Quran Apps in many lanuages:

Surah Al-Ankabut Ayahs #42 Translated in Punjabi

وَعَادًا وَثَمُودَ وَقَدْ تَبَيَّنَ لَكُمْ مِنْ مَسَاكِنِهِمْ ۖ وَزَيَّنَ لَهُمُ الشَّيْطَانُ أَعْمَالَهُمْ فَصَدَّهُمْ عَنِ السَّبِيلِ وَكَانُوا مُسْتَبْصِرِينَ
ਅਤੇ ਆਦ ਤੇ ਸਮੂਦ ਨੂੰ (ਅਸੀਂ ਹਲਾਕ ਕੀਤਾ) ਅਤੇ ਉਨ੍ਹਾਂ ਦੇ ਖੰਡਰ ਬਣੇ ਘਰ ਤੁਹਾਡੇ ਸਾਹਮਣੇ ਹਨ ਜਿਥੇ ਉਹ ਰਹਿੰਦੇ ਸਨ। ਅਤੇ ਉਨ੍ਹਾਂ ਦੇ ਬੁਰੇ ਕਰਮਾਂ ਨੂੰ ਸ਼ੈਤਾਨ ਨੇ ਉਨ੍ਹਾਂ ਲਈ ਖੂਬਸੂਰਤ ਬਣਾ ਦਿੱਤਾ ਸੀ। ਫਿਰ ਉਨ੍ਹਾਂ ਨੂੰ ਰਾਹ ਤੋਂ ਰੋਕ ਦਿੱਤਾ ਜਦੋਂ ਕਿ ਉਹ ਹੁਸ਼ਿਆਰ ਲੋਕ ਸਨ।
وَقَارُونَ وَفِرْعَوْنَ وَهَامَانَ ۖ وَلَقَدْ جَاءَهُمْ مُوسَىٰ بِالْبَيِّنَاتِ فَاسْتَكْبَرُوا فِي الْأَرْضِ وَمَا كَانُوا سَابِقِينَ
ਅਤੇ ਕਾਰੂਨ ਨੂੰ ਫਿਰਔਨ, ਹਾਮਾਨ ਨੂੰ ਵੀ (ਹਲਾਕ ਕਰ ਦਿੱਤਾ) ਅਤੇ ਮੂਸਾ ਉਨ੍ਹਾਂ ਦੇ ਕੋਲ ਖੁੱਲੀਆਂ ਨਿਸ਼ਾਨੀਆਂ ਲੈ ਕੇ ਆਇਆ ਤਾਂ ਉਨ੍ਹਾਂ ਨੇ ਧਰਤੀ ਤੇ ਹੰਕਾਰ ਕੀਤਾ। ਅਤੇ ਉਹ ਸਾਡੇ ਤੋਂ ਭੱਜ ਜਾਣ (ਦੀ ਸਮੱਰਥਾ ਰੱਖਣ) ਵਾਲੇ ਨਹੀਂ ਸਨ।
فَكُلًّا أَخَذْنَا بِذَنْبِهِ ۖ فَمِنْهُمْ مَنْ أَرْسَلْنَا عَلَيْهِ حَاصِبًا وَمِنْهُمْ مَنْ أَخَذَتْهُ الصَّيْحَةُ وَمِنْهُمْ مَنْ خَسَفْنَا بِهِ الْأَرْضَ وَمِنْهُمْ مَنْ أَغْرَقْنَا ۚ وَمَا كَانَ اللَّهُ لِيَظْلِمَهُمْ وَلَٰكِنْ كَانُوا أَنْفُسَهُمْ يَظْلِمُونَ
ਤਾਂ ਅਸੀਂ ਹਰੇਕ ਨੂੰ ਉਸ ਦੇ ਪਾਪਾਂ ਲਈ ਫੜ੍ਹਿਆ। ਫਿਰ ਉਨ੍ਹਾਂ ਵਿਚੋਂ ਕੁਝ ਉੱਤੇ ਅਸੀਂ ਪਥਰਾਅ ਕਰਨ ਵਾਲੀ ਹਵਾ ਭੇਜੀ। ਅਤੇ ਉਨ੍ਹਾਂ ਵਿਚੋਂ ਕੁਝ ਨੂੰ ਕੜਕੀ ਨੇ ਆ ਫੜਿਆ। ਅਤੇ ਉਨ੍ਹਾਂ ਵਿਚੋਂ ਕੁਝ ਨੂੰ ਅਸੀਂ ਧਰਤੀ ਵਿਚ ਧਸਾ ਦਿੱਤਾ। ਅਤੇ ਉਨ੍ਹਾਂ ਵਿਚੋਂ ਕੁਝ ਨੂੰ ਅਸੀਂ ਡੌਬ ਦਿੱਤਾ। ਅੱਲਾਹ ਉਨ੍ਹਾਂ ਉੱਪਰ ਜ਼ੁਲਮ ਕਰਨ ਵਾਲਾ ਨਹੀਂ ਸੀ। ਪਰੰਤੂ ਉਹ ਖੁਦ ਆਪਣੇ ਆਪ ਉੱਪਰ ਜ਼ੁਲਮ ਕਰ ਰਹੇ ਸਨ।
مَثَلُ الَّذِينَ اتَّخَذُوا مِنْ دُونِ اللَّهِ أَوْلِيَاءَ كَمَثَلِ الْعَنْكَبُوتِ اتَّخَذَتْ بَيْتًا ۖ وَإِنَّ أَوْهَنَ الْبُيُوتِ لَبَيْتُ الْعَنْكَبُوتِ ۖ لَوْ كَانُوا يَعْلَمُونَ
ਉਨ੍ਹਾਂ ਦੀ ਮਿਸਾਲ ਤਾਂ ਮੱਕੜੀ ਵਰਗੀ ਹੈ, ਉਸ ਨੇ ਇੱਕ ਘਰ ਬਣਾਇਆ। ਬੇਸ਼ੱਕ ਸਾਰੈ ਘਰਾਂ ਨਾਲੋਂ ਵੱਧ ਕਮਜੋਰ ਘਰ ਮੱਕੜੀ ਦਾ ਹੈ। ਕਾਸ਼! ਇਹ ਲੋਕ ਜਾਣਦੇ।
إِنَّ اللَّهَ يَعْلَمُ مَا يَدْعُونَ مِنْ دُونِهِ مِنْ شَيْءٍ ۚ وَهُوَ الْعَزِيزُ الْحَكِيمُ
ਬੇਸ਼ੱਕ ਅੱਲਾਹ ਉਨ੍ਹਾਂ ਚੀਜ਼ਾਂ ਨੂੰ ਜਾਣਦਾ ਹੈ, ਜਿਸ ਨੂੰ ਉਹ ਉਸ (ਅੱਲਾਹ) ਤੋਂ ਬਿਨਾ ਪੁਕਾਰਦੇ ਹਨ। ਅਤੇ ਉਹ ਸ਼ਕਤੀ ਸ਼ਾਲੀ ਅਤੇ ਸਿਬੇਕਸ਼ੀਲ ਹੈ।

Choose other languages: