Quran Apps in many lanuages:

Surah Sad Ayahs #78 Translated in Punjabi

إِلَّا إِبْلِيسَ اسْتَكْبَرَ وَكَانَ مِنَ الْكَافِرِينَ
ਪਰੰਤੂ ਇਬਲੀਸ ਨੇ ਹੰਕਾਰ ਕੀਤਾ ਅਤੇ ਉਹ ਅਵੱਗਿਆ ਕਰਨ ਵਾਲਿਆਂ ਵਿਚੋਂ ਹੋ ਗਿਆ।
قَالَ يَا إِبْلِيسُ مَا مَنَعَكَ أَنْ تَسْجُدَ لِمَا خَلَقْتُ بِيَدَيَّ ۖ أَسْتَكْبَرْتَ أَمْ كُنْتَ مِنَ الْعَالِينَ
ਫ਼ਰਮਾਇਆ ਕਿ ਹੇ ਇਬਲੀਸ! ਤੈਨੂੰ ਕਿਸ ਚੀਜ਼ ਨੇ ਰੋਕ ਦਿੱਤਾ ਹੈ ਕਿ ਤੂੰ ਇਸ ਨੂੰ ਸਿਜਦਾ ਨਹੀਂ ਕੀਤਾ, ਜਿਸ ਨੂੰ ਮੈਂ ਆਪਣੇ ਦੋਵਾਂ ਹੱਥਾਂ ਨਾਲ ਬਣਾਇਆ। ਇਹ ਤੂੰ ਹੰਕਾਰ ਕੀਤਾ ਹੈ ਜਾਂ ਤੂੰ ਵੱਡੇ ਦਰਜੇ ਵਾਲਿਆਂ ਵਿਚੋਂ ਸਮਝਦਾ ਹੈ।
قَالَ أَنَا خَيْرٌ مِنْهُ ۖ خَلَقْتَنِي مِنْ نَارٍ وَخَلَقْتَهُ مِنْ طِينٍ
ਉਸ ਨੇ ਆਖਿਆ ਕਿ ਮੈਂ ਆਦਮ ਤੋਂ ਉੱਤਮ ਹਾਂ। ਤੂੰ ਮੈਨੂੰ ਅੱਗ ਅਤੇ ਇਸ ਨੂੰ ਮਿੱਟੀ ਤੋਂ ਪੈਦਾ ਕੀਤਾ ਹੈ।
قَالَ فَاخْرُجْ مِنْهَا فَإِنَّكَ رَجِيمٌ
ਫ਼ਰਮਾਇਆ ਕਿ ਤੂੰ ਇੱਥੋਂ ਨਿਕਲ ਜਾ ਕਿਉਂਕਿ ਤੂੰ ਫਿਟਕਾਰਿਆ ਹੋਇਆ ਹੈਂ।
وَإِنَّ عَلَيْكَ لَعْنَتِي إِلَىٰ يَوْمِ الدِّينِ
ਅਤੇ ਤੇਰੇ ਉੱਪਰ ਬਦਲੇ ਦੇ ਦਿਨ ਤੱਕ ਮੇਰੇ ਵੱਲੋਂ ਲਾਹਣਤ ਹੈ।

Choose other languages: