Quran Apps in many lanuages:

Surah At-Tur Ayahs #21 Translated in Punjabi

إِنَّ الْمُتَّقِينَ فِي جَنَّاتٍ وَنَعِيمٍ
ਬੇਸ਼ੱਕ ਸੰਜਮੀ ਲੋਕ ਬਾਗ਼ਾਂ ਅਤੇ ਨਿਅਮਤਾਂ ਵਿਚ ਹੋਣਗੇ।
فَاكِهِينَ بِمَا آتَاهُمْ رَبُّهُمْ وَوَقَاهُمْ رَبُّهُمْ عَذَابَ الْجَحِيمِ
ਉਹ ਉਨ੍ਹਾਂ ਚੀਜ਼ਾਂ ਨਾਲ ਖੁਸ਼ਹਾਲ ਹੋਣਗੇ ਜਿਹੜੀਆਂ ਉਨ੍ਹਾਂ ਦੇ ਰੱਬ ਨੇ ਦਿੱਤੀਆਂ ਹੋਣਗੀਆਂ ਅਤੇ ਉਨ੍ਹਾਂ ਦੇ ਰੱਬ ਨੇ ਉਨ੍ਹਾਂ ਨੂੰ ਨਰਕ ਦੀ ਸਜ਼ਾ ਤੋਂ ਬਚਾ ਲਿਆ।
كُلُوا وَاشْرَبُوا هَنِيئًا بِمَا كُنْتُمْ تَعْمَلُونَ
ਖਾਉ ਪੀਓ ਅਨੰਦ ਦੇ ਨਾਲ ਆਪਣੇ ਕਰਮਾਂ ਬਦਲੇ।
مُتَّكِئِينَ عَلَىٰ سُرُرٍ مَصْفُوفَةٍ ۖ وَزَوَّجْنَاهُمْ بِحُورٍ عِينٍ
ਸਰ੍ਹਾਣੇ ਲਗਾ ਕੇ ਇੱਕ ਸਮਾਨ ਵਿਛੇ ਤਖਤਾਂ ਤੇ। ਅਤੇ ਅਸੀਂ ਮੋਟੀਆਂ-ਮੋਟੀਆਂ ਅੱਖਾਂ ਵਾਲੀਆਂ ਹੂਰਾਂ ਨਾਲ ਉਨ੍ਹਾਂ ਦਾ ਵਿਆਹ ਕਰ ਦੇਵਾਂਗੇ।
وَالَّذِينَ آمَنُوا وَاتَّبَعَتْهُمْ ذُرِّيَّتُهُمْ بِإِيمَانٍ أَلْحَقْنَا بِهِمْ ذُرِّيَّتَهُمْ وَمَا أَلَتْنَاهُمْ مِنْ عَمَلِهِمْ مِنْ شَيْءٍ ۚ كُلُّ امْرِئٍ بِمَا كَسَبَ رَهِينٌ
ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਦੀ ਔਲਾਦ ਵੀ ਉਨ੍ਹਾਂ ਦੇ ਰਾਹ ਤੇ ਈਮਾਨ ਦੇ ਨਾਲ ਚੱਲੀ, ਉਨ੍ਹਾਂ ਦੇ ਨਾਲ ਅਸੀਂ ਉਨ੍ਹਾਂ ਦੀ ਔਲਾਦ ਨੂੰ ਵੀ ਇੱਕਠਾ ਕਰਾਂਗੇ ਅਤੇ ਅਸੀਂ ਉਨ੍ਹਾਂ ਦੇ ਕਰਮਾਂ ਵਿਚੋਂ ਕੋਈ ਚੀਜ਼ ਘੱਟ ਨਹੀਂ ਕਰਾਂਗੇ। ਹਰੇਕ ਬੰਦਾ ਆਪਣੀ ਕਮਾਈ (ਅਮਲਾਂ) ਵਿਚ ਗਹਿਣੇ ਪਿਆ ਹੈ।

Choose other languages: