Quran Apps in many lanuages:

Surah Qaf Ayahs #9 Translated in Punjabi

بَلْ كَذَّبُوا بِالْحَقِّ لَمَّا جَاءَهُمْ فَهُمْ فِي أَمْرٍ مَرِيجٍ
ਸਗੋਂ ਉਨ੍ਹਾਂ ਨੇ ਸੱਚ ਨੂੰ ਝੁਠਲਾਇਆ ਹੈ। (ਉਹ ਵੀ) ਉਦੋਂ ਜਦੋਂ ਉਹ ਉਨ੍ਹਾਂ ਦੇ ਕੋਲ ਆ ਚੁੱਕਿਆ ਹੈ ਤਾਂ ਉਹ ਉਲਝਣ ਵਿਚ ਹੀ ਫਸੇ ਰਹੇ।
أَفَلَمْ يَنْظُرُوا إِلَى السَّمَاءِ فَوْقَهُمْ كَيْفَ بَنَيْنَاهَا وَزَيَّنَّاهَا وَمَا لَهَا مِنْ فُرُوجٍ
ਕੀ ਇਨ੍ਹਾਂ ਲੋਕਾਂ ਨੇ ਆਪਣੇ ਉੱਪਰ ਅਸਮਾਨ ਨੂੰ ਨਹੀਂ ਵੇਖਿਆ ਕਿ ਅਸੀਂ ਉਸ ਨੂੰ ਕਿਹੋ ਜਿਹਾ ਬਣਾਇਆ ਹੈ ਅਤੇ ਉਸ ਨੂੰ ਸੁੰਦਰਤਾ ਪ੍ਰਦਾਨ ਕੀਤੀ ਹੈ ਜਿਸ ਵਿਚ ਕੋਈ ਦੋਸ਼ ਨਹੀਂ।
وَالْأَرْضَ مَدَدْنَاهَا وَأَلْقَيْنَا فِيهَا رَوَاسِيَ وَأَنْبَتْنَا فِيهَا مِنْ كُلِّ زَوْجٍ بَهِيجٍ
ਅਤੇ ਅਸੀਂ ਧਰਤੀ ਨੂੰ ਪਸਾਰਿਆ ਹੈ ਅਤੇ ਉਸ ਵਿਚ ਪਹਾੜ ਰੱਖ ਦਿੱਤੇ ਹਨ ਅਤੇ ਉਨ੍ਹਾਂ ਵਿਚ ਹਰੇਕ ਪ੍ਰਕਾਰ ਦੀ ਸੁੰਦਰਤਾ ਭਰਪੂਰ ਚੀਜ਼ਾਂ ਪੈਦਾ ਕੀਤੀਆਂ।
تَبْصِرَةً وَذِكْرَىٰ لِكُلِّ عَبْدٍ مُنِيبٍ
ਹਰੇਕ ਉਸ ਬੰਦੇ ਨੂੰ ਸਮਝਾਉਣ ਅਤੇ ਯਾਦ ਕਰਵਾਉਣ ਲਈ ਜਿਹੜਾ ਵਾਪਿਸ ਆਵੇ।
وَنَزَّلْنَا مِنَ السَّمَاءِ مَاءً مُبَارَكًا فَأَنْبَتْنَا بِهِ جَنَّاتٍ وَحَبَّ الْحَصِيدِ
ਅਤੇ ਅਸੀਂ ਆਕਾਸ਼ਾਂ ਤੋਂ ਬਰਕਤ ਵਾਲਾ ਪਾਣੀ ਉਤਾਰਿਆ ਫਿਰ ਉਸ ਨਾਲ ਅਸੀਂ ਬਾਗ਼ ਉਗਾਏ ਅਤੇ ਕੱਟੀਆਂ ਜਾਣ ਵਾਲੀਆਂ ਫਸਲਾਂ ਵੀ।

Choose other languages: