Quran Apps in many lanuages:

Surah Al-Anfal Ayahs #54 Translated in Punjabi

وَلَوْ تَرَىٰ إِذْ يَتَوَفَّى الَّذِينَ كَفَرُوا ۙ الْمَلَائِكَةُ يَضْرِبُونَ وُجُوهَهُمْ وَأَدْبَارَهُمْ وَذُوقُوا عَذَابَ الْحَرِيقِ
ਅਤੇ ਜੇਕਰ ਤੁਸੀਂ ਦੇਖਦੇ ਜਦੋਂ ਕਿ ਫ਼ਰਿਸ਼ਤੇ ਉਨ੍ਹਾਂ ਇਨਕਾਰੀਆਂ ਦੀ ਜਾਨ ਕੱਢਦੇ ਹਨ, ਮਾਰਦੇ ਹੋਏ ਉਨ੍ਹਾਂ ਦੇ ਚੇਹਰਿਆਂ ਅਤੇ ਪਿੱਠਾਂ ਉੱਪਰ ਇਹ ਕਹਿੰਦੇ ਹੋਏ ਕਿ ਹੁਣ ਸੜ੍ਹਣ ਦੀ ਸਜ਼ਾ ਚੱਖੋ।
ذَٰلِكَ بِمَا قَدَّمَتْ أَيْدِيكُمْ وَأَنَّ اللَّهَ لَيْسَ بِظَلَّامٍ لِلْعَبِيدِ
ਇਹ ਉਸ ਦਾ ਫ਼ਲ ਹੈ, ਜੋ ਤੁਸੀਂ ਆਪਣੇ ਹੱਥਾਂ ਰਾਹੀਂ ਅੱਗੇ ਭੇਜਿਆ ਸੀ। ਅਤੇ ਅੱਲਾਹ ਕਦੇ ਵੀ ਆਪਣੇ ਬੰਦਿਆਂ ਉੱਪਰ ਅਤਿਆਚਾਰ ਕਰਨ ਵਾਲਾ ਨਹੀਂ।
كَدَأْبِ آلِ فِرْعَوْنَ ۙ وَالَّذِينَ مِنْ قَبْلِهِمْ ۚ كَفَرُوا بِآيَاتِ اللَّهِ فَأَخَذَهُمُ اللَّهُ بِذُنُوبِهِمْ ۗ إِنَّ اللَّهَ قَوِيٌّ شَدِيدُ الْعِقَابِ
ਫਿਰਔਨ ਵਾਲਿਆਂ ਦੀ ਤਰ੍ਹਾਂ ਅਤੇ ਜਿਹੜੇ ਉਨ੍ਹਾਂ ਤੋਂ ਪਹਿਲਾਂ ਸਨ ਕਿ ਉਨ੍ਹਾਂ ਨੇ ਅੱਲਾਹ ਦੀਆਂ ਨਿਸ਼ਾਨੀਆਂ ਨੂੰ ਝੁਠਲਾਇਆ ਤਾਂ ਅੱਲਾਹ ਨੇ ਉਨ੍ਹਾਂ ਦੇ ਪਾਪਾਂ ਲਈ ਉਨ੍ਹਾਂ ਨੂੰ ਫੜ੍ਹ ਲਿਆ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਕਠੋਰ ਸਜ਼ਾ ਦੇਣ ਵਾਲਾ ਹੈ।
ذَٰلِكَ بِأَنَّ اللَّهَ لَمْ يَكُ مُغَيِّرًا نِعْمَةً أَنْعَمَهَا عَلَىٰ قَوْمٍ حَتَّىٰ يُغَيِّرُوا مَا بِأَنْفُسِهِمْ ۙ وَأَنَّ اللَّهَ سَمِيعٌ عَلِيمٌ
ਇਹ ਇਸ ਲਈ ਹੋਇਆ ਕਿ ਅੱਲਾਹ ਉਸ ਉਪਕਾਰ ਨੂੰ, ਜਿਹੜਾ ਉਹ ਕਿਸੇ ਕੌਮ ਨਾ ਬਦਲ ਦੇਵੇ ਜਿਹੜਾ ਉਨ੍ਹਾਂ ਦੇ ਆਪਣੇ ਦਿਲਾਂ ਵਿਚ ਹੈ। ਬੇਸ਼ੱਕ ਅੱਲਾਹ ਸੁਣਨ ਵਾਲਾ ਜਾਣਨ ਵਾਲਾ ਹੈ।
كَدَأْبِ آلِ فِرْعَوْنَ ۙ وَالَّذِينَ مِنْ قَبْلِهِمْ ۚ كَذَّبُوا بِآيَاتِ رَبِّهِمْ فَأَهْلَكْنَاهُمْ بِذُنُوبِهِمْ وَأَغْرَقْنَا آلَ فِرْعَوْنَ ۚ وَكُلٌّ كَانُوا ظَالِمِينَ
ਫਿਰਔਨ ਵਾਲਿਆਂ ਦੀ ਤਰ੍ਹਾਂ ਅਤੇ ਜਿਹੜੇ ਉਨ੍ਹਾਂ ਤੋਂ ਪਹਿਲਾਂ ਸਨ ਕਿ ਉਨ੍ਹਾਂ ਨੇ ਆਪਣੇ ਰੱਬ ਦੀਆਂ ਨਿਸ਼ਾਨੀਆਂ ਨੂੰ ਝੁਠਲਾਇਆ ਫਿਰ ਅਸੀਂ ਉਨ੍ਹਾਂ ਦੇ ਪਾਪਾਂ ਦੇ ਕਾਰਨ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਅਤੇ ਅਸੀਂ ਫਿਰਔਨ ਵਾਲਿਆਂ ਨੂੰ ਡੌਬ ਦਿੱਤਾ ਅਤੇ ਇਹ ਸਭ ਲੋਕ ਜ਼ਾਲਿਮ ਸਨ।

Choose other languages: