Quran Apps in many lanuages:

Surah Al-Ahzab Ayahs #69 Translated in Punjabi

خَالِدِينَ فِيهَا أَبَدًا ۖ لَا يَجِدُونَ وَلِيًّا وَلَا نَصِيرًا
ਉਸ ਵਿਚ ਉਹ ਹਮੇਸ਼ਾ ਰਹਿਣਗੇ। ਉਹ ਨਾ ਤਾਂ ਕੋਈ ਸਮਰੱਥਕ ਪਾਉਣਗੇ ਅਤੇ ਨਾ ਸਹਾਇਕ।
يَوْمَ تُقَلَّبُ وُجُوهُهُمْ فِي النَّارِ يَقُولُونَ يَا لَيْتَنَا أَطَعْنَا اللَّهَ وَأَطَعْنَا الرَّسُولَا
ਜਿਸ ਦਿਨ ਉਨ੍ਹਾਂ ਦੇ ਚਿਹਰੇ ਅੱਗ ਵਿਚ ਉਲਟ-ਪੁਲਟ ਕੀਤੇ ਜਾਣਗੇ। ਉਹ ਆਖਣਗੇ ਕਿ ਕਾਸ਼! ਅਸੀਂ ਅੱਲਾਹ ਅਤੇ ਰਸੂਲ ਦੀ ਆਗਿਆ ਦਾ ਪਾਲਣ ਕੀਤਾ ਹੁੰਦਾ।
وَقَالُوا رَبَّنَا إِنَّا أَطَعْنَا سَادَتَنَا وَكُبَرَاءَنَا فَأَضَلُّونَا السَّبِيلَا
ਅਤੇ ਉਹ ਆਖਣਗੇ ਕਿ ਹੇ ਸਾਡੇ ਰੱਬ! ਅਸੀਂ ਆਪਣੇ ਸਰਦਾਰਾਂ ਅਤੇ ਆਪਣੇ ਵਡੇਰਿਆਂ ਦਾ ਆਖਾ ਮੰਨਿਆ ਤਾਂ ਉਨ੍ਹਾਂ ਨੇ ਸਾਨੂੰ ਰਾਹ ਤੋਂ ਭਟਕਾ ਦਿੱਤਾ।
رَبَّنَا آتِهِمْ ضِعْفَيْنِ مِنَ الْعَذَابِ وَالْعَنْهُمْ لَعْنًا كَبِيرًا
ਹੇ ਸਾਡੇ ਰੱਬ! ਉਨ੍ਹਾਂ ਨੂੰ ਦੂਹਰੀ ਸਜ਼ਾ ਦੇ ਅਤੇ ਉਨ੍ਹਾਂ ਨੂੰ ਭਾਰੀ ਲਾਹਣਤ ਪਾ।
يَا أَيُّهَا الَّذِينَ آمَنُوا لَا تَكُونُوا كَالَّذِينَ آذَوْا مُوسَىٰ فَبَرَّأَهُ اللَّهُ مِمَّا قَالُوا ۚ وَكَانَ عِنْدَ اللَّهِ وَجِيهًا
ਹੇ ਈਮਾਨ ਵਾਲਿਓ! ਤੂਸੀਂ ਉਨ੍ਹਾਂ ਲੋਕਾਂ ਦੀ ਤਰ੍ਹਾਂ ਨਾ ਬਣੋ ਜਿਨ੍ਹਾ ਨੇ ਮੂਸਾ ਨੂੰ ਦੁੱਖ ਦਿੱਤਾ। ਫਿਰ ਅੱਲਾਹ ਨੇ ਉਸਨੂੰ ਉਨ੍ਹਾਂ ਲੋਕਾਂ ਦੀਆਂ ਗੱਲਾਂ ਤੋਂ ਨਿਰਲੇਪ ਸਿੱਧ ਕਰ ਦਿੱਤਾ। ਅਤੇ ਉਹ ਅੱਲਾਹ ਦੇ ਨੇੜੇ ਸਨਮਾਨਿਤ ਸੀ।

Choose other languages: