Quran Apps in many lanuages:

Surah Al-Anaam Ayahs #101 Translated in Punjabi

وَهُوَ الَّذِي جَعَلَ لَكُمُ النُّجُومَ لِتَهْتَدُوا بِهَا فِي ظُلُمَاتِ الْبَرِّ وَالْبَحْرِ ۗ قَدْ فَصَّلْنَا الْآيَاتِ لِقَوْمٍ يَعْلَمُونَ
ਉਹ ਹੀ ਹੈ, ਜਿਸ ਨੇ ਤੁਹਾਡੇ ਲਈ ਤਾਰੇ ਬਣਾਏ ਤਾਂ ਕਿ ਤੁਸੀਂ ਧਰਤੀ ਅਤੇ ਸਮੁੰਦਰ ਅੰਦਰ ਹਨੇਰਿਆਂ ਵਿਚ ਰਸਤਾ ਪ੍ਰਾਪਤ ਕਰੋਂ। ਬੇਸ਼ੱਕ ਅਸੀਂ ਆਇਤਾਂ ਨੂੰ ਖੌਲ੍ਹ ਕੇ ਉਨ੍ਹਾਂ ਲੋਕਾਂ ਲਈ ਵਖਿਆਣ ਕਰ ਦਿੱਤਾ ਹੈ, ਜਿਹੜੇ ਸਮਝਣਾ ਚਾਹੁੰਦੇ ਹਨ।
وَهُوَ الَّذِي أَنْشَأَكُمْ مِنْ نَفْسٍ وَاحِدَةٍ فَمُسْتَقَرٌّ وَمُسْتَوْدَعٌ ۗ قَدْ فَصَّلْنَا الْآيَاتِ لِقَوْمٍ يَفْقَهُونَ
ਅਤੇ ਉਹ ਹੀ ਹੈ, ਜਿਸ ਨੇ ਤੁਹਾਨੂੰ ਇੱਕ ਜਾਨ ਤੋਂ ਪੈਦਾ ਕੀਤਾ ਫਿਰ ਹਰੇਕ ਲਈ ਇੱਕ ਟਿਕਾਣਾ ਹੈ ਅਤੇ ਹਰੇਕ ਲਈ ਉਸ ਦੇ ਸੋਂਪੇ ਜਾਣ ਦੀ ਥਾਂ। ਅਸੀਂ ਉਨ੍ਹਾਂ ਲੋਕਾਂ ਲਈ ਜਿਹੜੇ ਸਮਝਣਾ ਚਾਹੁੰਦੇ ਹਨ, ਆਇਤਾਂ ਨੂੰ ਸਪੱਸ਼ਟ ਵਰਨਣ ਕਰ ਦਿੱਤਾ ਹੈ।
وَهُوَ الَّذِي أَنْزَلَ مِنَ السَّمَاءِ مَاءً فَأَخْرَجْنَا بِهِ نَبَاتَ كُلِّ شَيْءٍ فَأَخْرَجْنَا مِنْهُ خَضِرًا نُخْرِجُ مِنْهُ حَبًّا مُتَرَاكِبًا وَمِنَ النَّخْلِ مِنْ طَلْعِهَا قِنْوَانٌ دَانِيَةٌ وَجَنَّاتٍ مِنْ أَعْنَابٍ وَالزَّيْتُونَ وَالرُّمَّانَ مُشْتَبِهًا وَغَيْرَ مُتَشَابِهٍ ۗ انْظُرُوا إِلَىٰ ثَمَرِهِ إِذَا أَثْمَرَ وَيَنْعِهِ ۚ إِنَّ فِي ذَٰلِكُمْ لَآيَاتٍ لِقَوْمٍ يُؤْمِنُونَ
ਉਹ ਹੀ ਹੈ, ਜਿਸ ਨੇ ਅੰਬਰਾਂ ਤੋਂ ਪਾਣੀ ਵਰਸਾਇਆ, ਫਿਰ ਅਸੀਂ ਉਸ ਤੋਂ ਹਰ ਉੱਗਣ ਵਾਲੀ ਚੀਜ਼ ਕੱਢੀ। ਅਸੀਂ ਉਸ ਤੋਂ ਹਰੀਆਂ ਭਰੀਆਂ ਸ਼ਖਾਵਾਂ ਕੱਢੀਆਂ, ਜਿਸ ਤੋਂ ਅਸੀਂ ਇੱਕ ਤੋਂ ਇੱਕ ਦਾਣੇ ਪੈਦਾ ਕਰਦੇ ਹਾਂ। ਖ਼ਜੂਰਾਂ ਦੇ ਗਾਭੇ “ਚੋਂ ਫ਼ਲਾਂ ਦੇ ਲੰਮਕਦੇ ਗੁੱਛੇ ਅਤੇ ਅੰਗੂਰਾਂ ਦੇ ਸ਼ਾਗ਼ ਅਤੇ ਜੈਤੂਨ ਦੇ ਅਨਾਰ ਜਿਹੜੇ ਇੱਕ ਦੂਸਰੇ ਨਾਲ ਮਿਲਦੇ ਜੁਲਦੇ ਵੀ ਹਨ ਅਤੇ ਅਲੱਗ ਵੀ ਹਨ (ਪੈਦਾ ਕਰਦੇ ਹਾਂ)। ਹਰ ਇੱਕ ਦੇ ਫ਼ਲ ਨੂੰ ਦੇਖੋ, ਜਦੋਂ ਉਹ ਫਲਦਾ ਹੈ, ਅਤੇ ਉਸ ਦੇ ਪੱਕਣ ਦੀਆਂ ਨਿਸ਼ਾਨੀਆਂ ਹਨ। ਜਿਹੜੇ ਈਮਾਨ ਦੀ ਇੱਛਾ ਰੱਖਦੇ ਹਨ।
وَجَعَلُوا لِلَّهِ شُرَكَاءَ الْجِنَّ وَخَلَقَهُمْ ۖ وَخَرَقُوا لَهُ بَنِينَ وَبَنَاتٍ بِغَيْرِ عِلْمٍ ۚ سُبْحَانَهُ وَتَعَالَىٰ عَمَّا يَصِفُونَ
ਅਤੇ ਉਨ੍ਹਾਂ ਨੇ ਜਿੰਨ੍ਹਾਂ ਨੂੰ ਅੱਲਾਹ ਦਾ ਸ਼ਰੀਕ ਠਹਿਰਾਇਆ, ਜਦੋਂ’ ਕਿ ਉਨ੍ਹਾਂ ਨੂੰ ਅੱਲਾਹ ਨੇ ਹੀ ਪੈਦਾ ਕੀਤਾ ਹੈ। ਉਨ੍ਹਾਂ ਨੇ ਨਾ ਸਮਝੀ ਵਿਚ ਉਸ ਦੇ ਪੁੱਤਰ ਅਤੇ ਧੀਆਂ ਬਣਾ ਦਿੱਤੀਆਂ। ਅੱਲਾਹ ਉਹ ਇਨ੍ਹਾਂ ਗੱਲਾਂ ਤੋਂ ਪਵਿੱਤਰ ਅਤੇ ਮਹਾਨ ਹੈ, ਜਿਹੜੀਆਂ ਉਸ ਬਾਰੇ ਇਹ ਬਿਆਨ ਕਰਦੇ ਹਨ।
بَدِيعُ السَّمَاوَاتِ وَالْأَرْضِ ۖ أَنَّىٰ يَكُونُ لَهُ وَلَدٌ وَلَمْ تَكُنْ لَهُ صَاحِبَةٌ ۖ وَخَلَقَ كُلَّ شَيْءٍ ۖ وَهُوَ بِكُلِّ شَيْءٍ عَلِيمٌ
ਉਹ ਆਕਾਸ਼ਾਂ ਅਤੇ ਧਰਤੀ ਦਾ ਰਚਨਹਾਰ ਹੈ, ਉਸ ਦਾ ਕੋਈ ਪੁੱਤਰ ਕਿਵੇਂ ਹੋ ਸਕਦਾ ਹੈ ਜਦੋਂ ਕਿ ਉਸ ਦੀ ਕੋਈ ਪਤਨੀ ਹੀ ਨਹੀਂ। ਅਤੇ ਉਸ ਨੇ ਹਰ ਚੀਜ਼ ਨੂੰ ਪੈਦਾ ਕੀਤਾ ਹੈ ਉਹ ਹਰ ਚੀਜ਼ ਨੂੰ ਸਮਝਣ ਵਾਲਾ ਹੈ।

Choose other languages: