Quran Apps in many lanuages:

Surah Saba Ayahs #46 Translated in Punjabi

فَالْيَوْمَ لَا يَمْلِكُ بَعْضُكُمْ لِبَعْضٍ نَفْعًا وَلَا ضَرًّا وَنَقُولُ لِلَّذِينَ ظَلَمُوا ذُوقُوا عَذَابَ النَّارِ الَّتِي كُنْتُمْ بِهَا تُكَذِّبُونَ
ਸੋ ਅੱਜ ਤੁਹਾਡੇ ਵਿਚੋਂ ਕੋਈ ਇੱਕ ਦੂਸਰੇ ਨੂੰ ਲਾਭ ਨਹੀਂ’ ਪਹੁੰਚਾ ਸਕਦਾ ਅਤੇ ਨਾ ਨੁਕਸਾਨ। ਅਤੇ ਅਸੀਂ ਜ਼ਾਲਿਮਾਂ ਨੂੰ ਆਖਾਂਗੇ ਕਿ ਅੱਗ ਦੀ ਸਜ਼ਾ ਪਾਉ, (ਇਸ ਲਈ) ਜਿਸ (ਅੱਲਾਹ) ਤੋਂ ਤੁਸੀਂ ਇਨਕਾਰ ਕਰਦੇ ਸੀ।
وَإِذَا تُتْلَىٰ عَلَيْهِمْ آيَاتُنَا بَيِّنَاتٍ قَالُوا مَا هَٰذَا إِلَّا رَجُلٌ يُرِيدُ أَنْ يَصُدَّكُمْ عَمَّا كَانَ يَعْبُدُ آبَاؤُكُمْ وَقَالُوا مَا هَٰذَا إِلَّا إِفْكٌ مُفْتَرًى ۚ وَقَالَ الَّذِينَ كَفَرُوا لِلْحَقِّ لَمَّا جَاءَهُمْ إِنْ هَٰذَا إِلَّا سِحْرٌ مُبِينٌ
ਅਤੇ ਜਦੋਂ’ ਉਨ੍ਹਾਂ ਨੂੰ ਸਾਡੀਆਂ ਰੌਸ਼ਨਮਈ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਕਹਿੰਦੇ ਹਨ ਕਿ ਇਹ ਤਾਂ ਸਿਰਫ਼ ਇੱਕ ਬੰਦਾ ਹੈ, ਜਿਹੜਾ ਚਾਹੁੰਦਾ ਹੈ ਕਿ ਸਾਨੂੰ ਉਨ੍ਹਾਂ ਤੋਂ ਰੋਕ ਦੇਵੇ ਜਿਨ੍ਹਾਂ ਦੀ ਸਾਡੇ ਬਾਪ ਦਾਦੇ ਪੂਜਾ ਕਰਦੇ ਸਨ। ਅਤੇ ਉਨ੍ਹਾਂ ਨੇ ਆਖਿਆ ਇਹ ਤਾਂ ਸਿਰਫ਼ ਇੱਕ ਘੜਿਆ ਹੋਇਆ ਝੂਠ ਹੈ। ਅਤੇ ਉਨ੍ਹਾਂ ਜ਼ਾਲਿਮਾਂ ਦੇ ਸਾਹਮਣੇ ਜਦੋਂ ਉਹ ਸੱਚ ਆਇਆ ਤਾਂ ਉਨ੍ਹਾਂ ਨੇ ਆਖਿਆ ਕਿ ਇਹ ਤਾਂ ਸਿਰਫ਼ ਇੱਕ ਪ੍ਰਤੱਖ ਜਾਦੂ ਹੈ।
وَمَا آتَيْنَاهُمْ مِنْ كُتُبٍ يَدْرُسُونَهَا ۖ وَمَا أَرْسَلْنَا إِلَيْهِمْ قَبْلَكَ مِنْ نَذِيرٍ
ਅਤੇ ਅਸੀਂ ਉਨ੍ਹਾਂ ਨੂੰ ਕਿਤਾਬਾਂ ਨਹੀਂ ਦਿੱਤੀਆਂ ਸੀ ਜਿਨ੍ਹਾਂ ਨੂੰ ਉਹ ਪੜ੍ਹਦੇ ਹੋਣ। ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਉਨ੍ਹਾਂ ਦੇ ਕੋਲ ਕੋਈ ਸਾਵਧਾਨ ਕਰਨ ਵਾਲਾ ਨਹੀਂ ਭੇਜਿਆ।
وَكَذَّبَ الَّذِينَ مِنْ قَبْلِهِمْ وَمَا بَلَغُوا مِعْشَارَ مَا آتَيْنَاهُمْ فَكَذَّبُوا رُسُلِي ۖ فَكَيْفَ كَانَ نَكِيرِ
ਅਤੇ ਇਨ੍ਹਾਂ ਤੋਂ ਪਹਿਲੇ ਵਾਲਿਆਂ ਨੇ ਵੀ ਝੁਠਲਾਇਆ। ਇਹ ਉਸ ਦੇ ਦੱਸਵੇਂ’ ਹਿੱਸੇ ਨੂੰ ਵੀ ਨਹੀਂ ਪਹੁੰਚੇ ਜਿਹੜਾ ਅਸੀਂ ਇਨ੍ਹਾਂ ਨੂੰ ਬਖਸ਼ਿਆ ਸੀ। ਉਨ੍ਹਾਂ ਨੇ ਮੇਰੇ ਰਸੂਲਾਂ ਤੋਂ ਇਨਕਾਰ ਕੀਤਾ, ਤਾਂ ਕਿਹੋ ਜਿਹਾ ਸੀ ਉਨ੍ਹਾਂ ਉੱਪਰ ਮੇਰਾ ਦੰਢ।
قُلْ إِنَّمَا أَعِظُكُمْ بِوَاحِدَةٍ ۖ أَنْ تَقُومُوا لِلَّهِ مَثْنَىٰ وَفُرَادَىٰ ثُمَّ تَتَفَكَّرُوا ۚ مَا بِصَاحِبِكُمْ مِنْ جِنَّةٍ ۚ إِنْ هُوَ إِلَّا نَذِيرٌ لَكُمْ بَيْنَ يَدَيْ عَذَابٍ شَدِيدٍ
ਆਥੋ, ਮੈਂ ਤੁਹਾਨੂੰ ਇੱਕ ਗੱਲ ਦਾ ਉਪਦੇਸ਼ ਦਿੰਦਾ ਹਾਂ ਕਿ ਤੁਸੀਂ ਅੱਲਾਹ ਦੇ ਲਈ ਖੜ੍ਹੇ ਹੋ ਜਾਉ, ਦੋ-ਦੋ ਅਤੇ ਇੱਕ-ਇੱਕ ਕਰਕੇ, ਫਿਰ ਵਿਚਾਰ ਕਰੋ ਕਿ ਤੁਹਾਡੇ ਮਿੱਤਰ ਨੂੰ ਦੀਵਾਨਗੀ ਨਹੀਂ ਹੈ। ਉਹ ਤਾਂ ਤੁਹਾਨੂੰ ਸਿਰਫ਼ ਇੱਕ ਸਖ਼ਤ ਸਜ਼ਾ ਤੋਂ ਪਹਿਲਾਂ ਸਾਵਧਾਨ ਕਰਨ ਵਾਲਾ ਹੈ।

Choose other languages: