Quran Apps in many lanuages:

Surah Al-Araf Ayahs #30 Translated in Punjabi

يَا بَنِي آدَمَ قَدْ أَنْزَلْنَا عَلَيْكُمْ لِبَاسًا يُوَارِي سَوْآتِكُمْ وَرِيشًا ۖ وَلِبَاسُ التَّقْوَىٰ ذَٰلِكَ خَيْرٌ ۚ ذَٰلِكَ مِنْ آيَاتِ اللَّهِ لَعَلَّهُمْ يَذَّكَّرُونَ
ਹੇ ਆਦਮ ਦੀ ਔਲਾਦ! ਅਸੀਂ ਤੁਹਾਡੇ ਉੱਪਰ ਪਹਿਰਾਵਾ ਉਤਾਰਿਆ ਹੈ, ਤਾਂ ਕਿ ਤੁਹਾਡੇ ਸਰੀਰ ਦੇ ਗੁਪਤ ਅੰਗਾਂ ਨੂੰ ਢੱਕੇ ਅਤੇ ਤੁਹਾਡਾ ਸਰੀਰ ਸੁੰਦਰ ਦਿਖੇ। ਅਤੇ ਜਿਹੜਾ ਪ੍ਰਹੇਜ਼ਗਾਰੀ ਦਾ ਪਹਿਰਾਵਾ ਹੈ। ਉਹ ਇਸ ਤੋਂ ਵੀ ਵਧੀਆ ਹੈ। ਇਹ ਅੱਲਾਹ ਦੀਆਂ ਆਇਤਾਂ ਹਨ ਤਾਂ ਕਿ ਲੋਕ ਇਨ੍ਹਾਂ ਦਾ ਚਿੰਤਨ ਕਰਨ।
يَا بَنِي آدَمَ لَا يَفْتِنَنَّكُمُ الشَّيْطَانُ كَمَا أَخْرَجَ أَبَوَيْكُمْ مِنَ الْجَنَّةِ يَنْزِعُ عَنْهُمَا لِبَاسَهُمَا لِيُرِيَهُمَا سَوْآتِهِمَا ۗ إِنَّهُ يَرَاكُمْ هُوَ وَقَبِيلُهُ مِنْ حَيْثُ لَا تَرَوْنَهُمْ ۗ إِنَّا جَعَلْنَا الشَّيَاطِينَ أَوْلِيَاءَ لِلَّذِينَ لَا يُؤْمِنُونَ
ਹੇ ਆਦਮ ਦੀ ਔਲਾਦ! ਸੈਤਾਨ ਤੁਹਾਨੂੰ ਗੁੰਮਰਾਹ ਨਾ ਕਰ ਦੇਵੇ। ਜਿਵੇਂ ਤੁਹਾਡੇ ਮਾਂ-ਬਾਪ ਨੂੰ ਜੰਨਤ ਵਿਚੋਂ ਕੱਢਵਾਇਆ ਸੀ। ਉਸ ਨੇ ਉਨ੍ਹਾਂ ਦੇ ਕੱਪੜੇ ਉਤਰਵਾਏ ਤਾਂ ਕਿ ਉਹੂਨਾਂ ਨੂੰ ਉਨ੍ਹਾਂ ਦੇ ਸਾਹਮਣੇ ਨਿਰਵਸਤਰ ਕਰ ਦੇਵੇ। ਉਹ ਅਤੇ ਉਸ ਦੇ ਸਾਥੀ ਤੁਹਾਨੂੰ ਅਜਿਹੀ ਥਾਂ ਤੋਂ ਦੇਖਦੇ ਹਨ ਜਿੱਥੋਂ ਤੁਸੀਂ ਉਨ੍ਹਾਂ ਨੂੰ ਨਹੀਂ ਦੇਖ ਸਕਦੇ ਅਸੀਂ ਸ਼ੈਤਾਨਾਂ ਨੂੰ ਉਨ੍ਹਾਂ ਲੋਕਾਂ ਦਾ ਮਿੱਤਰ ਬਣਾ ਦਿੱਤਾ ਹੈ ਜਿਹੜੇ ਈਮਾਨ ਨਹੀਂ ਲਿਆਉਂਦੇ।
وَإِذَا فَعَلُوا فَاحِشَةً قَالُوا وَجَدْنَا عَلَيْهَا آبَاءَنَا وَاللَّهُ أَمَرَنَا بِهَا ۗ قُلْ إِنَّ اللَّهَ لَا يَأْمُرُ بِالْفَحْشَاءِ ۖ أَتَقُولُونَ عَلَى اللَّهِ مَا لَا تَعْلَمُونَ
ਅਤੇ ਜਦੋਂ ਉਹ ਕੋਈ ਅਸ਼ੀਲਲਤਾ ਕਰਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਆਪਣੇ ਵੱਡਿਆਂ ਨੂੰ ਇਸੇ ਤਰ੍ਹਾਂ ਕਰਦੇ ਹੋਏ ਵੇਖਿਆ ਹੈ ਅਤੇ ਅੱਲਾਹ ਨੇ ਸਾਨੂੰ ਇਸੇ ਦਾ ਹੁਕਮ ਦਿੱਤਾ ਹੈ। ਆਖੋਂ, ਅੱਲਾਹ ਕਦੇ ਵੀ ਬੂਰੇ ਕੰਮਾਂ ਲਈ ਹੁਕਮ ਨਹੀਂ ਦਿੰਦਾ। ਕੀ ਤੁਸੀਂ ਅੱਲਾਹ ਨੂੰ ਉਸ ਗੱਲ ਨਾਲ ਜੋੜਦੇ ਹੋ ਜਿਸ ਦੀ ਤੁਹਾਨੂੰ ਕੋਈ ਸਮਝ ਨਹੀਂ।
قُلْ أَمَرَ رَبِّي بِالْقِسْطِ ۖ وَأَقِيمُوا وُجُوهَكُمْ عِنْدَ كُلِّ مَسْجِدٍ وَادْعُوهُ مُخْلِصِينَ لَهُ الدِّينَ ۚ كَمَا بَدَأَكُمْ تَعُودُونَ
ਆਖੋ ਕਿ ਮੇਰੇ ਰੱਬ ਨੇ ਇਨਸਾਫ਼ ਕਰਨ ਦਾ ਹੁਕਮ ਦਿੱਤਾ ਹੈ ਅਤੇ ਇਹ ਕਿ ਹਰੇਕ ਨਮਾਜ ਵੇਲੇ ਆਪਣਾ ਮੂੰਹ ਸਿੱਧਾ ਰੱਖੋਂ ਅਤੇ ਉਸ (ਅੱਲਾਹ) ਨੂੰ ਹੀ ਪੁਕਾਰੋ, ਉਸੇ ਦੇ ਦੀਨ ਨੂੰ ਖਾਲਿਸ ਸਕਦੇ ਹੋਏ। ਜਿਸ ਤਰ੍ਹਾਂ ਉਸ ਨੇ ਤੁਹਾਨੂੰ ਪਹਿਲਾਂ ਪੈਦਾ ਕੀਤਾ ਉਸੇ ਤਰ੍ਹਾਂ ਤੁਸੀਂ ਦੁਬਾਰਾ ਪੈਦਾ ਕੀਤੇ ਜਾਵੋਗੇ।
فَرِيقًا هَدَىٰ وَفَرِيقًا حَقَّ عَلَيْهِمُ الضَّلَالَةُ ۗ إِنَّهُمُ اتَّخَذُوا الشَّيَاطِينَ أَوْلِيَاءَ مِنْ دُونِ اللَّهِ وَيَحْسَبُونَ أَنَّهُمْ مُهْتَدُونَ
ਇੱਕ ਵਰਗ ਨੂੰ ਉਸ ਨੇ ਚੰਗਾ ਰਾਹ ਦਿਖਾ ਦਿੱਤਾ ਅਤੇ ਇੱਕ ਵਰਗ ਅਜਿਹਾ ਹੈ ਕਿ ਉਸ ਉੱਪਰ ਗੁੰਮਰਾਹੀ ਸਾਬਤ ਹੋ ਚੁੱਕੀ ਹੈ। ਉਨ੍ਹਾਂ ਨੇ ਅੱਲਾਹ ਨੂੰ ਛੱਡ ਕੇ ਸੈਤਾਨਾਂ ਨੂੰ ਆਪਣਾ ਯਾਰ ਬਣਾ ਲਿਆ ਹੈ ਅਤੇ ਸਮਝਦੇ ਹਨ ਕਿ ਉਹ ਠੀਕ ਰਾਹ ਤੇ ਹਨ।

Choose other languages: