Quran Apps in many lanuages:

Surah Al-Anfal Ayahs #12 Translated in Punjabi

8:8
لِيُحِقَّ الْحَقَّ وَيُبْطِلَ الْبَاطِلَ وَلَوْ كَرِهَ الْمُجْرِمُونَ
ਤਾਂ ਜੋ ਸੱਚ, ਸੱਚ ਹੋ ਕੇ ਰਹਿ ਜਾਵੇ ਅਤੇ ਕੂੜ, ਕੂੜ ਹੋ ਕੇ ਰਹਿ ਜਾਵੇ। ਭਾਵੇਂ ਮੁਜਰਿਮਾਂ ਨੂੰ ਉਹ ਕਿੰਨਾਂ ਵੀ ਬੁਰਾ ਲੱਗੇ।
8:9
إِذْ تَسْتَغِيثُونَ رَبَّكُمْ فَاسْتَجَابَ لَكُمْ أَنِّي مُمِدُّكُمْ بِأَلْفٍ مِنَ الْمَلَائِكَةِ مُرْدِفِينَ
ਜਦੋਂ ਤੁਸੀਂ ਆਪਣੇ ਰੱਬ ਅੱਗੇ ਅਰਦਾਸ ਕਰ ਰਹੇ ਸੀ ਤਾਂ ਉਸ ਨੇ ਤੁਹਾਡੀ ਅਰਦਾਸ ਸੁਣੀ ਤੇ ਕਿਹਾ ਕਿ ਮੈਂ` ਤੁਹਾਡੀ ਮਦਦ ਲਈ ਇੱਕ ਹਜ਼ਾਰ ਫ਼ਰਿਸ਼ਤੇ ਲਗਾਤਾਰ ਭੇਜ ਰਿਹਾ ਹਾਂ।
وَمَا جَعَلَهُ اللَّهُ إِلَّا بُشْرَىٰ وَلِتَطْمَئِنَّ بِهِ قُلُوبُكُمْ ۚ وَمَا النَّصْرُ إِلَّا مِنْ عِنْدِ اللَّهِ ۚ إِنَّ اللَّهَ عَزِيزٌ حَكِيمٌ
ਇਹ ਅੱਲਾਹ ਨੇ ਸਿਰਫ਼ ਇਸ ਲਈ ਸੰਤੁਸ਼ਟ ਹੋ ਜਾਣ ਅਤੇ ਮਦਦ ਤਾਂ ਅੱਲਾਹ ਪਾਸੋਂ ਹੀ ਆਉਂਦੀ ਹੈ। ਬੇਸ਼ੱਕ ਅੱਲਾਹ ਸ਼ਕਤੀਵਾਨ ਅਤੇ ਬਿਬੇਕਸ਼ੀਲ ਹੈ।
إِذْ يُغَشِّيكُمُ النُّعَاسَ أَمَنَةً مِنْهُ وَيُنَزِّلُ عَلَيْكُمْ مِنَ السَّمَاءِ مَاءً لِيُطَهِّرَكُمْ بِهِ وَيُذْهِبَ عَنْكُمْ رِجْزَ الشَّيْطَانِ وَلِيَرْبِطَ عَلَىٰ قُلُوبِكُمْ وَيُثَبِّتَ بِهِ الْأَقْدَامَ
ਜਦੋਂ ਅੱਲਾਹ ਨੇ ਤੁਹਾਡੇ ਉੱਪਰ ਨੀਂਦ ਪਾ ਦਿੱਤੀ ਆਪਣੇ ਵੱਲੋਂ ਤੁਹਾਡੀ ਤਸੱਲੀ ਵਾਸਤੇ ਅਤੇ ਆਕਾਸ਼ ਵਿਚ ਤੁਹਾਡੇ ਲਈ ਪਾਣੀ ਉਤਾਰਿਆ ਤਾਂ ਜੋ ਉਸ ਦੁਆਰਾ ਉਹ ਤੁਹਾਨੂੰ ਪਵਿੱਤਰ ਕਰੇ ਅਤੇ ਤੁਹਾਡੇ ਵਿੱਚੋਂ ਸ਼ੈਤਾਨ ਦੀ ਅਪੱਵਿਤਰਤਾ ਨੂੰ ਦੂਰ ਕਰੇ ਅਤੇ ਤੁਹਾਡੇ ਦਿਲਾਂ ਵਿਚ ਹੌਸਲਾ ਪੈਦਾ ਕਰੇ ਅਤੇ ਤੁਹਾਡੇ ਕਦਮਾਂ ਨੂੰ ਜਮਾ ਦੇਵੇ।
إِذْ يُوحِي رَبُّكَ إِلَى الْمَلَائِكَةِ أَنِّي مَعَكُمْ فَثَبِّتُوا الَّذِينَ آمَنُوا ۚ سَأُلْقِي فِي قُلُوبِ الَّذِينَ كَفَرُوا الرُّعْبَ فَاضْرِبُوا فَوْقَ الْأَعْنَاقِ وَاضْرِبُوا مِنْهُمْ كُلَّ بَنَانٍ
ਜਦੋਂ ਤੁਹਾਡੇ ਰੱਬ ਨੇ ਫ਼ਰਿਸ਼ਤਿਆਂ ਨੂੰ ਹੁਕਮ ਭੇਜਿਆ ਕਿ ਮੈਂ ਤੁਹਾਡੇ ਨਾਲ ਹਾਂ, ਤੁਸੀਂ ਈਮਾਨ ਵਾਲਿਆਂ ਨੂੰ ਜਮਾਈ ਰੱਖੋ। ਮੈਂ ਇਨਕਾਰੀਆਂ ਦੇ ਦਿਲਾਂ ਵਿਚ (ਤੁਹਾਡੀ) ਧਾਂਕ ਪਾ ਦਿਆਂਗਾ। ਤੁਸੀਂ ਉਨ੍ਹਾਂ ਦੀ ਗਰਦਨ ਉੱਪਰ ਵਾਰ ਕਰੋ ਅਤੇ ਉਨ੍ਹਾਂ ਦੇ ਪੌਟੇ ਪੌਟੇ ਉੱਪਰ ਸੱਟ ਮਾਰੋ।

Choose other languages: