Quran Apps in many lanuages:

Surah Ghafir Ayahs #67 Translated in Punjabi

كَذَٰلِكَ يُؤْفَكُ الَّذِينَ كَانُوا بِآيَاتِ اللَّهِ يَجْحَدُونَ
ਇਸ ਤਰ੍ਹਾਂ ਉਹ ਲੋਕ ਭਟਕਾਏ ਜਾਂਦੇ ਰਹੇ ਹਨ ਜਿਹੜੇ ਅੱਲਾਹ ਦੀਆਂ ਆਇਤਾਂ ਤੋਂ ਇਨਕਾਰ ਕਰਦੇ ਸਨ।
اللَّهُ الَّذِي جَعَلَ لَكُمُ الْأَرْضَ قَرَارًا وَالسَّمَاءَ بِنَاءً وَصَوَّرَكُمْ فَأَحْسَنَ صُوَرَكُمْ وَرَزَقَكُمْ مِنَ الطَّيِّبَاتِ ۚ ذَٰلِكُمُ اللَّهُ رَبُّكُمْ ۖ فَتَبَارَكَ اللَّهُ رَبُّ الْعَالَمِينَ
ਅੱਲਾਹ ਹੀ ਹੈ ਜਿਸ ਨੇ ਤੁਹਾਡੇ ਲਈ ਧਰਤੀ ਨੂੰ ਠਹਿਰਣ ਦਾ ਸਥਾਨ ਬਣਾਇਆ ਅਤੇ ਆਕਾਸ਼ ਨੂੰ ਛੱਤ ਬਣਾਇਆ ਅਤੇ ਤੁਹਾਡਾ ਸਰੂਪ ਬਣਾਇਆ ਅਤੇ ਸਰੂਪ ਵੀ ਸੋਹਣਾ ਬਣਾਇਆ। ਅਤੇ ਉਸ ਨੇ ਤੁਹਾਨੂੰ ਚੰਗੀਆਂ ਚੀਜ਼ਾਂ ਖਾਣ ਨੂੰ ਦਿੱਤੀਆਂ। ਇਹ ਅੱਲਾਹ ਹੀ ਹੈ, ਤੁਹਾਡਾ ਰੱਬ ਜਿਹੜਾ ਬੜਾ ਹੀ ਬਰਕਤ ਵਾਲਾ ਹੈ। ਅੱਲਾਹ ਸਾਰੇ ਸੰਸਾਰ ਦਾ ਪਾਲਣਹਾਰ ਹੈ।
هُوَ الْحَيُّ لَا إِلَٰهَ إِلَّا هُوَ فَادْعُوهُ مُخْلِصِينَ لَهُ الدِّينَ ۗ الْحَمْدُ لِلَّهِ رَبِّ الْعَالَمِينَ
ਉਹ ਜੀਵਿਤ ਹੈ ਉਸ ਤੋਂ’ ਬਿਨ੍ਹਾਂ ਕੋਈ ਪੂਜਣਯੋਂਗ ਨਹੀਂ, ਸੋ ਤੁਸੀਂ ਉਸੇ ਨੂੰ ਹੀ ਪੁਕਾਰੋਂ ਦੀਨ ਨੂੰ ਉਸੇ ਲਈ ਪਵਿੱਤਰ ਕਰਦੇ ਹੋਏ। ਸਾਰੀ ਪ੍ਰਸੰਸਾ ਅੱਲਾਹ ਲਈ ਹੈ ਜਿਹੜਾ ਸਾਰੇ ਸੰਸਾਰ ਦਾ ਪਾਲਣਹਾਰ ਹੈ।
قُلْ إِنِّي نُهِيتُ أَنْ أَعْبُدَ الَّذِينَ تَدْعُونَ مِنْ دُونِ اللَّهِ لَمَّا جَاءَنِيَ الْبَيِّنَاتُ مِنْ رَبِّي وَأُمِرْتُ أَنْ أُسْلِمَ لِرَبِّ الْعَالَمِينَ
ਆਖੋ, ਮੈਨੂੰ ਇਸ ਤੋਂ ਰੋਕ ਦਿੱਤਾ ਗਿਆ ਹੈ ਕਿ ਮੈਂ ਉਨ੍ਹਾਂ ਵੀ ਪੂਜਾ ਕਰਾਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ` ਬਿਨ੍ਹਾਂ ਪੁਕਾਰਦੇ ਹੋ, ਜਦੋਂ ਕਿ ਮੇਰੇ ਪਾਸ ਮੇਰੇ ਰੱਬ ਵੱਲੋਂ ਸਪੱਸ਼ਟ ਪ੍ਰਮਾਣ ਆ ਚੁੱਕੇ ਹਨ ਅਤੇ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਆਪਣੇ ਆਪ ਨੂੰ ਸੰਸਾਰ ਦੇ ਪਾਲਣਹਾਰ ਅੱਗੇ ਸਮਰਪਿਤ ਕਰ ਦੇਵਾਂ।
هُوَ الَّذِي خَلَقَكُمْ مِنْ تُرَابٍ ثُمَّ مِنْ نُطْفَةٍ ثُمَّ مِنْ عَلَقَةٍ ثُمَّ يُخْرِجُكُمْ طِفْلًا ثُمَّ لِتَبْلُغُوا أَشُدَّكُمْ ثُمَّ لِتَكُونُوا شُيُوخًا ۚ وَمِنْكُمْ مَنْ يُتَوَفَّىٰ مِنْ قَبْلُ ۖ وَلِتَبْلُغُوا أَجَلًا مُسَمًّى وَلَعَلَّكُمْ تَعْقِلُونَ
ਉਹ ਹੀ ਹੈ ਜਿਸ ਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਫਿਰ ਵੀਰਜ ਤੋਂ, ਫਿਰ ਖੂਨ ਦੇ ਲੋਥੜੇ ਤੋਂ, ਫਿਰ ਉਹ ਤੁਹਾਨੂੰ ਬੱਚੇ ਦੇ ਰੂਪ ਵਿਚ ਕੱਢਦਾ ਹੈ ਫਿਰ ਉਹ ਤੁਹਾਡਾ ਵਿਕਾਸ ਕਰਦਾ ਹੈ ਤਾਂ ਕਿ ਤੁਸੀਂ ਆਪਣੀ ਜਵਾਨੀ ਦੀ ਅਵਸਥਾ ਨੂੰ ਪਹੁੰਚੋ ਫਿਰ ਹੋਰ ਵਧਾਉਂਦਾ ਹੈ ਤਾਂ ਕਿ ਤੁਸੀਂ ਬਿਰਧ ਅਵੱਸਥਾ ਨੂੰ ਪਹੁੰਚੋ। ਅਤੇ ਕੋਈ ਤਾਂ ਤੁਹਾਡੇ ਵਿੱਚੋਂ ਇਸ ਤੋਂ ਪਹਿਲਾਂ ਹੀ ਮਰ ਜਾਂਦਾ ਹੈ ਅਤੇ ਤਾਂ ਕਿ ਤੁਸੀਂ ਮਿੱਥੇ ਸਮੇ ਤੱਕ ਪਹੁੰਚ ਜਾਵੋ “ਤਾਂ ਕਿ ਤੁਸੀਂ ਚਿੰਤਨ ਕਰੋ।

Choose other languages: