Quran Apps in many lanuages:

Surah At-Taghabun Ayahs #12 Translated in Punjabi

فَآمِنُوا بِاللَّهِ وَرَسُولِهِ وَالنُّورِ الَّذِي أَنْزَلْنَا ۚ وَاللَّهُ بِمَا تَعْمَلُونَ خَبِيرٌ
ਸੋ ਅੱਲਾਹ, ਉਸ ਦੇ ਰਸੂਲ ਅਤੇ ਉਸ ਦੇ ਨੂਰ ਉੱਤੇ ਈਮਾਨ ਲਿਆਉ। ਜਿਹੜਾ ਉਸ ਨੇ ਉਤਾਰਿਆ ਹੈ। ਅਤੇ ਅੱਲਾਹ ਜਾਣਦਾ ਹੈ ਜਿਹੜਾ ਕੁਝ ਤੁਸੀਂ ਕਰਦੇ ਹੋ।
يَوْمَ يَجْمَعُكُمْ لِيَوْمِ الْجَمْعِ ۖ ذَٰلِكَ يَوْمُ التَّغَابُنِ ۗ وَمَنْ يُؤْمِنْ بِاللَّهِ وَيَعْمَلْ صَالِحًا يُكَفِّرْ عَنْهُ سَيِّئَاتِهِ وَيُدْخِلْهُ جَنَّاتٍ تَجْرِي مِنْ تَحْتِهَا الْأَنْهَارُ خَالِدِينَ فِيهَا أَبَدًا ۚ ذَٰلِكَ الْفَوْزُ الْعَظِيمُ
ਜਿਸ ਦਿਨ ਉਹ ਤੁਹਾਨੂੰ ਸਾਰਿਆਂ ਨੂੰ ਕਿਆਮਤ ਦੇ ਦਿਨ ਇੱਕਠਾ ਕਰੇਗਾ, ਇਹ ਹੀ ਦਿਨ ਜਿੱਤ-ਹਾਰ ਦਾ ਹੋਵੇਗਾ। ਅਤੇ ਜਿਹੜਾ ਬੰਦਾ ਅੱਲਾਹ ਤੇ ਈਮਾਨ ਲਿਆਇਆ ਹੋਵੇਗਾ ਅਤੇ ਉਸ ਨੇ ਚੰਗੇ ਕਰਮ ਕੀਤੇ ਹੋਣਗੇ। ਅੱਲਾਹ ਉਸ ਦੇ ਪਾਪ ਉਸ ਤੋਂ ਦੂਰ ਕਰ ਦੇਵੇਗਾ। ਅਤੇ ਉਸ ਨੂੰ ਅਜਿਹੇ ਬਾਗ਼ਾਂ ਵਿਚ ਦਾਖ਼ਿਲ ਕਰੇਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਉਸ ਵਿਚ ਹਮੇਸ਼ਾ ਰਹਿਣਗੇ। ਇਹ ਹੈ ਵੱਡੀ ਸਫ਼ਲਤਾ।
وَالَّذِينَ كَفَرُوا وَكَذَّبُوا بِآيَاتِنَا أُولَٰئِكَ أَصْحَابُ النَّارِ خَالِدِينَ فِيهَا ۖ وَبِئْسَ الْمَصِيرُ
ਅਤੇ ਜਿਨ੍ਹਾ ਲੋਕਾਂ ਨੇ ਅਵੱਗਿਆ ਕੀਤੀ ਅਤੇ ਸਾਡੀਆਂ ਆਇਤਾਂ ਨੂੰ ਝੁਠਲਾਇਆ, ਉਹ ਲੋਕ ਅੱਗ (ਵਿਚ ਸੜਨ) ਵਾਲੇ ਹਨ। ਉਸ ਵਿਚ ਉਹ ਹਮੇਸ਼ਾ ਰਹਿਣਗੇ। ਇਹ ਬੁਰਾ ਟਿਕਾਣਾ ਹੈ।
مَا أَصَابَ مِنْ مُصِيبَةٍ إِلَّا بِإِذْنِ اللَّهِ ۗ وَمَنْ يُؤْمِنْ بِاللَّهِ يَهْدِ قَلْبَهُ ۚ وَاللَّهُ بِكُلِّ شَيْءٍ عَلِيمٌ
ਜਿਹੜੀ ਵੀ ਬਿਪਤਾ ਆਉਂਦੀ ਹੈ, (ਉਹ) ਅੱਲਾਹ ਦੇ ਹੁਕਮ ਨਾਲ ਹੀ ਆਉਂਦੀ ਹੈ। ਜਿਹੜਾ ਬੰਦਾ ਅੱਲਾਹ ਤੇ ਈਮਾਨ ਰੱਖਦਾ ਹੈ, ਅੱਲਾਹ ਉਸ ਦੇ ਦਿਲ ਨੂੰ ਰਾਹ ਦਿਖਾਉਂਦਾ ਹੈ। ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।
وَأَطِيعُوا اللَّهَ وَأَطِيعُوا الرَّسُولَ ۚ فَإِنْ تَوَلَّيْتُمْ فَإِنَّمَا عَلَىٰ رَسُولِنَا الْبَلَاغُ الْمُبِينُ
ਅਤੇ ਤੁਸੀਂ ਅੱਲਾਹ ਅਤੇ ਰਸੂਲ ਦਾ ਹੁਕਮ ਮੰਨੋ। ਫਿਰ ਜੇਕਰ ਤੁਸੀਂ ਮੂੰਹ ਮੌੜੌਗੇ ਤਾਂ ਸਾਡੇ ਰਸੂਲ ਦੇ (ਜ਼ਿੰਮੇ) ਸਿਰਫ਼ (ਸੁਨੇਹਾ) ਪਹੁੰਚਾ ਦੇਣਾ ਹੈ।

Choose other languages: