Quran Apps in many lanuages:

Surah At-Tawba Ayahs #33 Translated in Punjabi

قَاتِلُوا الَّذِينَ لَا يُؤْمِنُونَ بِاللَّهِ وَلَا بِالْيَوْمِ الْآخِرِ وَلَا يُحَرِّمُونَ مَا حَرَّمَ اللَّهُ وَرَسُولُهُ وَلَا يَدِينُونَ دِينَ الْحَقِّ مِنَ الَّذِينَ أُوتُوا الْكِتَابَ حَتَّىٰ يُعْطُوا الْجِزْيَةَ عَنْ يَدٍ وَهُمْ صَاغِرُونَ
ਇਨ੍ਹਾਂ ਕਿਤਾਬ ਵਾਲਿਆਂ ਨਾਲ ਯੁੱਧ ਕਰੋਂ ਜਿਹੜੇ ਨਾ ਤਾ ਅੱਲਾਹ ਉੱਪਰ ਭਰੋਸਾ ਰੱਖਦੇ ਹਨ ਨਾ ਪ੍ਰਲੋਕ ਦੇ ਦਿਨ ਉੱਪਰ ਅਤੇ ਨਾ ਅੱਲਾਹ ਅਤੇ ਉਸ ਦੇ ਰਸੂਲ ਉੱਪਰ। ਅੱਲਾਹ ਅਤੇ ਉਸ ਦੇ ਰਸੂਲ ਵਲੋਂ ਹਰਾਮ ਕੀਤੇ ਹੋਏ ਨੂੰ ਜਿਹੜੇ ਹਰਾਮ ਨਹੀਂ ਮੰਨਦੇ ਹਨ ਅਤੇ ਨਾ ਸੱਚੇ ਧਰਮ ਨੂੰ ਆਪਣਾ ਧਰਮ ਬਣਾਉਂਦੇ ਹਨ। ਇੱਥੋਂ ਤੱਕ ਕਿ ਉਹ ਆਪਣੇ ਹੱਥਾਂ ਨਾਲ (ਜਜ਼ੀਆ) ਦੇਣ ਅਤੇ ਅਧੀਨ ਰਹਿਣ।
وَقَالَتِ الْيَهُودُ عُزَيْرٌ ابْنُ اللَّهِ وَقَالَتِ النَّصَارَى الْمَسِيحُ ابْنُ اللَّهِ ۖ ذَٰلِكَ قَوْلُهُمْ بِأَفْوَاهِهِمْ ۖ يُضَاهِئُونَ قَوْلَ الَّذِينَ كَفَرُوا مِنْ قَبْلُ ۚ قَاتَلَهُمُ اللَّهُ ۚ أَنَّىٰ يُؤْفَكُونَ
ਅਤੇ ਯਹੂਦੀਆਂ ਨੇ ਕਿਹਾ ਕਿ ਉਜੈਰ ਅੱਲਾਹ ਦੇ ਪੁੱਤਰ ਹਨ। ਇਸਾਈਆਂ ਨੇ ਕਿਹਾ ਕਿ ਮਸੀਹ ਅੱਲਾਹ ਦੇ ਬੇਟੇ ਹਨ। ਇਹ ਉਨ੍ਹਾਂ ਦੇ ਆਪਣੇ ਮੂੰਹ ਦੀਆਂ ਗੱਲਾਂ ਹਨ। ਇਹ ਉਨ੍ਹਾਂ ਲੋਕਾਂ ਦੀ ਨਕਲ ਕਰ ਰਹੇ ਹਨ ਜਿਨ੍ਹਾਂ ਨੇ ਉਨ੍ਹਾਂ ਤੋਂ ਪਹਿਲਾਂ ਇਨਕਾਰ (ਕੁਫਰ) ਕੀਤਾ। ਇਹ ਕਿਧਰ ਜਾ ਰਹੇ ਹਨ?ਅੱਲਾਹ ਇਨ੍ਹਾਂ ਨੂੰ ਦਫ਼ਾ ਕਰੇ।
اتَّخَذُوا أَحْبَارَهُمْ وَرُهْبَانَهُمْ أَرْبَابًا مِنْ دُونِ اللَّهِ وَالْمَسِيحَ ابْنَ مَرْيَمَ وَمَا أُمِرُوا إِلَّا لِيَعْبُدُوا إِلَٰهًا وَاحِدًا ۖ لَا إِلَٰهَ إِلَّا هُوَ ۚ سُبْحَانَهُ عَمَّا يُشْرِكُونَ
ਉਨ੍ਹਾਂ ਨੇ ਅੱਲਾਹ ਤੋਂ ਬਿਨਾਂ ਆਪਣੇ ਧਾਰਮਿਕ ਆਗੂਆਂ ਨੂੰ ਅਤੇ ਸੰਸਾਰ ਤਿਆਗੀ ਸਾਧੂ ਸੰਤਾਂ ਨੂੰ ਆਪਣਾ ਰੱਬ ਬਣਾ ਲਿਆ ਅਤੇ ਮਰੀਅਮ ਦੇ ਪੁੱਤਰ ਮਸੀਹ ਨੂੰ ਵੀ (ਇਹ ਰੱਬ ਮੰਨਣ ਲੱਗੇ)। ਹਾਲਾਂਕਿ ਉਸ ਨੂੰ ਸਿਰਫ਼ ਇਹੀ ਹੁਕਮ ਦਿੱਤਾ ਸੀ ਕਿ ਉਹ ਇੱਕ ਰੱਬ ਦੀ ਬੰਦਗੀ ਕਰੇ ਕਿਉਂਕਿ (ਅੱਲਾਹ ਤੋਂ ਬਿਨਾਂ) ਕੋਈ ਪੂਜਣਯੋਗ ਨਹੀਂ। ਉਹ ਉਸ ਤੋਂ ਪਵਿੱਤਰ ਹੈ ਜਿਸ ਨੂੰ ਉਹ (ਅੱਲਾਹ ਦਾ) ਸ਼ਰੀਕ ਮੰਨਦੇ ਹਨ।
يُرِيدُونَ أَنْ يُطْفِئُوا نُورَ اللَّهِ بِأَفْوَاهِهِمْ وَيَأْبَى اللَّهُ إِلَّا أَنْ يُتِمَّ نُورَهُ وَلَوْ كَرِهَ الْكَافِرُونَ
ਉਹ ਚਾਹੁੰਦੇ ਹਨ ਕਿ ਉਹ ਅੱਲਾਹ ਦੇ ਨੂਰ ਨੂੰ ਆਪਣੇ ਮੂੰਹ ਦੀ (ਫੂਕ) ਨਾਲ ਬੁਝਾ ਦੇਣ। ਅੱਲਾਹ ਆਪਣੇ ਨੂਰ ਨੂੰ ਪੂਰਨ ਕੀਤੇ ਬਿਨਾਂ ਮੰਨਣ ਵਾਲਾ ਨਹੀਂ। ਚਾਹੇ ਇਨਕਾਰੀਆਂ ਨੂੰ ਇਹ ਕਿੰਨ੍ਹਾ ਹੀ ਨਾ-ਪਸੰਦ ਕਿਉਂ ਨਾ ਹੋਵੇ।
هُوَ الَّذِي أَرْسَلَ رَسُولَهُ بِالْهُدَىٰ وَدِينِ الْحَقِّ لِيُظْهِرَهُ عَلَى الدِّينِ كُلِّهِ وَلَوْ كَرِهَ الْمُشْرِكُونَ
ਉਸ ਨੇ ਆਪਣੇ ਰਸੂਲ ਨੂੰ ਮਾਰਗ ਦਰਸ਼ਨ ਅਤੇ ਸੱਚੇ ਧਰਮ ਦੇ ਨਾਲ ਭੇਜਿਆ ਤਾਂ ਕਿ ਉਸ ਨੂੰ ਸਾਰੀਆਂ ਕੂੜ ਕ੍ਰਿਆਵਾਂ ਉੱਪਰ ਭਾਰੂ ਕਰੇ। ਚਾਹੇ ਇਹ ਬਹੁ-ਦੇਵਵਾਦੀਆਂ ਨੂੰ ਕਿੰਨਾਂ ਵੀ ਨਾਪਸੰਦ ਕਿਉਂ ਨਾ ਹੋਵੇ।

Choose other languages: