Quran Apps in many lanuages:

Surah Al-Ankabut Ayahs #14 Translated in Punjabi

وَمِنَ النَّاسِ مَنْ يَقُولُ آمَنَّا بِاللَّهِ فَإِذَا أُوذِيَ فِي اللَّهِ جَعَلَ فِتْنَةَ النَّاسِ كَعَذَابِ اللَّهِ وَلَئِنْ جَاءَ نَصْرٌ مِنْ رَبِّكَ لَيَقُولُنَّ إِنَّا كُنَّا مَعَكُمْ ۚ أَوَلَيْسَ اللَّهُ بِأَعْلَمَ بِمَا فِي صُدُورِ الْعَالَمِينَ
ਅਤੇ ਲੋਕਾਂ ਵਿਚ ਕੋਈ ਅਜਿਹਾ ਹੈ ਜਿਹੜਾ ਕਹਿੰਦਾ ਹੈ ਕਿ ਅਸੀਂ ਅੱਲਾਹ ਤੇ ਈਮਾਨ ਲਿਆਏ ਅਤੇ ਫਿਰ ਜਦੋਂ’ ਅੱਲਾਹ ਦੇ ਰਾਹ ਵਿਚ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਲੋਕਾਂ ਦੇ ਪ੍ਰੇਸ਼ਾਨ ਹੋਣ ਨੂੰ ਅੱਲਾਹ ਦੀ ਸਜ਼ਾ ਵਰਗਾ ਸਮਝ ਲੈਂਦਾ ਹੈ ਅਤੇ ਜੇਕਰ ਤੁਹਾਡੇ ਰੱਬ ਵੱਲੋਂ ਕੋਈ ਮਦਦ ਆ ਜਾਵੇ ਤਾਂ ਉਹ ਕਹਿਣਗੇ ਕਿ ਅਸੀਂ ਤਾਂ ਤੁਹਾਡੇ ਨਾਲ ਸੀ। ਕੀ ਅੱਲਾਹ ਉਸ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਜਿਹੜਾ ਲੋਕਾਂ ਦੇ ਦਿਲਾਂ ਵਿਚ ਹੈ।
وَلَيَعْلَمَنَّ اللَّهُ الَّذِينَ آمَنُوا وَلَيَعْلَمَنَّ الْمُنَافِقِينَ
ਅਤੇ ਅੱਲਾਹ ਜ਼ਰੂਰ ਪਤਾ ਕਰੇਗਾ ਉਨ੍ਹਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਏ ਅਤੇ ਉਹ ਢੋਂਗੀਆਂ ਨੂੰ ਜਾਣ ਲਵੇਗਾ।
وَقَالَ الَّذِينَ كَفَرُوا لِلَّذِينَ آمَنُوا اتَّبِعُوا سَبِيلَنَا وَلْنَحْمِلْ خَطَايَاكُمْ وَمَا هُمْ بِحَامِلِينَ مِنْ خَطَايَاهُمْ مِنْ شَيْءٍ ۖ إِنَّهُمْ لَكَاذِبُونَ
ਅਤੇ ਇਨਕਾਰੀ ਲੋਕ ਈਮਾਨ ਲਿਆਉਣ ਵਾਲਿਆਂ ਨੂੰ ਕਹਿੰਦੇ ਹਨ ਕਿ ਤੁਸੀਂ’ ਸਾਡੇ ਰਾਹ ਉੱਪਰ ਚੱਲੋਂ ਅਤੇ ਅਸੀਂ ਤੁਹਾਡੇ ਪਾਪ ਨੂੰ ਚੁੱਕ ਲਵਾਂਗੇ। ਅਤੇ ਉਹ ਉਨ੍ਹਾਂ ਦੇ ਪਾਪਾਂ ਵਿੱਚੋਂ ਕੁਝ ਵੀ ਜ਼ੁੱਕਣ ਵਾਲੇ ਨਹੀਂ। ਬੇਸ਼ੱਕ ਉਹ ਝੂਠੇ ਹਨ।
وَلَيَحْمِلُنَّ أَثْقَالَهُمْ وَأَثْقَالًا مَعَ أَثْقَالِهِمْ ۖ وَلَيُسْأَلُنَّ يَوْمَ الْقِيَامَةِ عَمَّا كَانُوا يَفْتَرُونَ
ਅਤੇ ਉਹ ਆਪਣੇ ਭਾਰ ਉਠਾਉਣਗੇ ਅਤੇ ਆਪਣੇ ਭਾਰ ਦੇ ਨਾਲ ਕੂਝ ਹੋਰ ਭਾਰ ਵੀ। ਅਤੇ ਇਹ ਲੋਕ ਜਿਹੜੀਆਂ ਝੂਠੀਆਂ ਗੱਲਾ ਬਣਾਉਂਦੇ ਹਨ ਕਿਆਮਤ ਦੇ ਦਿਨ ਉਨ੍ਹਾਂ ਬਾਰੇ ਇਨ੍ਹਾਂ ਤੋਂ’ ਪੁੱਛ ਹੋਵੇਗੀ।
وَلَقَدْ أَرْسَلْنَا نُوحًا إِلَىٰ قَوْمِهِ فَلَبِثَ فِيهِمْ أَلْفَ سَنَةٍ إِلَّا خَمْسِينَ عَامًا فَأَخَذَهُمُ الطُّوفَانُ وَهُمْ ظَالِمُونَ
ਅਤੇ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਭੇਜਿਆ ਤਾਂ ਉਹ ਉਨ੍ਹਾਂ ਦੇ ਵਿਚਕਾਰ ਪੰਜਾਹ (50) ਸਾਲ ਘੱਟ ਇੱਕ ਹਜ਼ਾਰ (1000) ਸਾਲ ਰਹੇ। (ਮਤਲਬ 950 ਸਾਲ) ਫਿਰ ਉਨ੍ਹਾਂ ਇਨਕਾਰੀਆਂ ਨੂੰ ਤੂਫਾਨ ਨੇ ਘੇਰ ਲਿਆ ਅਤੇ ਉਹ ਜ਼ੁਲਮ ਕਰਨ ਵਾਲੇ ਸਨ।

Choose other languages: