Quran Apps in many lanuages:

Surah Al-Araf Ayahs #137 Translated in Punjabi

فَأَرْسَلْنَا عَلَيْهِمُ الطُّوفَانَ وَالْجَرَادَ وَالْقُمَّلَ وَالضَّفَادِعَ وَالدَّمَ آيَاتٍ مُفَصَّلَاتٍ فَاسْتَكْبَرُوا وَكَانُوا قَوْمًا مُجْرِمِينَ
ਫਿਰ ਅਸੀਂ ਉਨ੍ਹਾਂ ਉੱਪਰ ਤੂਫਾਨ ਭੇਜਿਆ ਟਿੱਡੀਆਂ, ਜੂੰਆਂ, ਡੱਡੂਆਂ ਅਤੇ ਖੂਨ ਦਾ। ਇਹ ਸਾਰੀਆਂ ਨਿਸ਼ਾਨੀਆਂ ਅਲੱਗ- ਅਲੱਗ ਦਿਖਾਈਆਂ। ਫਿਰ ਵੀ ਉਨ੍ਹਾਂ ਨੇ ਹੰਕਾਰ ਕੀਤਾ, ਕਿਉਂਕਿ ਉਹ ਅਪਰਾਧੀ ਲੋਕ ਸਨ।
وَلَمَّا وَقَعَ عَلَيْهِمُ الرِّجْزُ قَالُوا يَا مُوسَى ادْعُ لَنَا رَبَّكَ بِمَا عَهِدَ عِنْدَكَ ۖ لَئِنْ كَشَفْتَ عَنَّا الرِّجْزَ لَنُؤْمِنَنَّ لَكَ وَلَنُرْسِلَنَّ مَعَكَ بَنِي إِسْرَائِيلَ
ਅਤੇ ਜਦੋਂ ਉਨ੍ਹਾਂ ਉੱਪਰ ਕੋਈ ਬਿਪਤਾ ਆਉਂਦੀ ਤਾਂ ਉਹ ਕਹਿੰਦੇ ਕਿ ਹੇ ਮੂਸਾ! ਆਪਣੇ ਰੱਬ ਕੋਲ ਸਾਡੇ ਲਈ ਅਰਦਾਸ ਕਰੋਂ। ਜਿਸ ਦਾ ਉਸ ਨੇ ਤੁਹਾਡੇ ਨਾਲ ਇਕਰਾਰ ਕਰ ਰੱਖਿਆ ਹੈ। ਜੇਕਰ ਤੁਸੀਂ ਸਾਡੇ ਉੱਪਰੋਂ ਬਿਪਤਾ ਹਟਾ ਦੇਵੋ ਤਾਂ ਅਸੀਂ ਜ਼ਰੂਰ ਤੁਹਾਡੇ ਭਰੋਸਾ ਪ੍ਰਗਟ ਕਰਾਂਗੇ ਅਤੇ ਤੁਹਾਡੇ ਨਾਲ ਇਜ਼ਰਾਈਲ ਦੀ ਸੰਤਾਨ ਨੂੰ ਜਾਣ ਦੇ ’ਗੇ।
فَلَمَّا كَشَفْنَا عَنْهُمُ الرِّجْزَ إِلَىٰ أَجَلٍ هُمْ بَالِغُوهُ إِذَا هُمْ يَنْكُثُونَ
ਫਿਰ ਜਦੋਂ ਅਸੀਂ ਉਨ੍ਹਾਂ ਤੋਂ ਕੁਝ ਸਮੇਂ ਲਈ ਬਿਪਤਾਵਾਂ ਦੂਰ ਕਰ ਦਿੱਤੀਆਂ, ਜਿਹੜੀਆਂ ਉਨ੍ਹਾਂ ਨੂੰ ਮਿਲਣੀਆਂ ਸਨ, ਤਾਂ ਉਹ ਉਸੇ ਸਮੇਂ ਵਾਅਦੇ ਨੂੰ ਤੋੜ ਦਿੰਦੇ।
فَانْتَقَمْنَا مِنْهُمْ فَأَغْرَقْنَاهُمْ فِي الْيَمِّ بِأَنَّهُمْ كَذَّبُوا بِآيَاتِنَا وَكَانُوا عَنْهَا غَافِلِينَ
ਫਿਰ ਅਸੀਂ ਉਨ੍ਹਾਂ ਨੂੰ ਸਜ਼ਾ ਦਿੱਤੀ ਅਤੇ ਉਨ੍ਹਾਂ ਨੂੰ ਸਮੁੰਦਰ ਵਿਚ ਡਬੋਂ ਦਿੱਤਾ, ਕਿਉਂਕਿ ਉਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾ ਦਿੱਤਾ ਸੀ ਅਤੇ ਉਹ ਇਸ ਤੋਂ ਬੇਪਰਵਾਹ ਹੋਂ ਗਏ ਸਨ।
وَأَوْرَثْنَا الْقَوْمَ الَّذِينَ كَانُوا يُسْتَضْعَفُونَ مَشَارِقَ الْأَرْضِ وَمَغَارِبَهَا الَّتِي بَارَكْنَا فِيهَا ۖ وَتَمَّتْ كَلِمَتُ رَبِّكَ الْحُسْنَىٰ عَلَىٰ بَنِي إِسْرَائِيلَ بِمَا صَبَرُوا ۖ وَدَمَّرْنَا مَا كَانَ يَصْنَعُ فِرْعَوْنُ وَقَوْمُهُ وَمَا كَانُوا يَعْرِشُونَ
ਅਤੇ ਜਿਹੜੇ ਲੋਕ ਕਮਜ਼ੋਰ ਸਮਝੇ ਜਾਂਦੇ ਸਨ। ਉਨ੍ਹਾਂ ਨੂੰ ਅਸੀਂ ਇਸ ਧਰਤੀ ਦੇ ਪੂਰਬ ਅਤੇ ਪੱਛਮ ਦਾ ਵਾਰਿਸ ਬਣਾ ਦਿੱਤਾ। ਜਿਸ ਵਿਚ ਅਸੀਂ ਬਰਕਤ ਰੱਖੀ ਸੀ ਅਤੇ ਇਜ਼ਰਾਈਲ ਦੀ ਸੰਤਾਨ ਲਈ ਤੇਰੇ ਰੱਬ ਦਾ ਚੰਗਾ ਵਚਨ ਪੂਰਾ ਹੋ ਗਿਆ। ਸਿਰਫ਼ ਇਸ ਲਈ ਕਿ ਉਨ੍ਹਾਂ ਨੇ ਧੀਰਜ ਰੱਖਿਆ ਅਤੇ ਅਸੀਂ ਫਿਰਔਨ ਅਤੇ ਉਸ ਦੀ ਕੌਮ ਦਾ ਉਹ ਸਾਰਾ ਕੁਝ ਨਸ਼ਟ ਕਰ ਦਿੱਤਾ ਜੋ ਉਹ ਬਣਾਉਂਦੇ ਸੀ ਅਤੇ ਜੋ ਉਹ ਚੜ੍ਹਾਉਂਦੇ ਸੀ। (ਭਾਵ ਉੱਚੇ ਮਹਿਲ)

Choose other languages: