Quran Apps in many lanuages:

Surah Maryam Ayahs #26 Translated in Punjabi

فَحَمَلَتْهُ فَانْتَبَذَتْ بِهِ مَكَانًا قَصِيًّا
ਇਸ ਲਈ ਮਰੀਅਮ ਨੇ ਉਸ ਦਾ ਗਰਭ ਚੁੱਕ ਲਿਆ ਅਤੇ ਉਹ ਉਸ ਨੂੰ ਲੈ ਕੇ ਦੂਰ ਕਿਸੇ ਥਾਂ ਉੱਪਰ ਚਲੀ ਗਈ।
فَأَجَاءَهَا الْمَخَاضُ إِلَىٰ جِذْعِ النَّخْلَةِ قَالَتْ يَا لَيْتَنِي مِتُّ قَبْلَ هَٰذَا وَكُنْتُ نَسْيًا مَنْسِيًّا
ਫਿਰ ਪ੍ਰਸੂਤੀ ਪੀੜ ਉਸ ਨੂੰ ਖਜੂਰ ਦੇ ਰੁੱਖ ਕੋਲ ਲੈ ਗਈ। ਉਸ ਨੇ ਕਿਹਾ ਕਾਸ਼! ਮੈਂ ਇਸ ਤੋਂ ਪਹਿਲਾਂ ਮਰ ਜਾਂਦੀ ਅਤੇ ਕੁੱਲੀ ਵਿਸਰੀ ਚੀਜ਼ ਬਣ ਜਾਂਦੀ।
فَنَادَاهَا مِنْ تَحْتِهَا أَلَّا تَحْزَنِي قَدْ جَعَلَ رَبُّكِ تَحْتَكِ سَرِيًّا
ਫਿਰ ਮਰੀਅਮ ਨੂੰ ਉਸ ਨੇ ਉਸ ਦੇ ਥੱਲਿਓ ਅਵਾਜ਼ ਦਿੱਤੀ ਕਿ ਦੁਖੀ ਨਾ ਹੋ। ਉਸ ਰੱਬ ਨੇ ਤੇਰੇ ਥੱਲੇ ਇੱਕ ਸਰੋਤ ਪੈਦਾ ਕਰ ਦਿੱਤਾ ਹੈ।
وَهُزِّي إِلَيْكِ بِجِذْعِ النَّخْلَةِ تُسَاقِطْ عَلَيْكِ رُطَبًا جَنِيًّا
ਅਤੇ ਤੁਸੀਂ ਖਜੂਰ ਦੇ ਤਣੇ ਨੂੰ ਆਪਣੇ ਵੱਲ ਹਿਲਾਓ। ਇਸ ਨਾਲ ਤੁਹਾਡੇ ਉੱਪਰ ਪੱਕੀਆਂ ਹੋਈਆਂ ਖਜੂਰਾਂ ਡਿੱਗਣਗੀਆਂ।
فَكُلِي وَاشْرَبِي وَقَرِّي عَيْنًا ۖ فَإِمَّا تَرَيِنَّ مِنَ الْبَشَرِ أَحَدًا فَقُولِي إِنِّي نَذَرْتُ لِلرَّحْمَٰنِ صَوْمًا فَلَنْ أُكَلِّمَ الْيَوْمَ إِنْسِيًّا
ਇਸ ਲਈ ਖਾਉ ਅਤੇ ਪੀਉ ਅਤੇ ਅੱਖਾਂ ਠੰਡੀਆਂ ਕਰੋ। ਫਿਰ ਜੇਕਰ ਤੁਸੀਂ ਕੋਈ ਮਨੁੱਖ ਦੇਖੋ ਤਾਂ ਉਸ ਨੂੰ ਕਹਿ ਦੇਵੋ ਕਿ ਸੈਂ ਰਹਿਮਾਨ (ਈਸ਼ਵਰ) ਦਾ ਰੋਜ਼ਾ ਰੱਖਿਆ ਹੈ, ਇਸ ਲਈ ਮੈਂ ਕਿਸੇ ਨੂੰ ਨਹੀਂ ਮਿਲਾਂਗੀ, ਨਾ ਬੋਲਾਂਗੀ।

Choose other languages: