Quran Apps in many lanuages:

Surah Al-Ahqaf Ayahs #29 Translated in Punjabi

تُدَمِّرُ كُلَّ شَيْءٍ بِأَمْرِ رَبِّهَا فَأَصْبَحُوا لَا يُرَىٰ إِلَّا مَسَاكِنُهُمْ ۚ كَذَٰلِكَ نَجْزِي الْقَوْمَ الْمُجْرِمِينَ
ਉਹ ਹਰੇਕ ਚੀਜ਼ ਨੂੰ ਆਪਣੇ ਰੱਬ ਦੇ ਹੁਕਮ ਨਾਲ ਉਖਾੜ ਸੁੱਟੇਗੀ। ਤਾਂ ਉਹ ਅਜਿਹੇ ਹੋ ਗਏ ਕਿ ਉਨ੍ਹਾਂ ਦੇ ਘਰਾਂ ਤੋਂ ਬਿਨਾਂ ਉੱਤੇ ਕੁਝ ਦਿਖਾਈ ਨਹੀਂ’ ਦਿੰਦਾ ਸੀ। ਅਪਰਾਧੀਆਂ ਨੂੰ ਅਸੀਂ ਇਸ ਤਰਾਂ ਹੀ ਦੰਡ ਦਿੰਦੇ ਹਾਂ।
وَلَقَدْ مَكَّنَّاهُمْ فِيمَا إِنْ مَكَّنَّاكُمْ فِيهِ وَجَعَلْنَا لَهُمْ سَمْعًا وَأَبْصَارًا وَأَفْئِدَةً فَمَا أَغْنَىٰ عَنْهُمْ سَمْعُهُمْ وَلَا أَبْصَارُهُمْ وَلَا أَفْئِدَتُهُمْ مِنْ شَيْءٍ إِذْ كَانُوا يَجْحَدُونَ بِآيَاتِ اللَّهِ وَحَاقَ بِهِمْ مَا كَانُوا بِهِ يَسْتَهْزِئُونَ
ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਗੱਲਾਂ ਵਿਚ ਤਾਕਤ ਬਖਸ਼ੀ ਸੀ ਜਿਹੜੀ ਤੁਹਾਨੂੰ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ ਕੰਨ, ਅੱਖਾਂ ਅਤੇ ਦਿਲ ਦਿੱਤੇ ਪਰੰਤੂ ਉਹ ਕੰਨ, ਅੱਖਾਂ ਅਤੇ ਦਿਲ ਉਨ੍ਹਾਂ ਦੇ ਕੂਝ ਵੀ ਕੰਮ ਨਹੀਂ ਆਏ। ਕਿਉਂਕਿ ਉਹ ਅੱਲਾਹ ਦੀਆਂ ਆਇਤਾਂ ਤੋਂ ਇਨਕਾਰ ਕਰਦੇ ਸਨ ਅਤੇ ਉਨ੍ਹਾਂ ਨੂੰ ਉਸ ਚੀਜ਼ ਨੇ ਘੇਰ ਲਿਆ, ਜਿਸ ਦਾ ਉਹ ਮਜ਼ਾਕ ਉਡਾਉਂਦੇ ਸਨ।
وَلَقَدْ أَهْلَكْنَا مَا حَوْلَكُمْ مِنَ الْقُرَىٰ وَصَرَّفْنَا الْآيَاتِ لَعَلَّهُمْ يَرْجِعُونَ
ਅਤੇ ਅਸੀਂ ਤੁਹਾਡੇ ਆਸੇ ਪਾਸੇ ਦੀਆਂ ਬਸਤੀਆਂ ਵੀ ਨਸ਼ਟ ਕਰ ਦਿੱਤੀਆਂ ਅਤੇ ਅਸੀਂ ਵਾਰ-ਵਾਰ ਆਪਣੀਆਂ ਨਿਸ਼ਾਨੀਆਂ ਦੱਸੀਆਂ ਤਾਂ ਕਿ ਉਹ ਸੰਭਲ ਜਾਣ।
فَلَوْلَا نَصَرَهُمُ الَّذِينَ اتَّخَذُوا مِنْ دُونِ اللَّهِ قُرْبَانًا آلِهَةً ۖ بَلْ ضَلُّوا عَنْهُمْ ۚ وَذَٰلِكَ إِفْكُهُمْ وَمَا كَانُوا يَفْتَرُونَ
ਤਾਂ ਉਨ੍ਹਾਂ ਨੇ ਕਿਉਂ ਉਨ੍ਹਾਂ ਦੀ ਮਦਦ ਨਾ ਕੀਤੀ, ਜਿਨ੍ਹਾਂ ਨੂੰ ਉਨ੍ਹਾਂ ਨੇ ਅੱਲਾਹ ਤੋਂ ਬਿਨਾਂ ਉਸ (ਅੱਲਾਹ) ਦੀ ਨੇੜਤਾ ਪ੍ਰਾਪਤ ਕਰਨ ਲਈ ਪੂਜਨੀਕ ਬਣਾ ਰੱਖਿਆ ਸੀ। ਸਗੋਂ ਉਹ ਸਾਰੇ ਉਨ੍ਹਾਂ ਤੋਂ ਗਾਇਬ ਹੋ ਗਏ। ਇਹ ਉਨ੍ਹਾਂ ਦਾ ਝੂਠ ਸੀ ਅਤੇ ਇਹ ਉਨ੍ਹਾਂ ਦੀਆਂ ਘੜ੍ਹੀਆਂ ਹੋਈਆਂ ਗੱਲਾਂ ਸੀ।
وَإِذْ صَرَفْنَا إِلَيْكَ نَفَرًا مِنَ الْجِنِّ يَسْتَمِعُونَ الْقُرْآنَ فَلَمَّا حَضَرُوهُ قَالُوا أَنْصِتُوا ۖ فَلَمَّا قُضِيَ وَلَّوْا إِلَىٰ قَوْمِهِمْ مُنْذِرِينَ
ਅਤੇ ਜਦੋਂ ਅਸੀਂ’ ਜਿੰਨਾਂ ਦੇ ਇੱਕ ਵਰਗ ਨੂੰ ਤੁਹਾਡੇ ਵੱਲ ਲੈ ਆਏ, ਉਹ ਕੁਰਆਨ ਸੁਣਨ ਲੱਗੇ। ਸੋ ਜਦੋਂ ਉਹ ਉਸ ਦੇ ਕੋਲ ਆਏ, ਤਾਂ ਕਹਿਣ ਲੱਗੇ ਕਿ ਚੁੱਪ ਰਹੋ। ਫਿਰ ਜਦੋਂ ਕੁਰਆਨ ਪੜ੍ਹਿਆ ਜਾ ਚੁੱਕਿਆ, ਤਾਂ ਉਹ ਲੋਕ ਉਪਦੇਸ਼ ਦਾਤੇ ਬਣ ਕੇ ਆਪਣੀ ਕੌਮ ਵੱਲ ਵਾਪਿਸ ਚਲੇ ਗਏ।

Choose other languages: