Quran Apps in many lanuages:

Surah Al-Anbiya Ayahs #91 Translated in Punjabi

وَذَا النُّونِ إِذْ ذَهَبَ مُغَاضِبًا فَظَنَّ أَنْ لَنْ نَقْدِرَ عَلَيْهِ فَنَادَىٰ فِي الظُّلُمَاتِ أَنْ لَا إِلَٰهَ إِلَّا أَنْتَ سُبْحَانَكَ إِنِّي كُنْتُ مِنَ الظَّالِمِينَ
ਅਤੇ ਮੱਛੀ ਵਾਲੇ (ਯੂਨਸ) ਨੂੰ ਵੀ ਜਦੋਂ ਕਿ ਉਹ ਆਪਣੀ ਕੌਮ ਨਾਲ ਨਰਾਜ਼ ਹੋ ਕੇ ਚਲਾ ਗਿਆ। ਫਿਰ ਉਸ ਨੇ ਇਹ ਸਮਝਿਆ ਕਿ ਅਸੀਂ ਉਸ ਨੂੰ ਨਹੀਂ ਫੜ੍ਹਾਂਗੇ। ਫਿਰ ਉਸ ਨੇ ਹਨੇਰੇ ਵਿਚ ਪੁਕਾਰਿਆ ਕਿ ਤੇਰੇ ਤੋਂ ਬਿਨ੍ਹਾਂ (ਮੇਰਾ) ਕੋਈ ਪੂਜਣਯੋਗ ਨਹੀਂ, ਤੂੰ ਪਵਿੱਤਰ ਹੈਂ, ਬੇਸ਼ੱਕ ਮੈਂ ਹੀ’ ਦੋਸ਼ੀ ਹਾਂ।
فَاسْتَجَبْنَا لَهُ وَنَجَّيْنَاهُ مِنَ الْغَمِّ ۚ وَكَذَٰلِكَ نُنْجِي الْمُؤْمِنِينَ
ਤਾਂ ਅਸੀਂ ਉਸ ਦੀ ਦੁਆ ਸਵੀਕਾਰ ਕੀਤੀ ਅਤੇ ਉਸ ਨੂੰ ਦੁੱਖ ਤੋਂ ਛੁਟਕਾਰਾ ਦਿੱਤਾ ਅਤੇ ਇਸੇ ਤਰ੍ਹਾਂ ਅਸੀਂ ਈਮਾਨ ਵਾਲਿਆਂ ਨੂੰ ਬਚਾ ਲੈਂਦੇ ਹਾਂ।
وَزَكَرِيَّا إِذْ نَادَىٰ رَبَّهُ رَبِّ لَا تَذَرْنِي فَرْدًا وَأَنْتَ خَيْرُ الْوَارِثِينَ
ਅਤੇ ਜ਼ਕਰੀਆ ਨੂੰ, ਜਦੋਂ ਉਸ ਨੇ ਆਪਣੇ ਰੱਬ ਨੂੰ ਪੂਕਾਰਿਆ ਕਿ ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਇਕੱਲਾ ਨਾ ਛੱਡ ਅਤੇ ਤੂੰ ਸਰਵਸ੍ਰੇਸ਼ਟ ਵਾਰਿਸ ਹੈ।
فَاسْتَجَبْنَا لَهُ وَوَهَبْنَا لَهُ يَحْيَىٰ وَأَصْلَحْنَا لَهُ زَوْجَهُ ۚ إِنَّهُمْ كَانُوا يُسَارِعُونَ فِي الْخَيْرَاتِ وَيَدْعُونَنَا رَغَبًا وَرَهَبًا ۖ وَكَانُوا لَنَا خَاشِعِينَ
ਤਾਂ ਅਸੀਂ ਉਸ ਦੀ ਦੂਆ ਸਵੀਕਾਰ ਕੀਤੀ ਅਤੇ ਉਸ ਨੂੰ ਯਾਹਯਾ ਪ੍ਰਦਾਨ ਕੀਤਾ। ਅਤੇ ਉਸ ਦੀ ਪਤਨੀ ਨੂੰ ਉਸ ਲਈ ਬੱਚਾ ਜਣਨ ਦੇ ਕਾਬਿਲ ਬਣਾਇਆ। ਇਹ ਲੋਕ ਭਲੇ ਕਰਮਾਂ ਵਿਚ ਦੌੜਦੇ ਸਨ ਅਤੇ ਸਾਨੂੰ ਉਮੀਦ ਅਤੇ ਭੈਅ ਨਾਲ ਪੁਕਾਰਦੇ ਸਨ ਅਤੇ ਸਾਡੇ ਅੱਗੇ ਝੁਕਦੇ ਸਨ।
وَالَّتِي أَحْصَنَتْ فَرْجَهَا فَنَفَخْنَا فِيهَا مِنْ رُوحِنَا وَجَعَلْنَاهَا وَابْنَهَا آيَةً لِلْعَالَمِينَ
ਅਤੇ ਉਹ ਔਰਤ ਜਿਸ ਨੇ ਆਪਣੀ ਪਵਿੱਤਰਾ ਨੂੰ ਬਚਾਇਆ ਅਤੇ ਅਸੀਂ ਉਸ ਅੰਦਰ ਆਪਣੀ ਆਤਮਾ ਫੂਕ ਦਿੱਤੀ ਅਤੇ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਸੰਸਾਰ ਵਾਲਿਆਂ ਲਈ ਇਕ ਨਿਸ਼ਾਨੀ ਬਣਾ ਦਿੱਤਾ।

Choose other languages: