Quran Apps in many lanuages:

Surah Maryam Ayahs #49 Translated in Punjabi

يَا أَبَتِ إِنِّي أَخَافُ أَنْ يَمَسَّكَ عَذَابٌ مِنَ الرَّحْمَٰنِ فَتَكُونَ لِلشَّيْطَانِ وَلِيًّا
ਹੇ ਮੇਰੇ ਪਿਤਾ! ਮੈਨੂੰ ਡਰ ਹੈ ਕਿ ਤੁਹਾਨੂੰ ਦਿਆਲੂ ਅੱਲਾਹ ਦੀ ਕੋਈ ਆਫ਼ਤ ਨਾ ਫੜ ਲਵੇ ਅਤੇ ਤੁਸੀਂ ਸ਼ੈਤਾਨ ਦੇ ਸਹਿਯੋਗੀ ਬਣਕੇ ਰਹਿ ਜਾਉ।
قَالَ أَرَاغِبٌ أَنْتَ عَنْ آلِهَتِي يَا إِبْرَاهِيمُ ۖ لَئِنْ لَمْ تَنْتَهِ لَأَرْجُمَنَّكَ ۖ وَاهْجُرْنِي مَلِيًّا
ਪਿਤਾ ਨੇ ਆਖਿਆ ਕਿ ਹੇ ਇਬਰਾਹੀਮ! ਕੀ ਤੁਸੀ’ ਮੇਰੇ ਪੂਜਕਾਂ ਤੋਂ ਬੇਮੁੱਖ ਹੋ ਗਏ ਹੋ। ਜੇਕਰ ਤੁਸੀਂ ਇਸ ਤੋਂ ਬਾਜ਼ ਨਾ ਆਏ ਤਾਂ ਮੈਂ ਤੁਹਾਨੂੰ ਪੱਥਰਾਂ ਨਾਲ ਮਾਰ ਦੇਵਾਂਗਾ। ਅਤੇ ਤੁਸੀਂ ਮੇਰੇ ਤੋਂ ਹਮੇਸ਼ਾ ਲਈ ਦੂਰ ਹੋ ਜਾਵੇਂਗੇ।
قَالَ سَلَامٌ عَلَيْكَ ۖ سَأَسْتَغْفِرُ لَكَ رَبِّي ۖ إِنَّهُ كَانَ بِي حَفِيًّا
ਇਬਰਾਹੀਮ ਨੇ ਕਿਹਾ, ਤੁਹਾਡੇ ਤੇ ਸਲਾਮਤੀ ਹੋਵੇ। ਮੈਂ ਆਪਣੇ ਰੱਬ ਕੋਲ ਤੁਹਾਡੇ ਲਈ ਮੁਆਫ਼ੀ ਦੀ ਪ੍ਰਾਥਨਾ ਕਰਾਂਗਾ। ਬੇਸ਼ੱਕ ਉਹ ਮੇਰੇ ਉੱਪਰ ਬਹੁਤ ਮਿਹਰਸ਼ਾਨ ਹੈ।
وَأَعْتَزِلُكُمْ وَمَا تَدْعُونَ مِنْ دُونِ اللَّهِ وَأَدْعُو رَبِّي عَسَىٰ أَلَّا أَكُونَ بِدُعَاءِ رَبِّي شَقِيًّا
ਅਤੇ ਮੈਂ’ ਤੁਹਾਨੂੰ ਲੋਕਾਂ ਨੂੰ ਛੱਡਦਾ ਹਾਂ ਅਤੇ ਉਨ੍ਹਾਂ ਨੂੰ ਵੀ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਬਿਨ੍ਹਾਂ ਪੁਕਾਰਦੇ ਹੋ ਅਤੇ ਮੈਂ ਆਪਣੇ ਰੱਬ ਨੂੰ ਹੀ ਪੁਕਾਰਾਗਾਂ। ਆਸ ਹੈ ਕਿ ਮੈਂ ਆਪਣੇ ਰੱਬ ਨੂੰ ਪੁਕਾਰ ਕੇ ਉਸ ਦੀ ਸ਼ਖ਼ਸ਼ਿਸ਼ ਤੋਂ ਖਾਲੀ ਨਹੀਂ ਰਹਾਂਗਾ।
فَلَمَّا اعْتَزَلَهُمْ وَمَا يَعْبُدُونَ مِنْ دُونِ اللَّهِ وَهَبْنَا لَهُ إِسْحَاقَ وَيَعْقُوبَ ۖ وَكُلًّا جَعَلْنَا نَبِيًّا
ਇਸ ਲਈ ਜਦੋਂ ਉਹ ਲੋਕਾਂ ਤੋਂ ਅਲੱਗ ਹੋ ਗਿਆ ਅਤੇ ਉਨ੍ਹਾਂ ਤੋਂ ਜਿਨ੍ਹਾ ਨੂੰ ਉਹ ਅੱਲਾਹ ਤੋਂ ਬਿਨ੍ਹਾਂ ਪੂਜਦੇ ਸਨ, ਤਾਂ ਅਸੀਂ ਉਨ੍ਹਾਂ ਨੂੰ ਇਸਹਾਕ ਅਤੇ ਯਾਕੂਬ ਬਖ਼ਸ਼ ਦਿੱਤੇ ਅਤੇ ਅਸੀਂ ਉਨ੍ਹਾਂ ਵਿਚ ਹਰੇਕ ਨੂੰ ਰਸੂਲ ਸ਼ਣਾਇਆ।

Choose other languages: