Quran Apps in many lanuages:

Surah Aal-E-Imran Ayahs #77 Translated in Punjabi

وَلَا تُؤْمِنُوا إِلَّا لِمَنْ تَبِعَ دِينَكُمْ قُلْ إِنَّ الْهُدَىٰ هُدَى اللَّهِ أَنْ يُؤْتَىٰ أَحَدٌ مِثْلَ مَا أُوتِيتُمْ أَوْ يُحَاجُّوكُمْ عِنْدَ رَبِّكُمْ ۗ قُلْ إِنَّ الْفَضْلَ بِيَدِ اللَّهِ يُؤْتِيهِ مَنْ يَشَاءُ ۗ وَاللَّهُ وَاسِعٌ عَلِيمٌ
ਆਪਣੇ ਦੀਨ ਦੇ ਆਗੂ ਤੋਂ ਬਿਨਾ ਕਿਸੇ ਹੋਰ ਦਾ ਵਿਸ਼ਵਾਸ਼ ਨਾ ਕਰੋ। ਪਰੰਤੂ ਸਿਰਫ਼ ਉਸ ਦਾ (ਵਿਸ਼ਵਾਸ਼ ਕਰੋਂ) ਜਿਹੜੇ ਤੁਹਾਡੇ ਧਰਮ ਉੱਪਰ ਚੱਲੇ। ਕਹੋਂ, ਚੰਗਾ ਮਾਰਗ ਉਹ ਹੀ ਹੈ ਜਿਹੜਾ ਅੱਲਾਹ ਦਿਖਾਏ ਅਤੇ ਇਹ ਸਭ ਕੁਝ ਉਸ ਦੀ ਦੇਣ ਹੈ ਕਿ ਕਿਸੇ ਨੂੰ ਉਹ ਦਿੱਤਾ ਜਾਵੇ ਜੋ ਕੁਝ ਤੁਹਾਨੂੰ ਦਿੱਤਾ ਗਿਆ ਸੀ ਕਿਤੇ ਉਹ ਤੁਹਾਡੇ ਰੱਬ ਦੇ ਅੱਗੇ ਤੁਹਾਡੇ ਬਾਰੇ ਵਿਚ ਗ਼ਲਤ ਫਹਿਮੀ ਕਾਇਮ ਕਰ ਦੇਣ। ਕਹੋਂ, ਵਡਿਆਈ ਅੱਲਾਹ ਦੇ ਹੱਥ ਵਿਚ ਹੈ। ਉਹ ਜਿਸਨੂੰ ਚਾਹੁੰਦਾ ਹੈ ਦਿੰਦਾ ਹੈ। ਅੱਲਾਹ ਬੜਾ ਵਿਆਪਕਤਾ ਵਾਲਾ ਅਤੇ ਗਿਆਨ ਵਾਲਾ ਹੈ।
يَخْتَصُّ بِرَحْمَتِهِ مَنْ يَشَاءُ ۗ وَاللَّهُ ذُو الْفَضْلِ الْعَظِيمِ
ਉਹ ਜਿਸਨੂੰ ਚਾਹੁੰਦਾ ਹੈ, ਆਪਣੀ ਰਹਿਮਤ ਦੇ ਲਈ ਚੁਣ ਲੈਂਦਾ ਹੈ। ਅੱਲਾਹ ਬਹੁਤ ਕਿਰਪਾ ਕਰਨ ਵਾਲਾ ਹੈ।
وَمِنْ أَهْلِ الْكِتَابِ مَنْ إِنْ تَأْمَنْهُ بِقِنْطَارٍ يُؤَدِّهِ إِلَيْكَ وَمِنْهُمْ مَنْ إِنْ تَأْمَنْهُ بِدِينَارٍ لَا يُؤَدِّهِ إِلَيْكَ إِلَّا مَا دُمْتَ عَلَيْهِ قَائِمًا ۗ ذَٰلِكَ بِأَنَّهُمْ قَالُوا لَيْسَ عَلَيْنَا فِي الْأُمِّيِّينَ سَبِيلٌ وَيَقُولُونَ عَلَى اللَّهِ الْكَذِبَ وَهُمْ يَعْلَمُونَ
ਅਹਿਲੇ ਕਿਤਾਬ ਵਾਲਿਆਂ ਵਿਚੋਂ ਕੋਈ ਅਜਿਹਾ ਵੀ ਹੈ ਕਿ ਜੇਕਰ ਤੁਸੀਂ ਉਸ ਦੇ ਕੋਲ ਅਮਾਨਤ ਦਾ ਢੇਰ ਰੱਖੋ ਤਾਂ ਉਹ (ਅਮਾਨਤ) ਤੁਹਾਨੂੰ ਵਾਪਿਸ ਕਰ ਦੇਵੇ। ਉਨ੍ਹਾਂ ਵਿਚੋਂ ਕੋਈ ਅਜਿਹਾ ਹੈ ਕਿ ਜੇਕਰ ਤੁਸੀਂ ਉਨਾਂ ਦੇ ਪਾਸ ਇਕ ਦਿਨਾਰ ਅਮਾਨਤ ਰੱਖ ਦੇਵੇਂ ਤਾਂ ਉਹ ਤੁਹਾਨੂੰ ਵਾਪਸ ਨਾ ਕਰੇ ਸਵਾਏ ਇਸ ਦੇ ਕਿ ਤੁਸੀਂ ਉਨ੍ਹਾਂ ਦੇ ਸਿਰ ਉੱਪਰ ਖੜੇ ਹੋ ਜਾਉ। ਇਹ ਇਸ ਕਾਰਨ ਕਿ ਉਹ ਕਹਿੰਦੇ ਹਨ ਕਿ ਜੋ ਕਿਤਾਬ ਵਾਲੇ ਨਹੀਂ ਹਨ ਉਨ੍ਹਾਂ ਦੇ ਸਬੰਧ ਵਿਚ ਸਾਡੇ ਉੱਪਰ ਕੋਈ ਦੋਸ਼ ਨਹੀਂ। ਉਹ ਅੱਲਾਹ ਦੇ ਉੱਪਰ ਝੂਠ ਮੜਦੇ ਹਨ, ਹਾਲਾਂਕਿ ਉਹ ਜਾਣਦੇ ਹਨ।
بَلَىٰ مَنْ أَوْفَىٰ بِعَهْدِهِ وَاتَّقَىٰ فَإِنَّ اللَّهَ يُحِبُّ الْمُتَّقِينَ
ਸਗੋਂ ਜਿਹੜਾ ਬੰਦਾ ਆਪਣੇ ਪ੍ਰਣ ਨੂੰ ਪੂਰਾ ਕਰੇ ਅਤੇ ਅੱਲਾਹ ਤੋਂ ਡਰੇ ਤਾਂ ਬੇਸ਼ੱਕ ਅੱਲਾਹ ਅਜਿਹੇ ਪ੍ਰਹੇਜ਼ਗਾਰਾਂ ਨੂੰ ਮਿੱਤਰ ਬਣਾਉਂਦਾ ਹੈ।
إِنَّ الَّذِينَ يَشْتَرُونَ بِعَهْدِ اللَّهِ وَأَيْمَانِهِمْ ثَمَنًا قَلِيلًا أُولَٰئِكَ لَا خَلَاقَ لَهُمْ فِي الْآخِرَةِ وَلَا يُكَلِّمُهُمُ اللَّهُ وَلَا يَنْظُرُ إِلَيْهِمْ يَوْمَ الْقِيَامَةِ وَلَا يُزَكِّيهِمْ وَلَهُمْ عَذَابٌ أَلِيمٌ
ਜਿਹੜੇ ਲੋਕ ਅੱਲਾਹ ਦੇ ਵਚਨ ਅਤੇ ਆਪਣੀ ਸਹੁੰ ਨੂੰ ਥੋੜ੍ਹੇ ਮੁੱਲ ਉੱਪਰ ਵੇਚਦੇ ਹਨ ਉਨ੍ਹਾਂ ਦੇ ਲਈ ਪ੍ਰਲੋਕ ਵਿਚ ਕੋਈ ਹਿੱਸਾ ਨਹੀਂ। ਅੱਲਾਹ ਨਾ ਉਨ੍ਹਾਂ ਨਾਲ ਗੱਲ ਕਰੇਗਾ ਨਾ ਉਨ੍ਹਾਂ ਦੀ ਵੱਲ ਦੇਖੇਗਾ। ਕਿਆਮਤ ਦੇ ਦਿਨ ਨਾ ਉਨ੍ਹਾਂ ਨੂੰ ਪਵਿੱਤਰ ਕਰੇਗਾ। ਅਤੇ ਉਨ੍ਹਾਂ ਦੇ ਲਈ ਬਹੁਤ ਦੁੱਖ ਦਾਇਕ ਸਜ਼ਾ ਹੈ।

Choose other languages: