Quran Apps in many lanuages:

Surah Luqman Ayahs #34 Translated in Punjabi

أَلَمْ تَرَ أَنَّ الْفُلْكَ تَجْرِي فِي الْبَحْرِ بِنِعْمَتِ اللَّهِ لِيُرِيَكُمْ مِنْ آيَاتِهِ ۚ إِنَّ فِي ذَٰلِكَ لَآيَاتٍ لِكُلِّ صَبَّارٍ شَكُورٍ
ਕੀ ਤੁਸੀਂ ਨਹੀਂ ਦੇਖਿਆ ਕਿ ਬੇੜੀਆਂ ਸਮੁੰਦਰ ਵਿਚ ਅੱਲਾਹ ਦੀ ਕਿਰਪਾ ਨਾਲ ਹੀ ਚੱਲਦੀਆਂ ਹਨ। ਤਾਂ ਕਿ ਉਹ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਵੇ। ਬੇਸ਼ੱਕ ਇਸ ਵਿਚ ਹਰੇਕ ਧੀਰਜ ਰੱਖਣ ਵਾਲੇ ਅਤੇ ਅਹਿਸਾਨ ਮੰਦਾਂ ਲਈ ਨਿਸ਼ਾਨੀਆਂ ਹਨ।
وَإِذَا غَشِيَهُمْ مَوْجٌ كَالظُّلَلِ دَعَوُا اللَّهَ مُخْلِصِينَ لَهُ الدِّينَ فَلَمَّا نَجَّاهُمْ إِلَى الْبَرِّ فَمِنْهُمْ مُقْتَصِدٌ ۚ وَمَا يَجْحَدُ بِآيَاتِنَا إِلَّا كُلُّ خَتَّارٍ كَفُورٍ
ਅਤੇ ਜਦੋਂ ਲਹਿਰਾਂ ਉਨ੍ਹਾਂ ਦੇ ਸਿਰਾਂ ਤੇ ਬੱਦਲਾਂ ਦੀ ਤਰਾਂ ਛਾ ਜਾਂਦੀਆਂ ਹਨ, ਉਹ ਅੱਲਾਹ ਨੂੰ, ਨਿਰੋਲ ਉਸ ਦੀ ਬੰਦਗੀ ਕਰਦੇ ਹੋਏ ਯਾਦ ਕਰਦੇ ਹਨ, ਫਿਰ ਜਦੋਂ ਅੱਲਾਹ ਉਨ੍ਹਾਂ ਨੂੰ ਬਚਾ ਕੇ ਕਿਨਾਰਿਆਂ ਵੱਲ ਲੈ ਆਉਂਦਾ ਹੈ “ਤਾਂ ਉਸ ਵਿਚੋਂ ਕੁਝ (ਈਮਾਨ ਤੇ) ਟਿਕੇ ਰਹਿੰਦੇ ਹਨ। ਅਤੇ ਸਾਡੀਆਂ ਨਿਸ਼ਾਨੀਆਂ ਨੂੰ ਉਹ ਲੋਕ ਹੀ ਝੁਠਲਾਉਂਦੇ ਹਨ ਜਿਹੜੇ ਵਾਅਦੇ ਦੇ ਖਿਲਾਫ਼ ਕਰਨ ਵਾਲੇ ਅਕ੍ਰਿਤਘਣ ਹਨ।
يَا أَيُّهَا النَّاسُ اتَّقُوا رَبَّكُمْ وَاخْشَوْا يَوْمًا لَا يَجْزِي وَالِدٌ عَنْ وَلَدِهِ وَلَا مَوْلُودٌ هُوَ جَازٍ عَنْ وَالِدِهِ شَيْئًا ۚ إِنَّ وَعْدَ اللَّهِ حَقٌّ ۖ فَلَا تَغُرَّنَّكُمُ الْحَيَاةُ الدُّنْيَا وَلَا يَغُرَّنَّكُمْ بِاللَّهِ الْغَرُورُ
ਹੇ ਲੋਕੋ! ਆਪਣੇ ਰੱਬ ਤੋਂ ਡਰੋਂ ਅਤੇ ਉਸ ਦਿਨ ਤੋਂ ਡਰੋ ਜਦੋਂ ਨਾ ਕੋਈ ਪਿਤਾ ਆਪਣੇ ਪੁੱਤਰ ਦੇ ਕੂਝ ਕੰਮ ਆਵੇਗਾ ਅਤੇ ਨਾ ਪੁੱਤਰ, ਪਿਤਾ ਲਈ ਕੁਝ ਕਰਨ ਵਾਲ਼ਾ ਹੋਵੇਗਾ। ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਇਸ ਲਈ ਸੰਸਾਰਿਕ ਜੀਵਨ ਤੁਹਾਨੂੰ ਗੁੰਮਰਾਹ ਨਾ ਕਰੇ ਅਤੇ ਨਾ ਹੀ (ਕੋਈ) ਧੋਖੇਬ਼ਾਜ਼ ਅੱਲਾਹ ਬਾਰੇ ਤੁਹਾਨੂੰ ਧੋਖਾ ਦੇ ਸਕੇ।
إِنَّ اللَّهَ عِنْدَهُ عِلْمُ السَّاعَةِ وَيُنَزِّلُ الْغَيْثَ وَيَعْلَمُ مَا فِي الْأَرْحَامِ ۖ وَمَا تَدْرِي نَفْسٌ مَاذَا تَكْسِبُ غَدًا ۖ وَمَا تَدْرِي نَفْسٌ بِأَيِّ أَرْضٍ تَمُوتُ ۚ إِنَّ اللَّهَ عَلِيمٌ خَبِيرٌ
ਬੇਸ਼ੱਕ ਅੱਲਾਹ ਨੂੰ ਹੀ ਕਿਆਮਤ ਦਾ ਗਿਆਨ ਹੈ ਅਤੇ ਉਹ ਹੀ ਮੀਂਹ ਵਰ੍ਹਾਉਂਦਾ ਹੈ ਅਤੇ ਉਹ ਜਾਣਦਾ ਹੈ, ਜਿਹੜਾ ਕੁਝ ਗਰਭ ਵਿਚ ਹੈ। ਅਤੇ ਕੋਈ ਬੰਦਾ ਇਹ ਨਹੀਂ ਜਾਣਦਾ ਕਿ ਉਹ ਕਲ੍ਹ ਕੀ ਕਮਾਈ ਕਰੇਗਾ ਅਤੇ ਕੋਈ ਬੰਦਾ ਇਹ ਨਹੀਂ ਜਾਣਦਾ ਕਿ ਉਹ ਕਿਹੜੀ ਧਰਤੀ (ਥਾਂ) ਤੇ ਮਰੇਗਾ। ਬੇਸ਼ੱਕ ਅੱਲਾਹ ਜਾਣਨ ਵਾਲਾ ਗਿਆਤਾ ਹੈ।

Choose other languages: