Quran Apps in many lanuages:

Surah Az-Zukhruf Ayahs #15 Translated in Punjabi

وَالَّذِي نَزَّلَ مِنَ السَّمَاءِ مَاءً بِقَدَرٍ فَأَنْشَرْنَا بِهِ بَلْدَةً مَيْتًا ۚ كَذَٰلِكَ تُخْرَجُونَ
ਅਤੇ ਜਿਸ ਨੇ ਇੱਕ ਅੰਦਾਜ਼ੇ ਅਨੁਸਾਰ ਜ਼ਮੀਨ ਵਿਚੋਂ ਪਾਣੀ ਉਤਾਰਿਆ, ਫਿਰ ਅਸੀਂ ਉਸ ਨਾਲ ਮਰੀ ਹੋਈ (ਬੰਜਰ) ਧਰਤੀ ਨੂੰ ਜੀਵਤ (ਹਰੀ-ਭਰੀ) ਕਰ ਦਿੱਤਾ। ਇਸ ਤਰਾਂ ਤੁਸੀਂ ਕੱਢੇ ਜਾਵੋਗੇ।
وَالَّذِي خَلَقَ الْأَزْوَاجَ كُلَّهَا وَجَعَلَ لَكُمْ مِنَ الْفُلْكِ وَالْأَنْعَامِ مَا تَرْكَبُونَ
ਅਤੇ ਜਿਸ ਨੇ ਹਰ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਅਤੇ ਤੁਹਾਡੇ ਲਈ ਉਹ ਬੇੜੀਆਂ ਅਤੇ ਪਸ਼ੂ ਬਣਾਏ, ਜਿਨ੍ਹਾਂ ਤੇ ਤੁਸੀਂ ਸਵਾਰੀ ਕਰਦੇ ਹੋ।
لِتَسْتَوُوا عَلَىٰ ظُهُورِهِ ثُمَّ تَذْكُرُوا نِعْمَةَ رَبِّكُمْ إِذَا اسْتَوَيْتُمْ عَلَيْهِ وَتَقُولُوا سُبْحَانَ الَّذِي سَخَّرَ لَنَا هَٰذَا وَمَا كُنَّا لَهُ مُقْرِنِينَ
ਤਾਂ ਕਿ ਤੁਸੀਂ ਉਨ੍ਹਾਂ ਦੀਆਂ ਪਿੱਠਾਂ ਤੇ ਚੜ੍ਹਕੇ ਬੈਠੋਂ। ਫਿਰ ਤੁਸੀਂ ਆਪਣੇ ਰੱਬ ਦੀ ਨਿਅਮਤ ਨੂੰ ਯਾਦ ਕਰੋਂ। ਜਦੋਂ ਤੁਸੀਂ ਉਨ੍ਹਾਂ ਤੇ ਸਵਾਰੀ ਕਰੋਂ। ਅਤੇ ਆਪੋ, ਕਿ ਪਵਿੱਤਰ ਹੈ ਉਹ ਜਿਸ ਨੇ ਇਨ੍ਹਾਂ ਚੀਜ਼ਾਂ ਨੂੰ ਸਾਡੇ ਵੱਸ ਵਿਚ ਕਰ ਦਿੱਤਾ। ਅਤੇ ਇਨ੍ਹਾਂ ਨੂੰ ਵੱਸ ਵਿਚ ਕਰਨ ਦੀ ਤਾਕਤ ਸਾਡੇ ਵਿਚ ਨਹੀਂ ਸੀ।
وَإِنَّا إِلَىٰ رَبِّنَا لَمُنْقَلِبُونَ
ਅਤੇ ਬੇਸ਼ੱਕ ਅਸੀਂ ਆਪਣੇ ਰੱਬ ਵੱਲ ਵਾਪਿਸ ਮੁੜਨ ਵਾਲੇ ਹਾਂ।
وَجَعَلُوا لَهُ مِنْ عِبَادِهِ جُزْءًا ۚ إِنَّ الْإِنْسَانَ لَكَفُورٌ مُبِينٌ
ਅਤੇ ਉਨ੍ਹਾਂ ਲੋਕਾਂ ਨੇ ਅੱਲਾਹ ਦੇ ਬੰਦਿਆਂ ਵਿਚੋਂ ਉਸ ਲਈ ਅੰਸ਼ (ਸੰਤਾਨ) ਨਿਸ਼ਚਿਤ ਕੀਤਾ। ਬੇਸ਼ੱਕ ਮਨੁੱਖ ਸਪੱਸ਼ਟ ਨਾ-ਸ਼ੁਕਰਾ ਹੈ।

Choose other languages: