Quran Apps in many lanuages:

Surah Az-Zukhruf Ayahs #35 Translated in Punjabi

وَقَالُوا لَوْلَا نُزِّلَ هَٰذَا الْقُرْآنُ عَلَىٰ رَجُلٍ مِنَ الْقَرْيَتَيْنِ عَظِيمٍ
ਅਤੇ ਉਨ੍ਹਾਂ ਨੇ ਆਖਿਆ ਕਿ ਇਹ ਕੁਰਆਨ ਦੋਵਾਂ ਬਸਤੀਆਂ ਵਿਚੋਂ ਕਿਸੇ ਵੱਡੇ ਬੰਦੇ ਤੇ ਕਿਉਂ ਨਹੀਂ ਉਤਰਿਆ।
أَهُمْ يَقْسِمُونَ رَحْمَتَ رَبِّكَ ۚ نَحْنُ قَسَمْنَا بَيْنَهُمْ مَعِيشَتَهُمْ فِي الْحَيَاةِ الدُّنْيَا ۚ وَرَفَعْنَا بَعْضَهُمْ فَوْقَ بَعْضٍ دَرَجَاتٍ لِيَتَّخِذَ بَعْضُهُمْ بَعْضًا سُخْرِيًّا ۗ وَرَحْمَتُ رَبِّكَ خَيْرٌ مِمَّا يَجْمَعُونَ
ਕੀ ਇਹ ਲੋਕ ਤੇਰੇ ਰੱਬ ਦੀ ਕਿਰਪਾ ਨੂੰ ਵੰਡਦੇ ਹਨ। ਦੁਨਿਆਵੀ ਜੀਵਨ ਵਿਚ ਅਸੀਂ ਉਨ੍ਹਾਂ ਦੇ ਰਿਜ਼ਕ ਨੂੰ ਵੰਡਿਆ ਹੈ। ਅਸੀਂ ਇੱਕ ਨੂੰ ਦੂਜੇ ਤੇ ਉੱਤਮਤਾ ਬਖਸ਼ੀ ਹੈ। ਤਾਂ ਕਿ ਉਹ ਇੱਕ ਦੂਜੇ ਦਾ ਕਾਰਜ ਸਵਾਰਨ। ਅਤੇ ਤੇਰੇ ਰੱਬ ਦੀ ਕਿਰਪਾ ਉਸ ਤੋਂ ਉੱਤਮ ਹੈ, ਜਿਹੜਾ ਇਹ ਇਕੱਠਾ ਕਰ ਰਹੇ ਹਨ।
وَلَوْلَا أَنْ يَكُونَ النَّاسُ أُمَّةً وَاحِدَةً لَجَعَلْنَا لِمَنْ يَكْفُرُ بِالرَّحْمَٰنِ لِبُيُوتِهِمْ سُقُفًا مِنْ فِضَّةٍ وَمَعَارِجَ عَلَيْهَا يَظْهَرُونَ
ਅਤੇ ਇਹ ਗੱਲ ਨਾ ਹੁੰਦੀ ਕਿ ਸਾਰੇ ਲੋਕ ਇੱਕ ਹੀ ਰਾਹ ਤੇ (ਪਾਂਧੀ) ਹੋ ਜਾਣਗੇ। ਇਸ ਲਈ ਜਿਹੜੇ ਲੋਕ ਰਹਿਮਾਨ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਲਈ ਅਸੀਂ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਚਾਂਦੀ ਦੀਆਂ ਬਣਾ ਦਿੰਦੇ ਹਾਂ ਅਤੇ ਪੌੜੀਆਂ ਵੀ ਜਿਨ੍ਹਾਂ ਤੇ ਉਹ ਚੜਦੇ ਹਨ।
وَلِبُيُوتِهِمْ أَبْوَابًا وَسُرُرًا عَلَيْهَا يَتَّكِئُونَ
ਅਤੇ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਵੀ ਅਤੇ ਪਲੰਘ ਵੀ ਜਿਨ੍ਹਾਂ ਤੇ ਉਹ ਸਿਰ੍ਹਾਣਾ ਲਾ ਕੇ ਬੈਠਦੇ ਹਨ।
وَزُخْرُفًا ۚ وَإِنْ كُلُّ ذَٰلِكَ لَمَّا مَتَاعُ الْحَيَاةِ الدُّنْيَا ۚ وَالْآخِرَةُ عِنْدَ رَبِّكَ لِلْمُتَّقِينَ
ਅਤੇ ਸੋਨੇ ਦੇ ਵੀ, ਅਤੇ ਇਹ ਚੀਜ਼ਾਂ ਤਾਂ ਸਿਰਫ਼ ਦੁਨਿਆਵੀ ਜੀਵਨ ਦੀ ਸਮੱਗਰੀ ਹਨ। ਪ੍ਰਲੋਕ ਤੇਰੇ ਰੱਬ ਦੇ ਕੋਲ ਪ੍ਰਹੇਜ਼ਗਾਰਾਂ ਲਈ ਹੈ।

Choose other languages: