Quran Apps in many lanuages:

Surah Fatir Ayahs #15 Translated in Punjabi

وَاللَّهُ خَلَقَكُمْ مِنْ تُرَابٍ ثُمَّ مِنْ نُطْفَةٍ ثُمَّ جَعَلَكُمْ أَزْوَاجًا ۚ وَمَا تَحْمِلُ مِنْ أُنْثَىٰ وَلَا تَضَعُ إِلَّا بِعِلْمِهِ ۚ وَمَا يُعَمَّرُ مِنْ مُعَمَّرٍ وَلَا يُنْقَصُ مِنْ عُمُرِهِ إِلَّا فِي كِتَابٍ ۚ إِنَّ ذَٰلِكَ عَلَى اللَّهِ يَسِيرٌ
ਅਤੇ ਅੱਲਾਹ ਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਫਿਰ ਪਾਣੀ ਦੀ ਬੂੰਦ ਤੋਂ, ਫਿਰ ਤੁਹਾਨੂੰ ਜੋੜੇ-ਜੋੜੇ ਬਣਾਇਆ। ਨਾ ਕੋਈ ਮਹਿਲਾ ਗਰਭਵਤੀ ਹੁੰਦੀ ਹੈ ਅਤੇ ਨਾ ਜਨਮ ਦਿੱਦੀ ਹੈ ਪਰੰਤੂ ਉਸ ਦੇ ਗਿਆਨ ਦੇ ਨਾਲ। ਅਤੇ ਨਾ ਕੋਈ ਉਮਰ ਵਾਲਾ ਵੱਡੀ ਉਮਰ ਪ੍ਰਾਪਤ ਕਰਦਾ ਹੈ ਅਤੇ ਨਾ ਹੀ ਕਿਸੇ ਦੀ ਉਮਰ ਘੱਟਦੀ ਹੈ। ਪਰੰਤੂ ਉਹ ਇੱਕ ਕਿਤਾਬ਼ ਵਿਚ ਦਰਜ ਹੈ। ਬੇਸ਼ੱਕ ਇਹ ਅੱਲਾਹ ਲਈ ਸੌਖਾ ਹੈ।
وَمَا يَسْتَوِي الْبَحْرَانِ هَٰذَا عَذْبٌ فُرَاتٌ سَائِغٌ شَرَابُهُ وَهَٰذَا مِلْحٌ أُجَاجٌ ۖ وَمِنْ كُلٍّ تَأْكُلُونَ لَحْمًا طَرِيًّا وَتَسْتَخْرِجُونَ حِلْيَةً تَلْبَسُونَهَا ۖ وَتَرَى الْفُلْكَ فِيهِ مَوَاخِرَ لِتَبْتَغُوا مِنْ فَضْلِهِ وَلَعَلَّكُمْ تَشْكُرُونَ
ਅਤੇ ਦੋਵੇਂ ਸਮੁੰਦਰ ਇੱਕ ਸਮਾਨ ਨਹੀਂ ਹਨ, ਇੱਕ ਮਿੱਠਾ ਹੈ ਪਿਆਸ ਦੇਵੇ। ਅਤੇ ਤੁਸੀਂ ਦੋਵਾਂ ਵਿਚੋਂ ਤਾਜ਼ਾ ਮਾਸ ਮੱਛੀ ਖਾਂਦੇ ਹੋ ਅਤੇ ਸੂੰਦਰਤਾਂ ਦੀਆਂ ਵਸਤੂਆਂ ਕੱਢਦੇ ਹੋ ਅਤੇ ਜਿਨ੍ਹਾਂ ਨੂੰ ਤੁਸੀਂ ਪਹਿਨਦੇ ਹੋ। ਅਤੇ ਤੁਸੀਂ ਦੇਖਦੇ ਹੋ ਜਹਾਜ਼ਾਂ ਨੂੰ ਕਿ ਉਹ ਉਸ ਵਿਚ (ਲਹਿਰਾਂ) ਨੂੰ ਚੀਰਦੇ ਹੋਏ ਜ਼ੱਲਦੇ ਹਨ ਤਾਂ ਕਿ ਤੁਸੀਂ ਉਸ ਦੀ ਕਿਰਪਾ ਤਲਾਸ਼ ਕਰੋਂ ਅਤੇ ਉਸਦੇ ਸ਼ੁਕਰਗੁਜ਼ਾਰ ਹੋਵੋ।
يُولِجُ اللَّيْلَ فِي النَّهَارِ وَيُولِجُ النَّهَارَ فِي اللَّيْلِ وَسَخَّرَ الشَّمْسَ وَالْقَمَرَ كُلٌّ يَجْرِي لِأَجَلٍ مُسَمًّى ۚ ذَٰلِكُمُ اللَّهُ رَبُّكُمْ لَهُ الْمُلْكُ ۚ وَالَّذِينَ تَدْعُونَ مِنْ دُونِهِ مَا يَمْلِكُونَ مِنْ قِطْمِيرٍ
ਉਹ ਦਾਖ਼ਿਲ ਕਰਦਾ ਹੈ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਅਤੇ ਉਸ ਨੇ ਸੂਰਜ ਅਤੇ ਚੰਨ ਨੂੰ ਵੱਸ ਕਰ ਦਿੱਤਾ ਹੈ। ਹਰ ਇੱਕ, ਇੱਕ ਨਿਰਧਾਰਿਤ ਸਮੇਂ ਲਈ ਚੱਲਦਾ ਹੈ। ਇਹ ਅੱਲਾਹ ਹੀ ਤੁਹਾਡਾ ਰੱਬ ਹੈ ਉਸੇ ਲਈ (ਸੰਸਾਰ ਦੀ) ਬਾਦਸ਼ਾਹੀ ਹੈ ਅਤੇ ਉਸ ਤੋਂ ਬਿਨ੍ਹਾਂ ਤੁਸੀਂ ਜਿਨ੍ਹਾਂ ਨੂੰ ਪੁਕਾਰਦੇ ਹੋ ਉਹ ਖਜ਼ੂਰ ਦੀ ਗਿਟਕ ਦੇ ਇੱਕ ਛਿਲਕੇ ਦੇ ਵੀ ਮਾਲਕ ਨਹੀਂ।
إِنْ تَدْعُوهُمْ لَا يَسْمَعُوا دُعَاءَكُمْ وَلَوْ سَمِعُوا مَا اسْتَجَابُوا لَكُمْ ۖ وَيَوْمَ الْقِيَامَةِ يَكْفُرُونَ بِشِرْكِكُمْ ۚ وَلَا يُنَبِّئُكَ مِثْلُ خَبِيرٍ
ਜੇਕਰ ਤੁਸੀਂ ਉਨ੍ਹਾਂ ਨੂੰ ਪੁਕਾਰੋਂ ਤਾਂ ਉਹ ਤੁਹਾਡੀ ਪੁਕਾਰ ਨਹੀਂ ਸੁਣਨਗੇ। ਅਤੇ ਜੇਕਰ ਉਹ ਸੁਣਨ ਤਾਂ ਉਹ ਤੁਹਾਡੀ ਫਰਿਆਦ ਦੇ ਉੱਤਰ ਵਿਚ ਕੁਝ ਨਹੀਂ ਕਰ ਸਕਣਗੇ। ਅਤੇ ਉਹ ਕਿਆਮਤ ਦੇ ਦਿਨ ਤੁਹਾਡੇ ਸ਼ਿਰਕ (ਸ਼ਰੀਕ ਬਣਾਉਣ ਤੋਂ) ਇਨਕਾਰ ਕਰਨਗੇ ਅਤੇ ਇੱਕ ਗਿਆਤਾ ਦੀ ਤਰ੍ਹਾਂ ਕੋਈ ਤੁਹਾਨੂੰ ਨਹੀਂ ਦੱਸ ਸਕਦਾ।
يَا أَيُّهَا النَّاسُ أَنْتُمُ الْفُقَرَاءُ إِلَى اللَّهِ ۖ وَاللَّهُ هُوَ الْغَنِيُّ الْحَمِيدُ
ਹੇ ਲੋਕੋ! ਤੁਸੀਂ ਅੱਲਾਹ ਦੇ ਮੁਹਤਾਜ ਹੋ ਅਤੇ ਅੱਲਾਹ ਬੇਮੁਹਤਾਜ ਹੈ ਅਤੇ ਪ੍ਰਸੰਸਾ ਵਾਲਾ ਹੈ।

Choose other languages: