Quran Apps in many lanuages:

Surah Ta-Ha Ayahs #41 Translated in Punjabi

وَلَقَدْ مَنَنَّا عَلَيْكَ مَرَّةً أُخْرَىٰ
ਅਤੇ ਅਸੀਂ ਤੁਹਾਡੇ ਉੱਪਰ ਇੱਕ ਵਾਰ ਹੋਰ ਉਪਕਾਰ ਕੀਤਾ ਹੈ।
إِذْ أَوْحَيْنَا إِلَىٰ أُمِّكَ مَا يُوحَىٰ
ਜਦੋਂ ਕਿ ਅਸੀਂ ਤੁਹਾਡੀ ਮਾਂ ਦੇ ਵੱਲ ਵਹੀ ਭੇਜੀ, ਜਿਹੜੀ ਵਹੀ ਦਿੱਤੀ ਜਾ ਰਹੀ ਹੈ।
أَنِ اقْذِفِيهِ فِي التَّابُوتِ فَاقْذِفِيهِ فِي الْيَمِّ فَلْيُلْقِهِ الْيَمُّ بِالسَّاحِلِ يَأْخُذْهُ عَدُوٌّ لِي وَعَدُوٌّ لَهُ ۚ وَأَلْقَيْتُ عَلَيْكَ مَحَبَّةً مِنِّي وَلِتُصْنَعَ عَلَىٰ عَيْنِي
ਕਿ ਇਸ (ਮੂਸਾ) ਨੂੰ ਸੰਦੂਕ ਵਿਚ ਰੱਖੋ। ਫਿਰ ਇਸ ਨੂੰ ਨਦੀ ਵਿਚ ਵਹਾ ਦਿਉ, ਫਿਰ ਨਦੀ ਇਸ ਨੂੰ ਕਿਨਾਰੇ ਉੱਪਰ ਲੈ ਆਵੇ। ਇਸ ਨੂੰ ਇੱਕ ਵਿਅਕਤੀ ਚੁੱਕ ਲਵੇਗਾ ਜਿਹੜਾ ਮੇਰਾ ਵੀ ਦੁਸ਼ਮਨ ਹੈ ਅਤੇ ਇਸ ਦਾ ਵੀ। ਅਤੇ ਮੈਂ ਆਪਣੇ ਵੱਲੋਂ ਤੁਹਾਡੇ ਉੱਪਰ ਇੱਕ ਸਨੇਹ ਪਾ ਦਿੱਤਾ ਹੈ। ਤਾਂ ਕਿ ਤੁਸੀਂ ਮੇਰੀ ਨਿਗਰਾਨੀ ਵਿਚ ਪਾਲਣ ਪੋਸ਼ਣ ਪ੍ਰਾਪਤ ਕਰੋ।
إِذْ تَمْشِي أُخْتُكَ فَتَقُولُ هَلْ أَدُلُّكُمْ عَلَىٰ مَنْ يَكْفُلُهُ ۖ فَرَجَعْنَاكَ إِلَىٰ أُمِّكَ كَيْ تَقَرَّ عَيْنُهَا وَلَا تَحْزَنَ ۚ وَقَتَلْتَ نَفْسًا فَنَجَّيْنَاكَ مِنَ الْغَمِّ وَفَتَنَّاكَ فُتُونًا ۚ فَلَبِثْتَ سِنِينَ فِي أَهْلِ مَدْيَنَ ثُمَّ جِئْتَ عَلَىٰ قَدَرٍ يَا مُوسَىٰ
ਜਦੋਂ ਕਿ ਤੁਹਾਡੀ ਭੈਣ ਚੱਲਦੀ ਹੋਈ ਜਿਹੜਾ ਇਸ ਬੱਚੇ ਦਾ ਪਾਲਣ ਪੌਸ਼ਣ ਚੰਗੀ ਤਰ੍ਹਾਂ ਕਰੇ। ਇਸ ਲਈ ਅਸੀਂ ਤੁਹਾਨੂੰ ਤੁਹਾਡੀ ਮਾਂ ਦੇ ਵੱਲ ਵਾਪਿਸ ਭੇਜ ਦਿੱਤਾ ਤਾਂ ਕਿ ਉਸ ਦੀਆਂ ਅੱਖਾਂ ਠੰਢੀਆਂ ਰਹਿਣ ਅਤੇ ਉਸ ਨੂੰ ਦੁੱਖ ਨਾ ਹੋਵੇ। ਅਤੇ ਤੁਸੀਂ ਇੱਕ ਬੰਦੇ ਦੀ ਹੱਤਿਆ ਕਰ ਦਿੱਤੀ, ਫਿਰ ਅਸੀਂ ਤੁਹਾਨੂੰ ਇਸ ਦੁੱਖ ਵਿਚੋਂ ਬ਼ਬਾਇਆ। ਅਤੇ ਅਸੀਂ’ ਤੁਹਾਨੂੰ ਚੰਗੀ ਤਰ੍ਹਾਂ ਪਰਖਿਆ। ਫਿਰ ਤੁਸੀਂ ਕਈ ਸਾਲ ਮਦਯਨ ਵਾਲਿਆਂ ਵਿਚ ਰਹੇ। ਫਿਰ ਤੁਸੀਂ ਇੱਕ ਅੰਦਾਜੇ ਉੱਪਰ ਆ ਗਏ, ਹੇ ਮੂਸਾ
وَاصْطَنَعْتُكَ لِنَفْسِي
ਅਤੇ ਮੈਂ ਤੁਹਾਨੂੰ ਆਪਣੇ ਲਈ ਜ਼ੁਣਿਆ।

Choose other languages: