Quran Apps in many lanuages:

Surah Al-Araf Ayahs #206 Translated in Punjabi

وَإِذَا لَمْ تَأْتِهِمْ بِآيَةٍ قَالُوا لَوْلَا اجْتَبَيْتَهَا ۚ قُلْ إِنَّمَا أَتَّبِعُ مَا يُوحَىٰ إِلَيَّ مِنْ رَبِّي ۚ هَٰذَا بَصَائِرُ مِنْ رَبِّكُمْ وَهُدًى وَرَحْمَةٌ لِقَوْمٍ يُؤْمِنُونَ
ਅਤੇ ਜਦੋਂ’ ਤੁਸੀਂ ਉਨ੍ਹਾਂ ਦੇ ਸਾਹਮਣੇ ਕੋਈ ਨਿਸ਼ਾਨੀ (ਕੁਰਆਨੀ ਆਇਤ) ਨਹੀਂ ਲਿਆਏ ਤਾਂ ਉਹ ਕਹਿੰਦੇ ਹਨ ਕਿ ਕਿਉਂ ਨਾ ਤੁਸੀਂ ਕੁਝ ਆਪਣੇ ਵੱਲੋਂ ਬਣਾ ਲਿਆਏ। ਆਖੋ, ਮੈਂ ਤਾਂ ਉਸੇ ਦਾ ਪਾਲਣ ਕਰਦਾ ਹਾਂ ਜਿਹੜਾ ਮੇਰੇ ਰੱਬ ਵੱਲੋਂ ਮੇਰੇ ਲਈ ਉਤਾਰਿਆ ਜਾਂਦਾ ਹੈ, ਇਹ ਬਿਬੇਕ ਦੀਆਂ ਗੱਲਾਂ ਤੁਹਾਡੇ ਰੱਬ ਵੱਲੋਂ ਹਨ। ਚੰਗਾਂ ਰਾਹ (ਸਨਮਮਾਰਗ) ਅਤੇ ਰੱਬੀ ਕਿਰਪਾ ਉਨ੍ਹਾਂ ਲੋਕਾਂ ਲਈ ਜਿਹੜੇ ਰੱਬ ਤੇ ਵਿਸ਼ਵਾਸ਼ ਰੱਖਦੇ ਹਨ।
وَإِذَا قُرِئَ الْقُرْآنُ فَاسْتَمِعُوا لَهُ وَأَنْصِتُوا لَعَلَّكُمْ تُرْحَمُونَ
ਅਤੇ ਜਦੋਂ ਕੁਰਆਨ ਪੜ੍ਹਿਆ ਜਾਏ ਤਾਂ ਉਸ ਨੂੰ ਧਿਆਨ ਨਾ ਸੁਣੋ ਅਤੇ ਚੁੱਪ ਰਹੋ ਤਾਂ ਕਿ ਤੁਹਾਡੇ ਤੇ ਕਿਰਪਾ ਕੀਤੀ ਜਾਵੇ।
وَاذْكُرْ رَبَّكَ فِي نَفْسِكَ تَضَرُّعًا وَخِيفَةً وَدُونَ الْجَهْرِ مِنَ الْقَوْلِ بِالْغُدُوِّ وَالْآصَالِ وَلَا تَكُنْ مِنَ الْغَافِلِينَ
ਅਤੇ ਆਪਣੇ ਰੱਬ ਨੂੰ ਆਪਣੇ ਹਿਰਦੇ ਵਿਚ ਸਹਿਜੇ ਸਹਿਜੇ ਨਿਮਰਤਾ ਅਤੇ ਭੈਅ ਨਾਲ, ਸਵੇਰੇ ਸ਼ਾਮ ਯਾਦ ਕਰੋ। ਗਾਫ਼ਿਲ ਨਾ ਬਣੋ।
إِنَّ الَّذِينَ عِنْدَ رَبِّكَ لَا يَسْتَكْبِرُونَ عَنْ عِبَادَتِهِ وَيُسَبِّحُونَهُ وَلَهُ يَسْجُدُونَ ۩
ਜਿਹੜੇ (ਫ਼ਰਿਸ਼ਤੇ) ਤੇਰੇ ਰੱਬ ਕੋਲ ਹਨ। ਉਹ ਉਸਦੀ ਇਬਾਦਤ ਤੋਂ ਹੰਕਾਰ ਵਿਚ ਮੂੰਹ ਨਹੀਂ ਮੋੜਦੇ, ਉਹ ਉਸਦੀ ਪਵਿੱਤਰ ਹਸਤੀ ਨੂੰ ਯਾਦ ਕਰਦੇ ਹਨ ਅਤੇ ਉਸੇ ਨੂੰ ਸਿਜਦਾ ਕਰਦੇ ਹਨ।

Choose other languages: