Quran Apps in many lanuages:

Surah Ta-Ha Ayahs #51 Translated in Punjabi

فَأْتِيَاهُ فَقُولَا إِنَّا رَسُولَا رَبِّكَ فَأَرْسِلْ مَعَنَا بَنِي إِسْرَائِيلَ وَلَا تُعَذِّبْهُمْ ۖ قَدْ جِئْنَاكَ بِآيَةٍ مِنْ رَبِّكَ ۖ وَالسَّلَامُ عَلَىٰ مَنِ اتَّبَعَ الْهُدَىٰ
ਇਸ ਲਈ ਤੁਸੀ’ ਉਸ ਦੇ ਕੋਲ ਜਾਉ ਅਤੇ ਕਹੋ ਕਿ ਅਸੀਂ ਦੋਵੇਂ ਤੇਰੇ ਰੱਬ ਦੇ ਭੇਜੇ ਹੋਏ ਹਾਂ। ਇਸ ਲਈ ਤੂੰ ਇਸਰਾਈਲ ਦੀ ਸੰਤਾਨ ਨੂੰ ਸਾਡੇ ਨਾਲ ਜਾਣਦੇ ਅਤੇ ਉਨ੍ਹਾਂ ਤੇ ਜ਼ੁਲਮ ਨਾ ਕਰ। ਅਸੀਂ ਤੇਰੇ ਰੱਬ ਦੇ ਕੋਲੋਂ ਇੱਕ ਨਿਸ਼ਾਨੀ ਵੀ ਲਿਆਏ ਹਾਂ। ਅਤੇ ਸਲਾਮਤੀ ਉਸ ਬੰਦੇ ਲਈ ਹੈ ਜਿਹੜਾ ਚੰਗੇ ਰਾਹ ਦਾ ਪਾਲਣ ਕਰੇ।
إِنَّا قَدْ أُوحِيَ إِلَيْنَا أَنَّ الْعَذَابَ عَلَىٰ مَنْ كَذَّبَ وَتَوَلَّىٰ
ਸਾਡੇ ਉੱਪਰ ਇਹ ਵਹੀ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਉਸ ਬੰਦੇ ਨੂੰ ਸਜ਼ਾ ਮਿਲੇਗੀ ਜਿਹੜਾ ਇਸ ਨੂੰ ਝੁਠਲਾਵੇ ਜਾਂ ਇਸ ਤੋਂ ਮੂੰਹ ਮੌੜੇ।
قَالَ فَمَنْ رَبُّكُمَا يَا مُوسَىٰ
ਫਿਰਐਨ ਨੇ ਕਿਹਾ, ਹੇ ਮੂਸਾ! ਤੁਹਾਡੇ ਦੋਵਾਂ ਦਾ ਰੱਬ ਕੌਣ ਹੈ।
قَالَ رَبُّنَا الَّذِي أَعْطَىٰ كُلَّ شَيْءٍ خَلْقَهُ ثُمَّ هَدَىٰ
ਮੂਸਾ ਨੇ ਕਿਹਾ ਸਾਡਾ ਰੱਬ ਉਹ ਹੈ ਜਿਸ ਨੇ ਹਰ ਇੱਕ ਵਸਤੂ ਨੂੰ ਉਸ ਦੀ ਸ਼ਕਲ ਪ੍ਰਦਾਨ ਕੀਤੀ ਫਿਰ ਮਾਰਗ ਦਰਸ਼ਨ ਕੀਤਾ।
قَالَ فَمَا بَالُ الْقُرُونِ الْأُولَىٰ
ਫਿਰਅੰਨ ਨੇ ਕਿਹਾ, ਫਿਰ ਪਹਿਲਾਂ ਦੀਆਂ ਕੌਮਾਂ ਦੀ ਸਥਿਤੀ ਕੀ ਹੈ।

Choose other languages: