Quran Apps in many lanuages:

Surah Al-Ahqaf Ayahs #35 Translated in Punjabi

يَا قَوْمَنَا أَجِيبُوا دَاعِيَ اللَّهِ وَآمِنُوا بِهِ يَغْفِرْ لَكُمْ مِنْ ذُنُوبِكُمْ وَيُجِرْكُمْ مِنْ عَذَابٍ أَلِيمٍ
ਹੇ ਮੇਰੀ ਕੌਮ! ਅੱਲਾਹ ਵੱਲ ਬੁਲਾਉਣ ਵਾਲੇ ਦਾ ਸੱਦਾ ਸਵੀਕਾਰ ਕਰੋ ਅਤੇ ਉਸ ਤੇ ਈਮਾਨ ਲੈ ਆਉ। ਅੱਲਾਹ ਤੁਹਾਡੇ ਪਾਪਾਂ ਨੂੰ ਮੁਆਫ਼ ਕਰ ਦੇਵੇਗਾ। ਅਤੇ ਤੁਹਾਨੂੰ ਦਰਦਨਾਕ ਸਜ਼ਾ ਤੋਂ ਬਚਾ ਲਵੇਗਾ।
وَمَنْ لَا يُجِبْ دَاعِيَ اللَّهِ فَلَيْسَ بِمُعْجِزٍ فِي الْأَرْضِ وَلَيْسَ لَهُ مِنْ دُونِهِ أَوْلِيَاءُ ۚ أُولَٰئِكَ فِي ضَلَالٍ مُبِينٍ
ਅਤੇ ਜਿਹੜੇ ਬੰਦੇ ਅੱਲਾਹ ਦੇ ਸੱਦੇ ਤੋਂ “ਮੈਂ ਹਾਜ਼ਿਰ ਹਾਂ” ਨਹੀਂ ਆਖੇਗਾ, ਤਾਂ ਉਹ ਧਰਤੀ ਤੇ (ਅੱਲਾਹ ਨੂੰ) ਹਰਾ ਨਹੀਂ ਸਕਦਾ ਅਤੇ ਅੱਲਾਹ ਤੋਂ ਬਿਨਾਂ ਉਸ ਦਾ ਕੋਈ ਸਹਾਇਕ ਨਹੀਂ’ ਹੋਵੇਗਾ। ਅਜਿਹੇ ਲੋਕ ਪ੍ਰਤੱਖ ਕੁਰਾਹੀਏ ਹਨ।
أَوَلَمْ يَرَوْا أَنَّ اللَّهَ الَّذِي خَلَقَ السَّمَاوَاتِ وَالْأَرْضَ وَلَمْ يَعْيَ بِخَلْقِهِنَّ بِقَادِرٍ عَلَىٰ أَنْ يُحْيِيَ الْمَوْتَىٰ ۚ بَلَىٰ إِنَّهُ عَلَىٰ كُلِّ شَيْءٍ قَدِيرٌ
ਕੀ ਉਨ੍ਹਾਂ ਲੋਕਾਂ ਨੇ ਨਹੀਂ ਦੇਖਿਆ ਕਿ ਜਿਸ ਅੱਲਾਹ ਨੇ ਆਕਾਸ਼ਾਂ ਅਤੇ ਧਰਤੀ ਨੂੰ ਪੈਦਾ ਕੀਤਾ ਅਤੇ ਅਜਿਹਾ ਕਰਦਿਆਂ ਉਹ ਥੱਕਿਆ ਵੀ ਨਹੀਂ। ਉਹ ਮੁਰਦਿਆਂ ਨੂੰ ਜੀਵਤ ਕਰਨ ਦੀ ਵੀ ਤਾਕਤ ਰੱਖਦਾ ਹੈ। ਹਾਂ ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।
وَيَوْمَ يُعْرَضُ الَّذِينَ كَفَرُوا عَلَى النَّارِ أَلَيْسَ هَٰذَا بِالْحَقِّ ۖ قَالُوا بَلَىٰ وَرَبِّنَا ۚ قَالَ فَذُوقُوا الْعَذَابَ بِمَا كُنْتُمْ تَكْفُرُونَ
ਅਤੇ ਜਿਸ ਦਿਨ ਇਹ ਇਨਕਾਰ ਕਰਨ ਵਾਲੇ ਅੱਗ ਦੇ ਅੱਗੇ ਲਿਆਂਦੇ ਜਾਣਗੇ (ਉਨ੍ਹਾਂ ਨੂੰ ਆਖਿਆ ਜਾਵੇਗਾ ਕਿ) ਕੀ ਇਹ ਅਸਲੀਅਤ ਨਹੀਂ ਹੈ। ਉਹ ਆਖਣਗੇ ਕਿ ਹਾਂ, ਸਾਨੂੰ ਸਾਡੇ ਰੱਬ ਦੀ ਸਹੁੰ। ਫਿਰ ਆਖਿਆ ਜਾਵੇਗਾ ਕਿ ਲਓ ਸੁਆਦ ਉਸ ਸਜ਼ਾ ਦਾ, ਇਨਕਾਰ ਕਰਨ ਦੇ ਬਦਲੇ ਜਿਹੜਾ ਤੁਸੀਂ ਕਰਿਆ ਕਰਦੇ ਸੀ।
فَاصْبِرْ كَمَا صَبَرَ أُولُو الْعَزْمِ مِنَ الرُّسُلِ وَلَا تَسْتَعْجِلْ لَهُمْ ۚ كَأَنَّهُمْ يَوْمَ يَرَوْنَ مَا يُوعَدُونَ لَمْ يَلْبَثُوا إِلَّا سَاعَةً مِنْ نَهَارٍ ۚ بَلَاغٌ ۚ فَهَلْ يُهْلَكُ إِلَّا الْقَوْمُ الْفَاسِقُونَ
ਤਾਂ ਤੁਸੀਂ ਧੀਰਜ ਰੱਖੋ। ਜਿਸ ਤਰਾਂ ਹਿੰਮਤੀ ਪੈਗ਼ੰਬਰਾਂ ਨੇ ਧੀਰਜ ਰੱਖਿਆ। ਅਤੇ ਉਨ੍ਹਾਂ ਲਈ ਕਾਹਲੀ ਨਾ ਕਰੋ। ਜਿਸ ਦਿਨ ਇਹ ਲੋਕ ਉਸ ਚੀਜ਼ ਨੂੰ ਦੇਖਣਗੇ ਜਿਸ ਦਾ ਇਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ। ਤਾਂ ਸਮਝੋ ਜਿਵੇਂ ਉਹ ਦਿਨ ਦੀ ਇੱਕ ਘੜੀ ਤੋਂ ਵੱਧ (ਸੰਸਾਰ) ਵਿਚ ਨਹੀਂ ਰਹੇ। ਇਹ (ਕੁਰਆਨ) ਇੱਕ ਸੁਨੇਹਾ ਪਹੁੰਚਾਉਣਾ ਹੈ। ਤਾਂ ਉਹ ਹੀ ਲੋਕ ਨਸ਼ਟ ਹੋਣਗੇ, ਜਿਹੜੇ ਇਨਕਾਰੀ ਹਨ।

Choose other languages: