Quran Apps in many lanuages:

Surah Hud Ayahs #7 Translated in Punjabi

وَأَنِ اسْتَغْفِرُوا رَبَّكُمْ ثُمَّ تُوبُوا إِلَيْهِ يُمَتِّعْكُمْ مَتَاعًا حَسَنًا إِلَىٰ أَجَلٍ مُسَمًّى وَيُؤْتِ كُلَّ ذِي فَضْلٍ فَضْلَهُ ۖ وَإِنْ تَوَلَّوْا فَإِنِّي أَخَافُ عَلَيْكُمْ عَذَابَ يَوْمٍ كَبِيرٍ
ਅਤੇ ਤੁਸੀਂ ਆਪਣੇ ਰੱਬ ਤੋਂ ਮੁਆਫ਼ੀ ਦੀ ਬਖ਼ਸ਼ਿਸ਼ਾਂ ਨਾਲ ਨਿਵਾਜੇਗਾ। ਅਤੇ ਜੇਕਰ ਤੁਸੀਂ ਬਦਲ ਜਾਓ ਤਾਂ ਮੈਂ ਤੁਹਾਡੇ ਪੱਖ ਵਿਚ ਇੱਕ ਵੱਡੇ ਦਿਨ ਦੀ ਆਫਤ ਤੋਂ’ ਡਰਦਾ ਹਾਂ।
إِلَى اللَّهِ مَرْجِعُكُمْ ۖ وَهُوَ عَلَىٰ كُلِّ شَيْءٍ قَدِيرٌ
ਤੁਸੀਂ ਸਾਰਿਆਂ ਨੇ ਅੱਲਾਹ ਵੱਲ ਮੁੜਨਾ ਹੈ ਅਤੇ ਉਸ ਨੂੰ ਹਰ ਇੱਕ ਚੀਜ਼ ਦੀ ਤਾਕਤ ਪ੍ਰਾਪਤ ਹੈ।
أَلَا إِنَّهُمْ يَثْنُونَ صُدُورَهُمْ لِيَسْتَخْفُوا مِنْهُ ۚ أَلَا حِينَ يَسْتَغْشُونَ ثِيَابَهُمْ يَعْلَمُ مَا يُسِرُّونَ وَمَا يُعْلِنُونَ ۚ إِنَّهُ عَلِيمٌ بِذَاتِ الصُّدُورِ
ਵੇਖੋ ਇਹ ਲੋਕ ਆਪਣੇ ਦਿਲਾਂ ਨੂੰ ਲਪੇਟਦੇ ਹਨ ਤਾਂ ਕਿ ਉਸ ਵਿਚ ਲੁੱਕ ਜਾਣ। ਸਾਵਧਾਨ ਰਹੋ। ਜਦੋਂ ਉਹ ਆਪਣੇ ਕੱਪੜਿਆਂ ਨਾਲ ਆਪਣੇ ਆਪ ਨੂੰ ਢੱਕਦੇ ਹਨ ਜਿਹੜਾ ਕੁਝ ਉਹ ਲੁਕਾਉਂਦੇ ਹਨ ਜਾਂ ਪ੍ਰਗਟ ਕਰਦੇ ਹਨ ਤਾਂ ਅੱਲਾਹ ਉਸ ਨੂੰ ਜਾਣਦਾ ਹੈ, ਉਹ ਦਿਲਾਂ ਦੇ ਅੰਦਰ ਦੀ ਗੱਲ ਜਾਣਨ ਵਾਲਾ ਹੈ।
وَمَا مِنْ دَابَّةٍ فِي الْأَرْضِ إِلَّا عَلَى اللَّهِ رِزْقُهَا وَيَعْلَمُ مُسْتَقَرَّهَا وَمُسْتَوْدَعَهَا ۚ كُلٌّ فِي كِتَابٍ مُبِينٍ
ਅਤੇ ਧਰਤੀ ਉੱਪਰ ਕੋਈ ਅਜਿਹਾ ਚੱਲਣ ਵਾਲਾ ਨਹੀਂ ਜਿਸ ਦੇ ਰਿਜ਼ਕ ਦੀ ਜਿੰਮੇਵਾਰੀ ਅੱਲਾਹ ਤੇ ਨਾ ਹੋਵੇ। ਉਹ ਜਾਣਦਾ ਹੈ, ਜਿੱਥੇ ਕੋਈ ਠਹਿਰਦਾ ਹੈ ਅਤੇ ਜਿੱਥੇ ਉਸ ਨੂੰ ਸੌਂਪਿਆ ਜਾਂਦਾ ਹੈ। ਸਭ ਕੁਝ ਇੱਕ ਖੁੱਲ੍ਹੀ ਕਿਤਾਬ ਵਿਚ ਦਰਜ ਹੈ।
وَهُوَ الَّذِي خَلَقَ السَّمَاوَاتِ وَالْأَرْضَ فِي سِتَّةِ أَيَّامٍ وَكَانَ عَرْشُهُ عَلَى الْمَاءِ لِيَبْلُوَكُمْ أَيُّكُمْ أَحْسَنُ عَمَلًا ۗ وَلَئِنْ قُلْتَ إِنَّكُمْ مَبْعُوثُونَ مِنْ بَعْدِ الْمَوْتِ لَيَقُولَنَّ الَّذِينَ كَفَرُوا إِنْ هَٰذَا إِلَّا سِحْرٌ مُبِينٌ
ਅਤੇ ਉਹ ਹੀ ਹੈ, ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਛੇ ਦਿਨਾਂ ਵਿਚ ਬਣਾਇਆ ਉਸ ਦਾ ਸਿੰਘਾਸਣ ਪਾਣੀ ਉੱਪਰ ਸੀ, ਤਾਂ ਕਿ ਉਹ ਤੁਹਾਡੀ ਪ੍ਰੀਖਿਆ ਲਵੇ ਕਿ ਕੌਣ ਤੁਹਾਡੇ ਤੋਂ ਚੰਗਾ ਕੰਮ ਕਰਦਾ ਹੈ। ਜੇਕਰ ਤੁਸੀਂ ਕਹੋ ਕਿ ਮਰਨ ਤੋਂ ਬਾਅਦ ਤੁਸੀਂ ਲੋਕ ਮੁੜ ਉਠਾਏ ਜਾਓਗੇ ਤਾਂ ਇਨਕਾਰੀ ਕਹਿੰਦੇ ਹਨ ਕਿ ਇਹ ਤਾਂ ਪ੍ਰਤੱਖ ਜਾਦੂ ਹੈ।

Choose other languages: