Quran Apps in many lanuages:

Surah Al-Ankabut Ayahs #18 Translated in Punjabi

وَلَقَدْ أَرْسَلْنَا نُوحًا إِلَىٰ قَوْمِهِ فَلَبِثَ فِيهِمْ أَلْفَ سَنَةٍ إِلَّا خَمْسِينَ عَامًا فَأَخَذَهُمُ الطُّوفَانُ وَهُمْ ظَالِمُونَ
ਅਤੇ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਭੇਜਿਆ ਤਾਂ ਉਹ ਉਨ੍ਹਾਂ ਦੇ ਵਿਚਕਾਰ ਪੰਜਾਹ (50) ਸਾਲ ਘੱਟ ਇੱਕ ਹਜ਼ਾਰ (1000) ਸਾਲ ਰਹੇ। (ਮਤਲਬ 950 ਸਾਲ) ਫਿਰ ਉਨ੍ਹਾਂ ਇਨਕਾਰੀਆਂ ਨੂੰ ਤੂਫਾਨ ਨੇ ਘੇਰ ਲਿਆ ਅਤੇ ਉਹ ਜ਼ੁਲਮ ਕਰਨ ਵਾਲੇ ਸਨ।
فَأَنْجَيْنَاهُ وَأَصْحَابَ السَّفِينَةِ وَجَعَلْنَاهَا آيَةً لِلْعَالَمِينَ
ਫਿਰ ਅਸੀਂ ਨੂਹ ਨੂੰ ਅਤੇ ਕਿਸ਼ਤੀ ਵਾਲਿਆਂ ਨੂੰ ਬਜ਼ਾ ਲਿਆ। ਅਤੇ ਅਸੀਂ ਇਸ ਘਟਨਾ ਨੂੰ ਸੰਸਾਰ ਵਾਲਿਆਂ ਲਈ ਇੱਕ ਨਿਸ਼ਾਨੀ ਬਣਾ ਦਿੱਤਾ।
وَإِبْرَاهِيمَ إِذْ قَالَ لِقَوْمِهِ اعْبُدُوا اللَّهَ وَاتَّقُوهُ ۖ ذَٰلِكُمْ خَيْرٌ لَكُمْ إِنْ كُنْتُمْ تَعْلَمُونَ
ਅਤੇ ਇਬਰਾਹੀਮ ਨੂੰ ਜਦੋਂ ਕਿ ਉਸ ਨੇ ਆਪਣੀ ਕੌਮ ਨੂੰ ਆਖਿਆ ਕਿ ਅੱਲਾਹ ਦੀ ਇਬਾਦਤ ਕਰੋ ਅਤੇ ਉਸ ਤੋਂ ਡਰੋ। ਇਹ ਤੁਹਾਡੇ ਲਈ ਵਧੀਆ ਹੈ, ਜੇਕਰ ਤੁਸੀਂ ਸਮਝੋ।
إِنَّمَا تَعْبُدُونَ مِنْ دُونِ اللَّهِ أَوْثَانًا وَتَخْلُقُونَ إِفْكًا ۚ إِنَّ الَّذِينَ تَعْبُدُونَ مِنْ دُونِ اللَّهِ لَا يَمْلِكُونَ لَكُمْ رِزْقًا فَابْتَغُوا عِنْدَ اللَّهِ الرِّزْقَ وَاعْبُدُوهُ وَاشْكُرُوا لَهُ ۖ إِلَيْهِ تُرْجَعُونَ
ਤੁਸੀਂ ਲੋਕ ਅੱਲਾਹ ਨੂੰ ਛੱਡ ਕੇ ਸਿਰਫ਼ ਮੂਰਤੀਆਂ ਦੀ ਪੂਜਾ ਕਰਦੇ ਹੋ ਅਤੇ ਤੁਸੀਂ ਝੂਠੀਆਂ ਗੱਲਾਂ ਬਣਾਉਂਦੇ ਹੋ। ਅੱਲਾਹ ਤੋਂ ਬਿਨ੍ਹਾਂ ਤੁਸੀਂ ਜਿਨ੍ਹਾਂ ਦੀ ਇਬਾਦਤ ਕਰਦੇ ਹੋ ਉਹ ਤੁਹਾਨੂੰ ਰਿਜ਼ਕ ਦੇਣ ਦਾ ਅਧਿਕਾਰ ਨਹੀਂ’ ਰੱਖਦੇ, ਸੌ ਤੁਸੀਂ ਅੱਲਾਹ ਦੇ ਕੋਲ ਰੋਜ਼ੀ ਦੀ ਤਲਾਸ਼ ਕਰੋਂ। ਅਤੇ ਉਸ ਦੀ ਬੰਦਗੀ ਕਰੋ ਅਤੇ ਉਸੇ ਦੇ ਸ਼ੁਕਰ ਗੁਜ਼ਾਰ ਹੋਵੋ। ਉਸ ਵੱਲ ਹੀ ਤੁਸੀ’ ਵਾਪਿਸ ਮੋੜੇ ਜਾਉਂਗੇ।
وَإِنْ تُكَذِّبُوا فَقَدْ كَذَّبَ أُمَمٌ مِنْ قَبْلِكُمْ ۖ وَمَا عَلَى الرَّسُولِ إِلَّا الْبَلَاغُ الْمُبِينُ
ਅਤੇ ਜੇਕਰ ਤੁਸੀ’ ਝੁਠਲਾਉਗੇ ਤਾਂ ਤੁਹਾਡੇ ਤੋਂ ਪਹਿਲਾਂ ਬਹੁਤ ਸਾਰੀਆਂ ਕੌਮਾਂ ਝੂਠਲਾ ਚੁੱਕੀਆਂ ਹਨ। ਅਤੇ ਰਸੂਲ ਉੱਪਰ ਸਪੱਸ਼ਟ (ਸੰਦੇਸ਼) ਪਹੁੰਚਾ ਦੇਣ ਤੋਂ ਬਿਨ੍ਹਾਂ ਹੋਰ ਕੋਈ ਜ਼ਿਮੇਵਾਰੀ ਨਹੀਂ।

Choose other languages: