Quran Apps in many lanuages:

Surah Aal-E-Imran Ayahs #67 Translated in Punjabi

فَإِنْ تَوَلَّوْا فَإِنَّ اللَّهَ عَلِيمٌ بِالْمُفْسِدِينَ
ਫਿਰ ਜੇਕਰ ਉਹ ਸਵਿਕਾਰ ਨਾ ਕਰੇ ਤਾਂ ਅੱਲਾਹ ਖਰਾਬੀ ਕਰਨ ਵਾਲਿਆਂ ਤੋਂ ਜਾਣੂ ਹੈ।
قُلْ يَا أَهْلَ الْكِتَابِ تَعَالَوْا إِلَىٰ كَلِمَةٍ سَوَاءٍ بَيْنَنَا وَبَيْنَكُمْ أَلَّا نَعْبُدَ إِلَّا اللَّهَ وَلَا نُشْرِكَ بِهِ شَيْئًا وَلَا يَتَّخِذَ بَعْضُنَا بَعْضًا أَرْبَابًا مِنْ دُونِ اللَّهِ ۚ فَإِنْ تَوَلَّوْا فَقُولُوا اشْهَدُوا بِأَنَّا مُسْلِمُونَ
ਕਹੋ, ਹੇ ਕਿਤਾਬ ਵਾਲਿਓ! (ਯਹੂਦੀ ਤੇ ਈਸਾਈ) ਆਓ ਇੱਕ ਅਜਿਹੀ ਗੱਲ ਦੇ ਵੱਲ ਜੋ ਸਾਡੇ ਅਤੇ ਤੁਹਾਡੇ ਵਿਚ ਪੱਕੀ ਹੈ ਕਿ ਅਸੀਂ ਅੱਲਾਹ ਤੋਂ ਬਿਨ੍ਹਾਂ ਕਿਸੇ ਦੀ ਇਬਾਦਤ ਨਾ ਕਰੀਏ ਅਤੇ ਅੱਲਾਹ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਠਹਿਰਾਈਏ। ਸਾਡੇ ਵਿਚੋਂ ਕੋਈ ਕਿਸੇ ਦੂਸਰੇ ਨੂੰ ਅੱਲਾਹ ਦੇ ਬਿਨ੍ਹਾਂ ਰੱਬ ਨਾ ਬਣਾਏ। ਫਿਰ ਜੇਕਰ ਉਹ ਇਸ ਤੋਂ ਬਚਣਾ ਚਾਹੁਣ ਤਾਂ ਕਹਿ ਦੇਵੋ ਕਿ ਤੁਸੀਂ ਗਵਾਹ ਰਹੋ ਅਸੀਂ ਅਗਿਆਕਾਰੀ ਹਾਂ।
يَا أَهْلَ الْكِتَابِ لِمَ تُحَاجُّونَ فِي إِبْرَاهِيمَ وَمَا أُنْزِلَتِ التَّوْرَاةُ وَالْإِنْجِيلُ إِلَّا مِنْ بَعْدِهِ ۚ أَفَلَا تَعْقِلُونَ
ਹੇ ਕਿਤਾਬ ਵਾਲਿਓ! ਇਬਰਾਹੀਮ ਦੇ ਸੰਬੰਧ ਵਿਚ ਕਿਉਂ ਝਗੜਦੇ ਹੋ। ਜਦੋ ਕਿ ਤੌਰੇਤ ਅਤੇ ਇੰਜੀਲ ਤਾਂ ਉਸ ਤੋਂ ਬਾਅਦ ਉਤਰੀਆਂ ਹੋਈਆਂ ਹਨ। ਕੀ ਤੁਸੀਂ ਇਸ ਨੂੰ ਨਹੀਂ ਸਮਝਦੇ।
هَا أَنْتُمْ هَٰؤُلَاءِ حَاجَجْتُمْ فِيمَا لَكُمْ بِهِ عِلْمٌ فَلِمَ تُحَاجُّونَ فِيمَا لَيْسَ لَكُمْ بِهِ عِلْمٌ ۚ وَاللَّهُ يَعْلَمُ وَأَنْتُمْ لَا تَعْلَمُونَ
ਤੁਸੀਂ ਉਹ ਲੋਕ ਹੋ ਤੁਸੀਂ ਉਸ ਗੱਲ ਦੇ ਸੰਬੰਧ ਵਿਚ ਵਾਦ-ਵਿਵਾਦ ਕਿਉਂ ਕੀਤਾ ਜਿਸ ਦਾ ਤੁਹਾਨੂੰ ਕੁਝ ਗਿਆਨ ਸੀ। ਹੁਣ ਤੁਸੀਂ ਅਜਿਹੀ ਗੱਲ ਦੇ ਸੰਬੰਧ ਵਿਚ ਵਾਦ-ਵਿਵਾਦ ਕਰ ਰਹੇ ਹੋ ਜਿਸ ਦਾ ਤੁਹਾਨੂੰ ਕੋਈ ਗਿਆਨ ਨਹੀਂ। ਅਤੇ ਅੱਲਾਹ ਜਾਣਦਾ ਹੈ, ਤੁਸੀਂ ਨਹੀਂ ਜਾਣਦੇ।
مَا كَانَ إِبْرَاهِيمُ يَهُودِيًّا وَلَا نَصْرَانِيًّا وَلَٰكِنْ كَانَ حَنِيفًا مُسْلِمًا وَمَا كَانَ مِنَ الْمُشْرِكِينَ
ਇਬਰਾਹੀਮ ਨਾ ਯਹੂਦੀ ਸੀ ਨਾ ਈਸਾਈ ਸਗੋ ਉਹ ਇੱਕੋ ਇੱਕ ਮੁਸਲਿਮ (ਅਗਿਆਕਾਰੀ) ਸੀ ਅਤੇ ਉਹ ਸ਼ਿਰਕ (ਸ਼ਰੀਕ ਬਣਾਉਣ ਵਾਲਾ) ਕਰਨ ਵਾਲਿਆਂ ਵਿਚੋਂ ਨਹੀਂ ਸੀ।

Choose other languages: