Quran Apps in many lanuages:

Surah Al-Araf Ayahs #145 Translated in Punjabi

وَإِذْ أَنْجَيْنَاكُمْ مِنْ آلِ فِرْعَوْنَ يَسُومُونَكُمْ سُوءَ الْعَذَابِ ۖ يُقَتِّلُونَ أَبْنَاءَكُمْ وَيَسْتَحْيُونَ نِسَاءَكُمْ ۚ وَفِي ذَٰلِكُمْ بَلَاءٌ مِنْ رَبِّكُمْ عَظِيمٌ
ਅਤੇ ਚੇਤੇ ਕਰੋ ਜਦੋਂ ਅਸੀਂ ਫਿਰਔਨ ਵਾਲਿਆਂ ਤੋਂ ਤੁਹਾਨੂੰ ਮੁਕਤੀ ਬਖਸ਼ੀ, ਜਿਹੜੇ ਤੁਹਾਨੂੰ ਸਖ਼ਤ ਸਜ਼ਾਵਾਂ ਦੇ ਰਹੇ ਸਨ। ਉਹ ਤੁਹਾਡੇ ਪੁੱਤਰਾਂ ਦੀ ਹੱਤਿਆ ਕਰਦੇ ਸਨ ਅਤੇ ਤੁਹਾਡੀਆਂ ਔਰਤਾਂ ਨੂੰ ਜਿੰਦਾ ਰੱਖਦੇ ਸਨ ਅਤੇ ਇਸ ਵਿਚ ਤੁਹਾਡੇ ਰੱਬ ਵੱਲੋਂ ਤੁਹਾਡਾ ਵੱਡਾ ਇਮਤਿਹਾਨ ਸੀ।
وَوَاعَدْنَا مُوسَىٰ ثَلَاثِينَ لَيْلَةً وَأَتْمَمْنَاهَا بِعَشْرٍ فَتَمَّ مِيقَاتُ رَبِّهِ أَرْبَعِينَ لَيْلَةً ۚ وَقَالَ مُوسَىٰ لِأَخِيهِ هَارُونَ اخْلُفْنِي فِي قَوْمِي وَأَصْلِحْ وَلَا تَتَّبِعْ سَبِيلَ الْمُفْسِدِينَ
ਅਤੇ ਅਸੀਂ ਮੂਸਾ ਨਾਲ ਤੀਹ (30) ਰਾਤਾਂ ਦਾ ਵਾਅਦਾ ਕੀਤਾ ਅਤੇ ਉਸ ਨੂੰ ਪੂਰਾ ਕੀਤਾ। ਦਸ (10) ਵੱਧ ਰਾਤਾਂ ਨਾਲ। ਤਾਂ ਉਸ ਦੇ ਰੱਬ ਦਾ ਸਮਾਂ ਚਾਲੀ (40) ਰਾਤਾਂ ਵਿਚ ਪੂਰਾ ਹੋਇਆ। ਅਤੇ ਮੂਸਾ ਨੇ ਆਪਣੇ ਭਾਈ ਹਾਰੂਨ ਨੂੰ ਕਿਹਾ, ਮੇਰੇ ਪਿੱਛੇ ਤੂੰ ਮੇਰੀਂ ਕੌਮ ਦੀ ਮੇਰੀ ਜਗ੍ਹਾ ਅਗਵਾਈ ਕਰਨੀ ਅਤੇ ਸੁਧਾਰ ਕਰਦੇ ਰਹਿਣਾ। ਵਿਗਾੜ ਪੈਦਾ ਕਰਨ ਵਾਲਿਆਂ ਦੇ ਰਾਹ ਨਹੀਂ’ ਚੱਲਣਾ।
وَلَمَّا جَاءَ مُوسَىٰ لِمِيقَاتِنَا وَكَلَّمَهُ رَبُّهُ قَالَ رَبِّ أَرِنِي أَنْظُرْ إِلَيْكَ ۚ قَالَ لَنْ تَرَانِي وَلَٰكِنِ انْظُرْ إِلَى الْجَبَلِ فَإِنِ اسْتَقَرَّ مَكَانَهُ فَسَوْفَ تَرَانِي ۚ فَلَمَّا تَجَلَّىٰ رَبُّهُ لِلْجَبَلِ جَعَلَهُ دَكًّا وَخَرَّ مُوسَىٰ صَعِقًا ۚ فَلَمَّا أَفَاقَ قَالَ سُبْحَانَكَ تُبْتُ إِلَيْكَ وَأَنَا أَوَّلُ الْمُؤْمِنِينَ
ਅਤੇ ਮੂਸਾ ਸਾਡੇ ਨਿਸ਼ਚਿਤ ਕੀਤੇ ਸਮੇਂ ਤੇ ਆ ਗਿਆ ਤਾਂ ਉਸ ਦੇ ਰੱਬ ਨੇ ਉਸ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ ਮੈਨੂੰ ਆਪਣਾ ਆਪਾ ਵਿਖਾਵੇਂ। ਮੈ’ ਤੁਹਾਨੂੰ ਵੇਖਾਂ। ਫ਼ਰਮਾਇਆ ਤੁਸੀਂ ਮੈਨੂੰ ਕਦੇ ਵੀ ਨਹੀਂ ਦੇਖ ਸਕਦੇ ਹਾਂ ਪਹਾੜ ਦੇ ਵੱਲ ਵੇਖੋ, ਜੇਕਰ ਉਹ ਆਪਣੇ ਸਥਾਨ ਉੱਪਰ ਟਿੱਕਿਆ ਰਹੇ, ਤਾਂ ਤੁਸੀਂ ਵੀ ਮੈਨੂੰ ਦੇਖ ਸਕੌਗੇ। ਫਿਰ ਜਦੋਂ ਉਸ ਦੇ ਰੱਬ ਨੇ ਪਹਾੜ ਉੱਪਰ ਆਪਣਾ ਨੂਰ ਦਾ ਪ੍ਰਕਾਸ਼ ਕੀਤਾ ਤਾਂ ਉਹ ਵਿਚ ਆਇਆ ਤਾਂ ਕਹਿਣ ਲੱਗਾ ਤੂੰ ਪਵਿੱਤਰ ਹੈ। ਮੈਂ ਤੇਰੇ ਵੱਲ ਮੁੜਦਾ ਹਾਂ ਅਤੇ ਮੈਂ ਸਭ ਤੋਂ ਪਹਿਲਾਂ ਤੇਰੇ ਤੇ ਈਮਾਨ ਲਿਆਉਣ ਵਾਲਾ ਹਾਂ।
قَالَ يَا مُوسَىٰ إِنِّي اصْطَفَيْتُكَ عَلَى النَّاسِ بِرِسَالَاتِي وَبِكَلَامِي فَخُذْ مَا آتَيْتُكَ وَكُنْ مِنَ الشَّاكِرِينَ
ਅੱਲਾਹ ਨੇ ਕਿਹਾ, ਹੇ ਮੂਸਾ! ਮੈਂ’ ਤੁਹਾਨੂੰ ਲੋਕਾਂ ਉੱਪਰ ਆਪਣੀ ਧੈਰੰਬਰੀ ਅਤੇ ਆਪਣੇ ਬੋਲਾਂ ਰਾਹੀਂ ਵਡਿਆਈ ਸ਼ਖ਼ਸ਼ੀ ਹੈ। ਫਿਰ ਹੁਣ ਲਵੋ ਜੋ ਕੁਝ ਮੈਂ ਤੁਹਾਨੂੰ ਦਿੱਤਾ ਹੈ ਅਤੇ ਸ਼ੁਕਰ-ਗੁਜ਼ਾਰ ਕਰਨ ਵਾਲਿਆਂ ਵਿਚ ਹੋਵੋ।
وَكَتَبْنَا لَهُ فِي الْأَلْوَاحِ مِنْ كُلِّ شَيْءٍ مَوْعِظَةً وَتَفْصِيلًا لِكُلِّ شَيْءٍ فَخُذْهَا بِقُوَّةٍ وَأْمُرْ قَوْمَكَ يَأْخُذُوا بِأَحْسَنِهَا ۚ سَأُرِيكُمْ دَارَ الْفَاسِقِينَ
ਅਤੇ ਅਸੀਂ ਉਹਨਾਂ ਲਈ ਤਖ਼ਤੀਆਂ ਉੱਪਰ ਹਰ ਤਰਾਂ ਦੇ ਉਪਦੇਸ਼ ਅਤੇ ਹਰੇਕ ਗੱਲ ਦਾ ਬਿਉਰਾ ਲਿਖ ਦਿੱਤਾ। ਹੁਣ ਇਸ ਨੂੰ ਦ੍ਰਿੜਤਾ ਨਾਲ ਫੜ੍ਹੋ ਅਤੇ ਆਪਣੀ ਕੌਮ ਨੂੰ ਅਦੇਸ਼ ਦੇਵੋ, ਕਿ ਉਨ੍ਹਾਂ ਦੇ ਚੰਗੇ ਮਨੋਰਥਾਂ ਦੀ ਪਾਲਣਾ ਕਰਨ। ਜਲਦੀ ਹੀ ਮੈਂ ਤੁਹਾਨੂੰ ਇਨਕਾਰੀਆਂ ਦਾ ਘਰ ਦਿਖਾਵਾਂਗਾ।

Choose other languages: