Quran Apps in many lanuages:

Surah Aal-E-Imran Ayahs #195 Translated in Punjabi

الَّذِينَ يَذْكُرُونَ اللَّهَ قِيَامًا وَقُعُودًا وَعَلَىٰ جُنُوبِهِمْ وَيَتَفَكَّرُونَ فِي خَلْقِ السَّمَاوَاتِ وَالْأَرْضِ رَبَّنَا مَا خَلَقْتَ هَٰذَا بَاطِلًا سُبْحَانَكَ فَقِنَا عَذَابَ النَّارِ
ਜਿਹੜੇ ਖੜ੍ਹੇ ਅਤੇ ਬੈਠੇ ਆਪਣਿਆਂ ਪਾਸਿਆਂ ਉੱਪਰ ਅੱਲਾਹ ਨੂੰ ਯਾਦ ਕਰਦੇ ਹਨ। ਆਕਾਸ਼ ਅਤੇ ਧਰਤੀ ਦੀ ਰਚਨਾ ਵਿਚ ਚਿੰਤਨ ਕਰਦੇ ਹਨ ਉਹ ਕਹਿ ਉਠਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਇਹ ਸਾਰਾ ਕੁਝ ਬਿਨਾਂ ਕਿਸੇ ਉਦੇਸ਼ ਦੇ ਨਹੀਂ ਬਣਾਇਆ। ਤੂੰ ਪਵਿੱਤਰ ਹੈ ਸਾਨੂੰ ਅੱਗ ਦੀ ਸਜ਼ਾ ਤੋਂ ਬਚਾ ਲੈ।
رَبَّنَا إِنَّكَ مَنْ تُدْخِلِ النَّارَ فَقَدْ أَخْزَيْتَهُ ۖ وَمَا لِلظَّالِمِينَ مِنْ أَنْصَارٍ
ਹੇ ਸਾਡੇ ਪਾਲਣਹਾਰ! ਤੂੰ ਜਿਸ ਨੂੰ ਅੱਗ ਵਿਚ ਪਾਇਆ ਅਸਲ ਵਿਚ ਤੂੰ ਉਸ ਨੂੰ ਬੇਇਜ਼ਤ ਕਰ ਦਿੱਤਾ। ਅਤਿਆਚ਼ਾਰੀਆਂ ਦਾ ਕੋਈ ਸਾਥੀ ਨਹੀਂ
رَبَّنَا إِنَّنَا سَمِعْنَا مُنَادِيًا يُنَادِي لِلْإِيمَانِ أَنْ آمِنُوا بِرَبِّكُمْ فَآمَنَّا ۚ رَبَّنَا فَاغْفِرْ لَنَا ذُنُوبَنَا وَكَفِّرْ عَنَّا سَيِّئَاتِنَا وَتَوَفَّنَا مَعَ الْأَبْرَارِ
ਹੈ ਸਾਡੇ ਰੱਬ! ਅਸੀਂ ਇੱਕ ਪੁਕਾਰਣ ਵਾਲੇ ਨੂੰ ਸੁਣਿਆ ਜਿਹੜਾ ਈਮਾਨ ਦੇ ਵੱਲ ਪੁਕਾਰ ਰਿਹਾ ਸੀ ਕਿ ਆਪਣੇ ਰੱਬ ਉੱਪਰ ਈਮਾਨ ਲਿਆਉਂ, ਫਿਰ ਅਸੀਂ ਈਮਾਨ ਲਿਆਏ। ਹੇ ਸਾਡੇ ਪਾਲਣਹਾਰ! ਸਾਡੇ ਪਾਪਾਂ ਨੂੰ ਮੁਆਫ਼ ਕਰ ਦੇ ਅਤੇ ਸਾਡੀਆਂ ਬੁਰਾਈਆਂ ਨੂੰ ਸਾਡੇ ਤੋਂ ਦੂਰ ਕਰਦੇ ਅਤੇ ਸਾਡਾ ਅੰਤ ਨੇਕ ਬੰਦਿਆਂ ਦੇ ਨਾਲ ਕਰ।
رَبَّنَا وَآتِنَا مَا وَعَدْتَنَا عَلَىٰ رُسُلِكَ وَلَا تُخْزِنَا يَوْمَ الْقِيَامَةِ ۗ إِنَّكَ لَا تُخْلِفُ الْمِيعَادَ
ਹੈ ਸਾਡੇ ਪਾਲਣਹਾਰ! ਤੂੰ ਜੋ ਵਾਅਦੇ ਆਪਣੇ ਰਸੂਲਾਂ ਦੇ ਰਾਹੀ’ ਸਾਡੇ ਨਾਲ ਕੀਤੇ ਹਨ ਉਨ੍ਹਾਂ ਨੂੰ ਸਾਡੇ ਨਾਲ ਪੂਰਾ ਕਰ ਅਤੇ ਕਿਆਮਤ ਦੇ ਦਿਨ ਸਾਨੂੰ ਅਪਮਾਨ ਵਿਚ ਨਾ ਪਾ। ਬੇਸ਼ੱਕ ਤੂੰ ਆਪਣੇ ਵਾਅਦੇ ਦੇ ਵਿਰੁੱਧ ਜਾਣ ਵਾਲਾ ਨਹੀਂ ਹੈ।
فَاسْتَجَابَ لَهُمْ رَبُّهُمْ أَنِّي لَا أُضِيعُ عَمَلَ عَامِلٍ مِنْكُمْ مِنْ ذَكَرٍ أَوْ أُنْثَىٰ ۖ بَعْضُكُمْ مِنْ بَعْضٍ ۖ فَالَّذِينَ هَاجَرُوا وَأُخْرِجُوا مِنْ دِيَارِهِمْ وَأُوذُوا فِي سَبِيلِي وَقَاتَلُوا وَقُتِلُوا لَأُكَفِّرَنَّ عَنْهُمْ سَيِّئَاتِهِمْ وَلَأُدْخِلَنَّهُمْ جَنَّاتٍ تَجْرِي مِنْ تَحْتِهَا الْأَنْهَارُ ثَوَابًا مِنْ عِنْدِ اللَّهِ ۗ وَاللَّهُ عِنْدَهُ حُسْنُ الثَّوَابِ
ਉਨ੍ਹਾਂ ਦੇ ਰੱਬ ਨੇ ਉਨ੍ਹਾਂ ਦੀ ਅਰਦਾਸ ਸਵੀਕਾਰ ਕੀਤੀ ਕਿ ਮੈਂ ਤੁਹਾਡੇ ਵਿਚੋਂ ਕਿਸੇ ਦਾ ਕਰਮ ਨਸ਼ਟ ਕਰਨ ਵਾਲਾ ਨਹੀਂ, ਚਾਹੇ ਉਹ ਮਰਦ ਹੋਵੇ ਜਾਂ ਔਰਤ ਤੁਸੀਂ ਸਾਰੇ ਇੱਕ ਦੂਸਰੇ ਤੋਂ ਹੋ। ਫਿਰ ਜਿਲ੍ਹਾਂ ਲੋਕਾਂ ਨੇ ਹਿਜ਼ਰਤ (ਅੱਲਾਹ ਦੇ ਰਾਹ ਵਿਚ ਪ੍ਰਵਾਸ) ਕੀਤੀ ਅਤੇ ਜਿਹੜੇ ਆਪਣੇ ਘਰਾਂ ਤੋਂ ਕੱਢੇ ਗਏ ਅਤੇ ਮੇਰੇ ਰਾਹ ਵਿਚ ਪ੍ਰੇਸ਼ਾਨ ਕੀਤੇ ਗਏ, ਉਹ ਲੜੇ ਅਤੇ ਮਾਰੇ ਗਏ, ਮੈ’ ਉਨ੍ਹਾਂ ਦੇ ਪਾਪ ਜ਼ਰੂਰ ਉਨ੍ਹਾਂ ਤੋਂ ਦੂਰ ਕਰ ਦੇਵਾਂਗਾ ਅਤੇ ਉਨ੍ਹਾਂ ਨੂੰ ਇਹੋ ਜਿਹੇ ਬਾਗ਼ਾਂ ਵਿਚ ਦਾਖ਼ਲਾ ਦੇਵਾਂਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਇਹ ਉਨ੍ਹਾਂ ਦਾ ਬਦਲਾ ਹੈ ਅੱਲਾਹ ਦੇ ਸਥਾਨ ਤੇ, ਅੱਲਾਹ ਦੇ ਕੋਲ ਹੀ ਸਭ ਤੋਂ ਚੰਗਾ ਬਦਲਾ ਹੈ।

Choose other languages: