Quran Apps in many lanuages:

Surah Ta-Ha Ayahs #61 Translated in Punjabi

قَالَ أَجِئْتَنَا لِتُخْرِجَنَا مِنْ أَرْضِنَا بِسِحْرِكَ يَا مُوسَىٰ
ਉਸ ਨੇ ਕਿਹਾ ਹੈ ਮੂਸਾ! ਕੀ ਤੁਸੀਂ ਇਸ ਲਈ ਸਾਡੇ ਕੋਲ ਆਏ ਹੋ ਕਿ ਆਪਣੇ ਜਾਦੂ ਨਾਲ ਸਾਨੂੰ ਸਾਡੇ ਦੇਸ਼ ਵਿਚੋਂ ਕੱਢ ਦੇਵੋ।
فَلَنَأْتِيَنَّكَ بِسِحْرٍ مِثْلِهِ فَاجْعَلْ بَيْنَنَا وَبَيْنَكَ مَوْعِدًا لَا نُخْلِفُهُ نَحْنُ وَلَا أَنْتَ مَكَانًا سُوًى
ਤਾਂ ਅਸੀਂ ਤੁਹਾਡੇ ਮੁਕਾਬਲੇ ਵਿਚ ਅਜਿਹਾ ਹੀ ਜਾਦੂ ਲਿਆਵਾਂਗੇ। ਇਸ ਲਈ ਤੁਸੀਂ ਸਾਡੇ ਅਤੇ ਆਪਣੇ ਵਿਚਕਾਰ ਇੱਕ ਵਾਅਦਾ ਨਿਰਧਾਰਿਤ ਕਰ ਲਵੋ ਨਾ ਅਸੀ’ ਉਸ ਦੇ ਵਿਰੁੱਧ ਜਾਈਏ ਨਾ ਤੁਸੀਂ। ਇਹ ਮੁਕਾਬਲਾ ਇੱਕ ਪੱਧਰੇ ਮੈਦਾਨ ਵਿਚ ਹੋਵੇ।
قَالَ مَوْعِدُكُمْ يَوْمُ الزِّينَةِ وَأَنْ يُحْشَرَ النَّاسُ ضُحًى
ਮੂਸਾ ਨੇ ਕਿਹਾ, ਤੁਹਾਡੇ ਲਈ ਵਾਅਦੇ ਦਾ ਦਿਨ ਮੇਲੇ ਵਾਲਾ ਦਿਨ ਹੈ ਅਤੇ ਇਹ ਲੋਕ ਦਿਨ ਚੜ੍ਹਣ ਤੱਕ ਇਕੱਠੇ ਕਰ ਲਏ ਜਾਣ।
فَتَوَلَّىٰ فِرْعَوْنُ فَجَمَعَ كَيْدَهُ ثُمَّ أَتَىٰ
ਫਿਰਔਨ ਉਥੋਂ ਗਿਆ ਫਿਰ ਆਪਣੇ ਸਾਰੇ ਦਾਅ-ਪੇਚ ਇਕੱਠੇ ਕੀਤੇ, ਇਸ ਤੋਂ ਬਾਅਦ ਉਹ ਮੁਕਾਬਲੇ ਲਈ ਆ ਗਿਆ।
قَالَ لَهُمْ مُوسَىٰ وَيْلَكُمْ لَا تَفْتَرُوا عَلَى اللَّهِ كَذِبًا فَيُسْحِتَكُمْ بِعَذَابٍ ۖ وَقَدْ خَابَ مَنِ افْتَرَىٰ
ਮੂਸਾ ਨੇ ਕਿਹਾ, ਤੁਹਾਡਾ ਸ਼ੁਰਾ ਹੋਵੇਗਾ, ਅੱਲਾਹ ਉੱਪਰ ਝੂਠ ਨਾ ਮੜ੍ਹੋ ਕਿ ਉਹ ਤੁਹਾਨੂੰ ਕਿਸੇ ਆਫ਼ਤ ਦੁਆਰਾ ਖ਼ਤਮ ਕਰ ਦੇਵੇ। ਅਤੇ ਜਿਸ ਨੇ ਅੱਲਾਹ ਉੱਪਰ ਝੂਠ ਮੜ੍ਹਿਆ ਉਹ ਅਸਫ਼ਲ ਹੋਇਆ।

Choose other languages: