Quran Apps in many lanuages:

Surah Aal-E-Imran Ayahs #24 Translated in Punjabi

فَإِنْ حَاجُّوكَ فَقُلْ أَسْلَمْتُ وَجْهِيَ لِلَّهِ وَمَنِ اتَّبَعَنِ ۗ وَقُلْ لِلَّذِينَ أُوتُوا الْكِتَابَ وَالْأُمِّيِّينَ أَأَسْلَمْتُمْ ۚ فَإِنْ أَسْلَمُوا فَقَدِ اهْتَدَوْا ۖ وَإِنْ تَوَلَّوْا فَإِنَّمَا عَلَيْكَ الْبَلَاغُ ۗ وَاللَّهُ بَصِيرٌ بِالْعِبَادِ
ਫਿਰ ਜੇਕਰ ਉਹ ਤੁਹਾਨੂੰ ਇਸ ਸਬੰਧ ਵਿਚ ਲੜੇ ਤਾਂ ਉਸਨੂੰ ਕਹਿ ਦੇਵੋ ਕਿ ਮੈਂ ਆਪਣਾ ਮੂੰਹ ਅੱਲਾਹ ਦੀ ਤਰਫ਼ ਕਰ ਚੁੱਕਿਆਂ ਹਾਂ ਅਤੇ ਉਹ ਵੀ, ਜਿਹੜੇ ਮੇਰੇ ਅਨੁਯਾਈ ਹਨ। ਜਿਹੜੇ ਕਿਤਾਬਾਂ ਵਾਲਿਆਂ ਵਿਚੋਂ ਹਨ ਅਤੇ ਜਿਹੜੇ ਕਿਤਾਬਾਂ ਵਾਲੇ ਨਹੀਂ’ ਹਨ, ਉਨ੍ਹਾਂ ਨੂੰ ਪੁੱਛ ਕੇ ਤੁਸੀ ਵੀ ਉਸੇ ਤਰ੍ਹਾਂ ਇਸਲਾਮ ਲਿਆਉਂਦੇ ਹੋ। ਜੇਕਰ ਉਹ ਇਸਲਾਮ ਸਵੀਕਾਰ ਕਰਨ ਤਾਂ ਉਨ੍ਹਾਂ ਨੇ ਸ੍ਰੇਸ਼ਟ ਰਾਹ ਪ੍ਰਾਪਤ ਕਰ ਲਿਆ ਹੈ। ਅਤੇ ਜੇਕਰ ਉਹ ਪਲਟ ਜਾਣ ਤਾਂ ਤੁਹਾਡੇ ਉੱਪਰ ਜ਼ਿੰਮੇਵਾਰੀ ਕੇਵਲ ਪਹੁੰਚਾ ਦੇਣਾ ਹੈ। ਅਤੇ ਉਸ ਦੇ ਬੰਦੇ ਅੱਲਾਹ ਦੀ ਨਿਗਾਹ ਵਿਚ ਹਨ।
إِنَّ الَّذِينَ يَكْفُرُونَ بِآيَاتِ اللَّهِ وَيَقْتُلُونَ النَّبِيِّينَ بِغَيْرِ حَقٍّ وَيَقْتُلُونَ الَّذِينَ يَأْمُرُونَ بِالْقِسْطِ مِنَ النَّاسِ فَبَشِّرْهُمْ بِعَذَابٍ أَلِيمٍ
ਜੋ ਲੋਕ ਅੱਲਾਹ ਦੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਹਨ ਅਤੇ ਪੈਗੰਬਰਾਂ ਦਾ ਨਜਾਇਜ਼ ਰੂਪ ਨਾਲ ਕਤਲ ਕਰਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਮਾਰ ਚਿੰਦੇ ਹਨ ਜੋ ਲੋਕਾਂ ਵਿਚੋਂ ਨਿਆਂ ਦਾ ਸੁਨੇਹਾ ਲੈ ਕੇ ਉਠਦੇ ਹਨ, ਉਨ੍ਹਾਂ ਨੂੰ ਇੱਕ ਕਰੜੀ ਸਜ਼ਾ ਦੀ ਖ਼ਬਰ ਦੇ ਦੇਵੋਂ।
أُولَٰئِكَ الَّذِينَ حَبِطَتْ أَعْمَالُهُمْ فِي الدُّنْيَا وَالْآخِرَةِ وَمَا لَهُمْ مِنْ نَاصِرِينَ
ਇਹ ਉਹ ਹੀ ਲੋਕ ਹਨ ਜਿਨ੍ਹਾਂ ਦੇ ਕਰਮ ਸੰਸਾਰ ਅਤੇ ਪ੍ਰਲੋਕ ਵਿਚ ਨਸ਼ਟ ਹੋ ਗਏ ਅਤੇ ਉਨ੍ਹਾਂ ਦਾ ਸਹਾਇਕ ਕੋਈ ਨਹੀਂ।
أَلَمْ تَرَ إِلَى الَّذِينَ أُوتُوا نَصِيبًا مِنَ الْكِتَابِ يُدْعَوْنَ إِلَىٰ كِتَابِ اللَّهِ لِيَحْكُمَ بَيْنَهُمْ ثُمَّ يَتَوَلَّىٰ فَرِيقٌ مِنْهُمْ وَهُمْ مُعْرِضُونَ
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਵੇਖਿਆ, ਜਿਨ੍ਹਾਂ ਨੂੰ ਅੱਲਾਹ ਦੀ ਕਿਤਾਬ ਦਾ ਇੱਕ ਅੰਸ਼ ਦਿੱਤਾ ਗਿਆ ਸੀ। ਉਨ੍ਹਾਂ ਨੂੰ ਅੱਲਾਹ ਦੀ ਕਿਤਾਬ ਵੱਲ ਸੱਦਿਆ ਜਾ ਰਿਹਾ ਹੈ, ਤਾਂ ਕਿ ਉਹ, ਉਨ੍ਹਾਂ ਦੇ ਵਿਚ ਨਿਰਣਾ ਕਰੇ। ਫਿਰ ਉਨ੍ਹਾਂ ਦਾ ਇਕ ਵਰਗ ਕੰਨੀ ਕਤਰਾਉਂਦੇ ਹੋਏ ਮੂੰਹ ਫੇਰ ਲੈਂਦਾ ਹੈ।
ذَٰلِكَ بِأَنَّهُمْ قَالُوا لَنْ تَمَسَّنَا النَّارُ إِلَّا أَيَّامًا مَعْدُودَاتٍ ۖ وَغَرَّهُمْ فِي دِينِهِمْ مَا كَانُوا يَفْتَرُونَ
ਇਹ ਇਸ ਕਾਰਨ ਹੈ। ਕਿ ਉਹ ਲੋਕ ਕਹਿੰਦੇ ਹਨ ਕਿ ਸਾਨੂੰ ਕਦੇ ਵੀ ਨਰਕ ਦੀ ਅੱਗ ਨਹੀਂ ਛੂਹੇਗੀ, ਵੱਧ ਤੋਂ ਵੱਧ ਗਿਣਤੀ ਦੇ ਕੁਝ ਦਿਨ ਅਤੇ ਉਨ੍ਹਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਦੀਨ (ਧਰਮ) ਦੇ ਸਬੰਧ ਵਿਚ ਧੋਖੇ ਵਿਚ ਪਾ ਦਿੱਤਾ।

Choose other languages: