Quran Apps in many lanuages:

Surah Qaf Ayahs #39 Translated in Punjabi

لَهُمْ مَا يَشَاءُونَ فِيهَا وَلَدَيْنَا مَزِيدٌ
ਉੱਤੇ ਉਨ੍ਹਾਂ ਲਈ ਉਹ ਸਾਰਾ ਕੁਝ ਹੋਵੇਗਾ ਜਿਹੜਾ ਉਹ ਚਾਹੁੰਣਗੇ। ਸਾਡੇ ਕੋਲ ਹੋਰ ਵੀ ਜ਼ਿਆਦਾ ਹੈ।
وَكَمْ أَهْلَكْنَا قَبْلَهُمْ مِنْ قَرْنٍ هُمْ أَشَدُّ مِنْهُمْ بَطْشًا فَنَقَّبُوا فِي الْبِلَادِ هَلْ مِنْ مَحِيصٍ
ਅਤੇ ਅਸੀਂ’ ਉਨ੍ਹਾਂ ਤੋਂ ਪਹਿਲਾਂ ਕਿੰਨੀਆਂ ਹੀ ਕੌਮਾਂ ਨੂੰ ਨਸ਼ਟ ਕਰ ਚੁੱਕੇ ਹਾਂ ਅਤੇ ਉਹ ਤਾਕਤ ਵਿਚ ਵੀ ਇਨ੍ਹਾਂ ਤੋਂ ਕਿਤੇ ਵੱਧ ਸਨ। ਸੋ ਉਨ੍ਹਾਂ ਨੇ ਦੇਸ਼ਾਂ ਨੂੰ ਛਾਣ ਮਾਰਿਆ, ਕਿ ਹੈ ਕੋਈ ਕਿਤੇ ਸ਼ਰਣ ਲੈਣ ਦੀ ਥਾਂ।
إِنَّ فِي ذَٰلِكَ لَذِكْرَىٰ لِمَنْ كَانَ لَهُ قَلْبٌ أَوْ أَلْقَى السَّمْعَ وَهُوَ شَهِيدٌ
ਇਸ ਵਿਚ ਸਿੱਖਿਆ ਹੈ ਉਸ ਬੰਦੇ ਲਈ ਜਿਸ ਦੇ ਕੋਲ ਦਿਲ ਹੋਵੇ ਜਾਂ ਉਹ ਤਨ ਲਾ ਕੇ ਧਿਆਨ ਨਾਲ ਸੁਣਦਾ ਹੋਵੇ।
وَلَقَدْ خَلَقْنَا السَّمَاوَاتِ وَالْأَرْضَ وَمَا بَيْنَهُمَا فِي سِتَّةِ أَيَّامٍ وَمَا مَسَّنَا مِنْ لُغُوبٍ
ਅਤੇ ਅਸੀਂ ਆਕਾਸ਼ਾਂ, ਧਰਤੀ ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚ ਹੈ ਨੂੰ ਛੇ ਦਿਨਾਂ ਵਿਚ ਬਣਾਇਆ ਅਤੇ ਸਾਨੂੰ ਥਕਾਵਟ ਨਹੀਂ ਹੋਈ।
فَاصْبِرْ عَلَىٰ مَا يَقُولُونَ وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ الْغُرُوبِ
ਤਾਂ ਜੋ ਕੂਝ ਉਹ ਕਹਿੰਦੇ ਹਨ ਉਸ ਤੇ ਧੀਰਜ ਰੱਖੋ ਅਤੇ ਆਪਣੇ ਰੱਬ ਦੀ ਸਿਫ਼ਤ ਸਲਾਹ ਪ੍ਰਸੰਸਾ ਦੇ ਨਾਲ ਕਰੋ, ਸੂਰਜ ਨਿਕਲਣ ਤੋਂ ਪਹਿਲਾਂ ਅਤੇ ਉਸ ਦੇ ਡੁੱਬਣ ਤੋਂ ਪਹਿਲਾਂ।

Choose other languages: