Quran Apps in many lanuages:

Surah Maryam Ayahs #68 Translated in Punjabi

وَمَا نَتَنَزَّلُ إِلَّا بِأَمْرِ رَبِّكَ ۖ لَهُ مَا بَيْنَ أَيْدِينَا وَمَا خَلْفَنَا وَمَا بَيْنَ ذَٰلِكَ ۚ وَمَا كَانَ رَبُّكَ نَسِيًّا
ਅਤੇ ਅਸੀਂ’ (ਫ਼ਰਿਸ਼ਤੇ) ਪ੍ਰਕਾਸ਼ਿਤ ਨਹੀਂ’ ਹੁੰਦੇ, ਜੇ ਸਾਡੇ ਰੱਬ ਦਾ ਹੁਕਮ ਨਾ ਹੁੰਦਾ, ਉਸ ਦਾ ਹੈ ਜਿਹੜਾ ਸਾਡੇ ਅੱਗੇ ਅਤੇ ਸਾਡੇ ਪਿੱਛੇ ਹੈ ਅਤੇ ਇਨ੍ਹਾਂ ਦੇ ਵਿਚਕਾਰ ਹੈ ਅਤੇ ਤੁਹਾਡਾ ਰੱਬ ਭੁਲਣ ਵਾਲਾ ਨਹੀਂ।
رَبُّ السَّمَاوَاتِ وَالْأَرْضِ وَمَا بَيْنَهُمَا فَاعْبُدْهُ وَاصْطَبِرْ لِعِبَادَتِهِ ۚ هَلْ تَعْلَمُ لَهُ سَمِيًّا
ਉਹ ਰੱਬ ਹੈ ਆਕਾਸ਼ਾਂ ਦਾ ਅਤੇ ਧਰਤੀ ਦਾ ਅਤੇ ਜੋ ਕੁਝ ਇਨ੍ਹਾਂ ਦੇ ਵਿਚਕਾਰ ਹੈ। ਇਸ ਲਈ ਤੁਸੀ’ ਉਸੇ ਦੀ ਇਬਾਦਤ ਕਰੋ ਅਤੇ ਉਸ ਦੀ ਬੰਦਗੀ ਲਈ ਦ੍ਰਿੜ ਰਹੋ। ਕੀ ਤੁਸੀਂ ਉਸ ਦੇ ਸਾਹਮਣੇ (ਕੋਈ) ਬਰਾਬਰ ਗੁਣਾ ਵਾਲਾ ਸਮਝਦੇ ਹੋ।
وَيَقُولُ الْإِنْسَانُ أَإِذَا مَا مِتُّ لَسَوْفَ أُخْرَجُ حَيًّا
ਅਤੇ ਮਨੁੱਖ ਕਹਿੰਦਾ ਹੈ ਕੀ ਜਦੋਂ ਮੈਂ ਮਰ ਜਾਵਾਂਗਾ ਤਾਂ ਫਿਰ ਜਿਊਂਦੇ ਕਰਕੇ ਕੱਢਿਆ ਜਾਵਾਂਗਾ।
أَوَلَا يَذْكُرُ الْإِنْسَانُ أَنَّا خَلَقْنَاهُ مِنْ قَبْلُ وَلَمْ يَكُ شَيْئًا
ਕੀ ਮਨੁੱਖਾਂ ਨੂੰ ਯਾਦ ਨਹੀਂ ਆਉਂਦਾ ਕਿ ਅਸੀਂ ਉਸ ਨੂੰ ਇਸ ਤੋਂ ਪਹਿਲਾਂ ਪੈਦਾ ਕੀਤਾ ਅਤੇ ਉਹ ਕੂਝ ਵੀ ਨਹੀਂ ਸੀ।
فَوَرَبِّكَ لَنَحْشُرَنَّهُمْ وَالشَّيَاطِينَ ثُمَّ لَنُحْضِرَنَّهُمْ حَوْلَ جَهَنَّمَ جِثِيًّا
ਇਸ ਲਈ ਤੇਰੇ ਰੱਬ ਦੀ ਸਹੁੰ ਅਸੀਂ’ ਜ਼ਰੂਰ ਇਸਨੂੰ ਇੱਕਠਾ ਕਰਾਂਗੇ ਅਤੇ ਸੈਤਾਨਾਂ ਨੂੰ ਵੀ, ਫਿਰ ਉਨ੍ਹਾਂ ਨੂੰ ਨਰਕ ਦੇ ਕੌਲ ਇਸ ਤਰ੍ਹਾਂ ਹਾਜ਼ਰ ਕਰਾਂਗੇ ਕਿ ਉਹ ਗੋਡਿਆਂ ਭਾਰ ਡਿੱਗ ਪੈਣਗੇ।

Choose other languages: