Quran Apps in many lanuages:

Surah Aal-E-Imran Ayahs #188 Translated in Punjabi

فَإِنْ كَذَّبُوكَ فَقَدْ كُذِّبَ رُسُلٌ مِنْ قَبْلِكَ جَاءُوا بِالْبَيِّنَاتِ وَالزُّبُرِ وَالْكِتَابِ الْمُنِيرِ
ਫਿਰ ਜੇਕਰ ਇਹ ਤੁਹਾਨੂੰ ਝੁਨਲਾਉਂਦੇ ਹਨ ਤਾਂ ਤੁਹਾਡੇ ਤੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਝੂਠਲਾਏ ਜਾ ਚੁੱਕੇ ਹਨ, ਜਿਹੜੇ ਖੁੱਲ੍ਹੀਆਂ ਨਿਸ਼ਾਨੀਆਂ ਅਤੇ ਸਹੀਫੇ (ਧਰਮ ਗ੍ਰੰਥ), ਪ੍ਰਕਾਸ਼ਮਈ ਕਿਤਾਬਾਂ ਲੈ ਕੇ ਆਏ ਸਨ।
كُلُّ نَفْسٍ ذَائِقَةُ الْمَوْتِ ۗ وَإِنَّمَا تُوَفَّوْنَ أُجُورَكُمْ يَوْمَ الْقِيَامَةِ ۖ فَمَنْ زُحْزِحَ عَنِ النَّارِ وَأُدْخِلَ الْجَنَّةَ فَقَدْ فَازَ ۗ وَمَا الْحَيَاةُ الدُّنْيَا إِلَّا مَتَاعُ الْغُرُورِ
ਹਰੇਕ ਬੰਦੇ ਨੇ ਮੌਤ ਦਾ ਸਵਾਦ ਜ਼ੱਖਣਾ ਹੈ। ਤੁਹਾਨੂੰ ਸੰਪੂਰਨ ਫ਼ਲ ਤਾਂ ਸਿਰਫ਼ ਕਿਆਮਤ ਦੇ ਦਿਨ ਮਿਲੇਗਾ। ਤਾਂ ਜਿਹੜਾ ਬੰਦਾ ਅੱਗ ਤੋਂ ਬਚ ਜਾਵੇ ਅਤੇ ਜੰਨਤ ਵਿਚ ਪਹੁੰਚਾ ਦਿੱਤਾ ਜਾਵੇ ਅਸਲ ਵਿਚ ਉਹੀ ਸਫ਼ਲ ਰਿਹਾ। ਸੰਸਾਰ ਦਾ ਜੀਵਨ ਤਾਂ ਸਿਰਫ਼ ਧੋਖੇ ਦਾ ਸੌਦਾ ਹੈ।
لَتُبْلَوُنَّ فِي أَمْوَالِكُمْ وَأَنْفُسِكُمْ وَلَتَسْمَعُنَّ مِنَ الَّذِينَ أُوتُوا الْكِتَابَ مِنْ قَبْلِكُمْ وَمِنَ الَّذِينَ أَشْرَكُوا أَذًى كَثِيرًا ۚ وَإِنْ تَصْبِرُوا وَتَتَّقُوا فَإِنَّ ذَٰلِكَ مِنْ عَزْمِ الْأُمُورِ
ਨਿਸ਼ਚਤ ਹੀ’ ਤੁਸੀਂ ਆਪਣੇ ਪ੍ਰਾਣ ਅਤੇ ਸੰਪਤੀ ਦੇ ਮਾਮਲੇ ਵਿਚ ਪ੍ਰੀਖਿਆ ਵਿਚ ਪਾਏ ਜਾਉਗੇ। ਤੁਸੀਂ ਬਹੁਤ ਸਾਰੀਆਂ ਕਸ਼ਟ ਯੋਗ ਗੱਲਾਂ ਸੁਣੌਗੇ ਉਨ੍ਹਾਂ ਦੇ ਕੋਲੋਂ ਜਿਨ੍ਹਾਂ ਨੂੰ ਤੁਹਾਡੇ ਤੋਂ ਪਹਿਲਾਂ ਕਿਤਾਬ ਮਿਲੀ ਅਤੇ ਉਨ੍ਹਾਂ ਤੋਂ ਵੀ ਜਿਨ੍ਹਾਂ ਨੇ ਸ਼ਿਰਕ (ਬਹੁਦੇਵਵਾਦ) ਕੀਤਾ ਜੇਕਰ ਤੁਸੀਂ ਧੀਰਜ ਰੱਖੋ ਅਤੇ ਪ੍ਰਹੇਜਗਾਰੀ ਅਪਣਾਉ ਤਾਂ ਇਹ ਵੱਡੇ ਹੌਂਸਲੇ ਦਾ ਕੰਮ ਹੈ।
وَإِذْ أَخَذَ اللَّهُ مِيثَاقَ الَّذِينَ أُوتُوا الْكِتَابَ لَتُبَيِّنُنَّهُ لِلنَّاسِ وَلَا تَكْتُمُونَهُ فَنَبَذُوهُ وَرَاءَ ظُهُورِهِمْ وَاشْتَرَوْا بِهِ ثَمَنًا قَلِيلًا ۖ فَبِئْسَ مَا يَشْتَرُونَ
ਜਦੋਂ ਅੱਲਾਹ ਨੇ ਕਿਤਾਬ ਵਾਲਿਆਂ (ਯਹੂਦੀ ਅਤੇ ਈਸਾਈ) ਤੋਂ ਪ੍ਣ ਲਿਆ ਕਿ ਤੁਸੀਂ ਅੱਲਾਹ ਦੀ ਕਿਤਾਬ ਨੂੰ ਪੂਰਨ ਰੂਪ ਨਾਲ ਲੋਕਾਂ ਲਈ ਪੇਸ਼ ਕਰੋਗੇ ਅਤੇ ਉਸ ਨੂੰ ਛੁਪਾਉਂਗੇ ਨਹੀਂ। ਪਰੰਤੂ ਉਨ੍ਹਾਂ ਨੇ ਇਸ ਨੂੰ ਪਿੱਠ ਪਿੱਛੇ ਕਰ ਲਿਆ ਅਤੇ ਥੋੜ੍ਹੇ ਮੁੱਲ ਤੇ ਵੇਚ ਦਿੱਤਾ। ਕਿਹੋ ਜਿਹੀ ਬੁਰੀ ਚੀਜ਼ ਹੈ, ਜਿਸ ਨੂੰ ਉਹ ਖਰੀਦ ਰਹੇ ਹਨ।
لَا تَحْسَبَنَّ الَّذِينَ يَفْرَحُونَ بِمَا أَتَوْا وَيُحِبُّونَ أَنْ يُحْمَدُوا بِمَا لَمْ يَفْعَلُوا فَلَا تَحْسَبَنَّهُمْ بِمَفَازَةٍ مِنَ الْعَذَابِ ۖ وَلَهُمْ عَذَابٌ أَلِيمٌ
ਜਿਹੜੇ ਲੋਕ ਆਪਣੇ ਉਨ੍ਹਾਂ ਉਪਕਾਰਾਂ ਤੇ ਪ੍ਰਸੰਨ ਹਲ ਅਤੇ ਚਾਹੁੰਦੇ ਹਨ ਕਿ ਜਿਹੜੇ ਕੰਮ ਉਨ੍ਹਾਂ ਨੇ ਨਹੀਂ ਕੀਤੇ ਉਨ੍ਹਾਂ ਨਾਲ ਉਨ੍ਹਾਂ ਦੀ ਸ਼ੋਭਾ ਹੋਵੇ ਉਨ੍ਹਾਂ ਨੂੰ ਸਜ਼ਾ ਤੋਂ ਸੁਰੱਖਿਅਤ ਨਾ ਸਮਝੋ। ਉਨ੍ਹਾਂ ਲਈ ਕਸ਼ਟ ਯੋਗ ਸਜ਼ਾ ਹੈ

Choose other languages: