ ਮਾਰਗ ਵਿਚ ਕਮੀਆਂ ਨਾ ਭਾਲੋ ਅਤੇ ਯਾਦ ਕਰੋ ਜਦੋਂ ਤੁਸੀਂ ਬਹੁਤ ਥੌੜ੍ਹੇ ਸੀ, ਫਿਰ ਉਸ ਨੇ ਤੁਹਾਨੂੰ ਵਧਾ ਦਿੱਤਾ। ਅਤੇ ਵੇਖੋ ਵਿਗਾੜ ਪੈਦਾ ਕਰਨ ਵਾਲਿਆਂ ਦਾ ਕੀ ਹਾਲ ਹੋਇਆ।
وَإِنْ كَانَ طَائِفَةٌ مِنْكُمْ آمَنُوا بِالَّذِي أُرْسِلْتُ بِهِ وَطَائِفَةٌ لَمْ يُؤْمِنُوا فَاصْبِرُوا حَتَّىٰ يَحْكُمَ اللَّهُ بَيْنَنَا ۚ وَهُوَ خَيْرُ الْحَاكِمِينَ
ਅਤੇ ਜੇਕਰ ਤੁਹਾਡੇ ਵਿਚੋ ਇੱਕ ਵਰਗ ਇਸ ਉੱਪਰ ਈਮਾਨ ਲਿਆਇਆ, ਜਿਹੜਾ ਦੇ ਕੇ ਮੈਂ ਭੇਜਿਆ ਗਿਆ ਹਾਂ ਅਤੇ ਇਕ ਸਮੂਹ ਈਮਾਨ ਨਹੀਂ ਲਿਆਇਆ ਤਾਂ ਉਡੀਕ ਕਰੋ ਉਂਦੋਂ ਤੱਕ ਜਦੋਂ ਅੱਲਾਹ ਸਾਡੇ ਵਿਚ ਫੈਸਲਾ ਨਾ ਕਰ ਦੇਵੇ, ਉਹ ਚੰਗਾ ਫ਼ੈਸਲਾ ਕਰਨ ਵਾਲਾ ਹੈ।

Choose other languages: