Quran Apps in many lanuages:

Surah Ad-Dukhan Ayahs #8 Translated in Punjabi

فِيهَا يُفْرَقُ كُلُّ أَمْرٍ حَكِيمٍ
ਉਸ ਰਾਤ ਨੂੰ ਹਰੇਕ ਗਿਆਨਮਈ ਫੈਸਲੇ ਨਿਰਧਾਰਿਤ ਕਰ ਦਿੱਤੇ ਜਾਂਦੇ ਹਨ।
أَمْرًا مِنْ عِنْدِنَا ۚ إِنَّا كُنَّا مُرْسِلِينَ
ਸਾਡੇ ਹੁਕਮ ਨਾਲ, ਬੇਸ਼ੱਕ ਅਸੀਂ ਹੀ ਭੇਜਣ ਵਾਲੇ ਸੀ।
رَحْمَةً مِنْ رَبِّكَ ۚ إِنَّهُ هُوَ السَّمِيعُ الْعَلِيمُ
ਤੇਰੇ ਰੱਬ ਦੀ ਕਿਰਪਾ ਨਾਲ, ਉਹ ਹੀ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
رَبِّ السَّمَاوَاتِ وَالْأَرْضِ وَمَا بَيْنَهُمَا ۖ إِنْ كُنْتُمْ مُوقِنِينَ
ਆਕਾਸ਼ਾਂ, ਧਰਤੀ ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚਕਾਰ ਹੈ, ਦਾ ਪਾਲਣਹਾਰ ਹੈ। ਜੇਕਰ ਤੁਸੀ ਵਿਸ਼ਵਾਸ਼ ਕਰਨ ਵਾਲੇ ਹੋਵੋ।
لَا إِلَٰهَ إِلَّا هُوَ يُحْيِي وَيُمِيتُ ۖ رَبُّكُمْ وَرَبُّ آبَائِكُمُ الْأَوَّلِينَ
ਉਸ ਤੋਂ ਬਿਨਾ ਕੋਈ ਪੂਜਣਯੋਗ ਨਹੀਂ। ਉਹ ਹੀ ਜੀਵਿਤ ਕਰਦਾ ਹੈ, ਅਤੇ ਮੌਤ ਦਿੰਦਾ ਹੈ। ਉਹ ਤੁਹਾਡਾ ਵੀ ਰੱਬ ਅਤੇ ਤੁਹਾਡੇ ਪਿਛਲੇ ਹੋ ਚੁੱਕੇ ਪਿਉ-ਦਾਦਿਆਂ ਦਾ ਵੀ ਪਾਲਣਹਾਰ ਹੈ।

Choose other languages: